ਪੰਜਾਬ ਵਾਂਗ ਰਾਜਸਥਾਨ ਵੀ ਹੱਥੋਂ ਜਾ ਸਕਦੈ: ਸ਼ਾਂਤੀ ਧਾਰੀਵਾਲ

ਪੰਜਾਬ ਵਾਂਗ ਰਾਜਸਥਾਨ ਵੀ ਹੱਥੋਂ ਜਾ ਸਕਦੈ: ਸ਼ਾਂਤੀ ਧਾਰੀਵਾਲ

ਅੰਮ੍ਰਿਤਸਰ ਟਾਈਮਜ਼

ਜੈਪੁਰ: ਮੁੱਖ ਮੰਤਰੀ ਅਸ਼ੋਕ ਗਹਿਲੋਤ ਸਮਰਥਕ ਮੰਤਰੀ ਸ਼ਾਂਤੀ ਧਾਰੀਵਾਲ ਦੀ ਮੀਟਿੰਗ ਦੀ ਇਕ ਵੀਡੀਓ ਵਾਇਰਲ ਹੋ ਰਹੀ ਹੈ। ਇਸ ’ਵਿਚ ਉਹ ਆਖ ਰਹੇ ਹਨ,‘‘ਪੰਜਾਬ ’ਵਿਚ ਸਾਨੂੰ ਸਾਜ਼ਿਸ਼ ਤਹਿਤ ਹਾਰ ਦਾ ਸਾਹਮਣਾ ਕਰਨਾ ਪਿਆ। ਜੇਕਰ ਅਸੀਂ ਇਕੱਠੇ ਨਾ ਰਹੇ ਅਤੇ ਅਸ਼ੋਕ ਗਹਿਲੋਤ ਮੁੱਖ ਮੰਤਰੀ ਦੇ ਅਹੁਦੇ ’ਤੇ ਨਾ ਰਹੇ ਤਾਂ ਸਾਡੇ ਹੱਥੋਂ ਰਾਜਸਥਾਨ ਵੀ ਖੁੱਸ ਸਕਦਾ ਹੈ। ਸਿਰਫ਼ ਗਹਿਲੋਤ ਹੀ ਚੋਣ ਵਰ੍ਹੇ ’ਚ ਵੋਟਰਾਂ ਨੂੰ ਦਿੱਤੀਆਂ ਗਈਆਂ ਸਹੂਲਤਾਂ ਦਾ ਲਾਹਾ ਲੈ ਸਕਦੇ ਹਨ।’’ ਕਾਂਗਰਸ ਆਗੂ ਮਾਰਗਰੇਟ ਅਲਵਾ ਨੇ ਕਿਹਾ ਹੈ ਕਿ ਆਗੂਆਂ ਨੂੰ ਰਾਹੁਲ ਗਾਂਧੀ ਤੋਂ ਸਬਕ ਲੈ ਕੇ ਪਾਰਟੀ ਹਿੱਤ ’ਵਿਚ ਆਪਣੀ ਕੁਰਬਾਨੀ ਦੇਣੀ ਚਾਹੀਦੀ ਹੈ।

ਪਿਛਲੇ ਸਾਲ ਪੰਜਾਬ ਵਿਧਾਨ ਸਭਾ ਦੇ ਕਾਂਗਰਸੀ ਵਿਧਾਇਕਾਂ ਨੇ ਪਾਰਟੀ ਹਾਈ ਕਮਾਨ ਦਾ ਸਾਥ ਦਿੱਤਾ ਸੀ ਅਤੇ ਕੈਪਟਨ ਅਮਰਿੰਦਰ ਸਿੰਘ ਨੂੰ ਅਸਤੀਫ਼ਾ ਦੇਣਾ ਪਿਆ ਸੀ। ਰਾਜਸਥਾਨ ਦੇ ਘਟਨਾਕ੍ਰਮ ਦੀ ਦਿਸ਼ਾ ਪੰਜਾਬ ਤੋਂ ਉਲਟ ਹੈ। ਇਸ ਤੋਂ ਇਹ ਪਤਾ ਲੱਗਦਾ ਹੈ ਕਿ ਕਾਂਗਰਸ ਵਿਚ ਨਾ ਸਿਰਫ਼ ਪ੍ਰਧਾਨ ਬਣਨ ਦੀ ਪ੍ਰਕਿਰਿਆ ਥਿੜਕ ਗਈ ਹੈ ਸਗੋਂ ਰਾਹੁਲ ਗਾਂਧੀ ਦੀ ਸੀਨੀਅਰ ਆਗੂਆਂ ਨਾਲ ਮਿਲ ਕੇ ਚੱਲਣ ਅਤੇ ਸਮੂਹਿਕ ਲੀਡਰਸ਼ਿਪ ਬਣਾਉਣ ਦੀ ਸਮਰੱਥਾ ’ਤੇ ਵੀ ਸਵਾਲੀਆ ਨਿਸ਼ਾਨ ਲੱਗੇ ਹਨ।