ਸ਼ੋ੍ਮਣੀ ਕਮੇਟੀ ਵਲੋਂ ਇਤਿਹਾਸ ਰਚਣ ਵਾਲੀ ਬਰਤਾਨਵੀ ਸਿੱਖ ਬੀਬੀ ਕੈਪਟਨ ਹਰਪ੍ਰੀਤ ਕੌਰ ਚੰਦੀ ਨੂੰ  ਮੁਬਾਰਕਾਂਂ

ਸ਼ੋ੍ਮਣੀ ਕਮੇਟੀ ਵਲੋਂ ਇਤਿਹਾਸ ਰਚਣ ਵਾਲੀ ਬਰਤਾਨਵੀ ਸਿੱਖ ਬੀਬੀ ਕੈਪਟਨ ਹਰਪ੍ਰੀਤ ਕੌਰ  ਚੰਦੀ ਨੂੰ  ਮੁਬਾਰਕਾਂਂ

ਅੰਮ੍ਰਿਤਸਰ ਟਾਈਮਜ਼ 

  ਅੰਮਿ੍ਤਸਰ : ਸ਼ੋ੍ਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਬਰਤਾਨਵੀ ਮੂਲ ਦੀ ਸਿੱਖ ਔਰਤ ਫ਼ੌਜੀ ਅਧਿਕਾਰੀ ਕੈਪਟਨ ਹਰਪ੍ਰੀਤ ਕੌਰ ਚੰਦੀ ਨੂੰ ਉਸ ਵੱਲੋਂ ਕੀਤੀ ਗਈ ਵਿਸ਼ੇਸ਼ ਪ੍ਰਾਪਤੀ 'ਤੇ ਮੁਬਾਰਕਬਾਦ ਦਿੱਤੀ ਹੈ। ਕੈਪਟਨ ਹਰਪ੍ਰੀਤ ਕੌਰ ਚੰਦੀ ਨੇ ਦੱਖਣੀ ਧਰੁਵ ਦੀ ਇਕੱਲੇ ਯਾਤਰਾ ਪੂਰੀ ਕਰਨ ਦਾ ਇਤਿਹਾਸ ਰਚਿਆ ਹੈ। ਉਹ ਦੁਨੀਆ ਦੀ ਪਹਿਲੀ ਸਿੱਖਬੀਬੀ ਹੈ, ਜਿਸ ਨੇ ਇਹ ਪ੍ਰਾਪਤੀ ਕੀਤੀ ਹੈ।

ਸ਼ੋ੍ਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਧਾਮੀ ਨੇ ਬਰਤਾਨਵੀ ਸਿੱਖ ਬੀਬੀ ਨੂੰ ਸ਼ੁਭ ਕਾਮਨਾਵਾਂ ਭੇਟ ਕਰਦਿਆਂ ਉਸ ਤੋਂ ਹੋਰ ਵੱਡੀਆਂ ਪ੍ਰਰਾਪਤੀਆਂ ਦੀ ਕਾਮਨਾ ਕੀਤੀ ਹੈ। ਸ਼ੋ੍ਮਣੀ ਕਮੇਟੀ ਪ੍ਰਧਾਨ ਨੇ ਆਖਿਆ ਕਿ ਪੂਰੇ ਸੰਸਾਰ ਵਿਚ ਫੈਲੇ ਸਿੱਖ ਵੱਖ-ਵੱਖ ਦੇਸ਼ਾਂ ਅੰਦਰ ਪ੍ਰਾਪਤੀਆਂ ਕਰ ਕੇ ਦੇਸ਼ ਦਾ ਨਾਂ ਰੌਸ਼ਨ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਜਦੋਂ ਵੀ ਕਿਸੇ ਸਿੱਖ ਵੱਲੋਂ ਕੋਈ ਵੱਡੀ ਪ੍ਰਾਪਤੀ ਕੀਤੀ ਜਾਂਦੀ ਹੈ ