ਪੰਥਕ ਜਥੇਬੰਦੀਆਂ ਵਲੋਂ 1978 ਵਿਸਾਖੀ ਦੇ ਸ਼ਹੀਦ ਸਿੰਘਾ ਨਮਿਤ ਅਰਦਾਸ ਵਿੱਚ ਸ਼ਾਮਲ ਹੋਣ ਲਈ ਸੰਗਤਾਂ ਨੂੰ ਅਪੀਲ

ਪੰਥਕ ਜਥੇਬੰਦੀਆਂ ਵਲੋਂ 1978 ਵਿਸਾਖੀ ਦੇ ਸ਼ਹੀਦ ਸਿੰਘਾ ਨਮਿਤ ਅਰਦਾਸ ਵਿੱਚ ਸ਼ਾਮਲ ਹੋਣ ਲਈ ਸੰਗਤਾਂ ਨੂੰ ਅਪੀਲ

ਪ੍ਰੈਸ ਨੋਟ

ਅੰਮ੍ਰਿਤਸਰ ਟਾਈਮਜ਼

ਅੰਮ੍ਰਿਤਸਰ (11 ਅ੍ਰਪੈਲ): 1978 ਦੀ ਵਿਸਾਖੀ ਮੌਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਤਿਕਾਰ ਨੂੰ ਬਹਾਲ ਰੱਖਣ ਲਈ  13 ਸਿੰਘਾਂ ਦੀ ਅਦੁੱਤੀ ਸ਼ਹਾਦਤ  ਨੂੰ ਸਿਜਦਾ ਕਰਨ ਲਈ ਸ੍ਰੀ ਅਕਾਲ ਤਖਤ ਸਾਹਿਬ ਵਿਖੇ 14 ਅ੍ਰਪੈਲ ਨੂੰ ਸਵੇਰੇ 11 ਵਜੇ ਸੰਗਤੀ ਅਰਦਾਸ ਕੀਤੀ ਜਾਵੇਗੀ।
ਸਰਬੱਤ ਖਾਲਸਾ ਵੱਲੋਂ ਥਾਪੇ ਸਿੰਘ ਸਾਹਿਬ ਜਥੇਦਾਰ ਜਗਤਾਰ ਸਿੰਘ ਹਵਾਰਾ ਦੇ ਆਦੇਸ਼ਾ ਅਨੁਸਾਰ ਨਾਮ ਰਸੀਏ, ਬਾਣੀ ਅਤੇ ਬਾਣੇ ਵਿੱਚ ਪਰਪੱਕ ਮੌਜੂਦਾ ਸੰਘਰਸ਼ ਦੇ ਮੋਢੀ 1978 ਦੇ ਸ਼ਹੀਦਾਂ ਨੂੰ ਯਾਦ ਰੱਖਣਾ ਅਤੇ ਉਨ੍ਹਾਂ ਦੇ ਜੀਵਨ ਤੋਂ ਪ੍ਰੇਰਣਾ ਲੈਣਾ ਅੱਜ ਦੇ ਨੌਜਵਾਨਾਂ ਲਈ ਸਮੇਂ ਦੀ ਲੋੜ ਹੈ। ਗੁਰਦੁਆਰਾ ਸੰਤੋਖਸਰ ਸਾਹਿਬ ਵਿੱਖੇ ਅੱਜ ਜਥੇਦਾਰ ਹਵਾਰਾ ਕਮੇਟੀ, ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ, ਬਾਬਾ ਫ਼ਤਿਹ ਸਿੰਘ ਸੇਵਕ ਜਥਾ ਵੇਰਕਾ, ਸ਼ਹੀਦ ਭਾਈ ਫੌਜਾ ਸਿੰਘ ਗਤਕਾ ਅਖਾੜਾ ਅਤੇ ਵਿਸ਼ਵ ਯੂਧ ਪਹਿਲਾ ਤੇ ਦੂਜਾ ਸ਼ਹੀਦ ਜਥੇਬੰਦੀ ਦੇ ਨੁਮਾਇੰਦਿਆਂ ਨੇ ਮੀਟਿੰਗ ਕੀਤੀ ਅਤੇ ਨਾਨਕ ਨਾਮ ਲੇਵਾ ਸੰਗਤਾਂ ਨੂੰ ਅਪੀਲ ਕੀਤੀ ਕਿ ਉਹ ਆਪ ਮੁਹਾਰੇ ਗੁਰੂ ਦੇ ਸਤਿਕਾਰ ਲਈ ਸ਼ਹੀਦ ਹੋਏ ਸਿੰਘਾਂ ਦੇ ਨਮਿਤ ਅਰਦਾਸ ਵਿੱਚ ਸ਼ਾਮਲ ਹੋ ਕੇ ਗੁਰੂ ਘਰ ਦੀ ਖੂਸ਼ੀਆਂ ਪ੍ਰਾਪਤ ਕਰਨ। ਹਵਾਰਾ ਕਮੇਟੀ ਦੇ ਪ੍ਰੋਫੈਸਰ ਬਲਜਿੰਦਰ ਸਿੰਘ ਨੇ ਦੱਸਿਆ ਕਿ 1978 ਵਿੱਚ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਸੀ। ਅਖੌਤੀ ਨਿਰੰਕਾਰੀ ਸੰਪਰਦਾ ਦੇ ਅੰਖਡ ਕੀਰਤਨੀ ਜਥਾ ਤੇ ਦਮਦਮੀ ਟਕਸਾਲ ਨਾਲ ਸਿਧਾਂਤਿਕ ਮਤਭੇਦ ਸਨ। ਇਸਦੇ ਬਾਵਜੂਦ ਬਾਦਲ ਸਰਕਾਰ ਵੱਲੋਂ ਨਿਰੰਕਾਰੀਆਂ ਨੂੰ ਅੰਮ੍ਰਿਤਸਰ ਵਿੱਖੇ ਵਿਸਾਖੀ ਤੇ ਇਕੱਠ ਕਰਨ ਦੀ ਮੰਨਜੂਰੀ ਦਿੱਤੀ ਗਈ ਸੀ। ਸ਼ਹੀਦ ਭਾਈ ਫੌਜਾ ਸਿੰਘ ਦੀ ਅਗਵਾਈ ‘ਚ ਸ਼ਾਤਮਈ ਰੋਸ ਪ੍ਰਗਟ ਕਰਦਿਆਂ ਅੰਖਡ ਕੀਰਤਨੀ ਜਥੇ ਅਤੇ ਦਮਦਮੀ ਟਕਸਾਲ ਦੇ 13 ਸਿੰਘ ਪੁਲਿਸ ਅਤੇ ਅਖੌਤੀ ਨਿਰੰਕਾਰੀਆਂ ਹੱਥੋਂ ਸ਼ਹੀਦ ਕਰ ਦਿੱਤੇ ਗਏ ਅਤੇ 80 ਦੇ ਕਰੀਬ ਜ਼ਖਮੀ ਹੋ ਗਏ। ਇਸ ਘਟਨਾ ਨੇ ਪੰਜਾਬ ਵਿੱਚ ਨਵਾਂ ਮੋੜ ਲਿਆਂਦਾ ਤੇ ਗੱਲ ਆਜ਼ਾਦੀ ਦੇ ਸੰਘਰਸ਼ ਦਾ ਰੂਪ ਧਾਰਨ ਕਰ ਗਈ ਅੱਜ ਦੀ ਮੀਟਿੰਗ ਵਿੱਚ ਸਤਿਕਾਰ ਕਮੇਟੀ ਤੋ ਭਾਈ ਬਲਬੀਰ ਸਿੰਘ ਮੁੱਛਲ, ਬਲਦੇਵ ਸਿੰਘ ਨਵਾਪਿੰਡ, ਰਘਬੀਰ ਸਿੰਘ ਭੁੱਚਰ, ਮਨਮੋਹਨ ਸਿੰਘ, ਮਨਜੀਤ ਸਿੰਘ ਵੇਰਕਾ, ਮਨਮੋਹਨ ਸਿੰਘ ਠੇਕੇਦਾਰ, ਗੁਰਿੰਦਰ ਸਿੰਘ ਸੁਲਤਾਨਵਿੰਡ , ਹਰਜਿੰਦਰ ਸਿੰਘ ਵੇਰਕਾ, ਬੀਬੀ ਮਨਿੰਦਰ ਕੌਰ, ਮਨਦੀਪ ਸਿੰਘ, ਰਾਜ ਸਿੰਘ ਸੁਲਤਾਨਵਿੰਡ, ਨਰਿੰਦਰ ਸਿੰਘ ਗਿੱਲ, ਅਮਨਦੀਪ ਸਿੰਘ, ਦਿਲਪ੍ਰੀਤ ਸਿੰਘ ਆਦਿ ਸ਼ਾਮਲ ਸਨ।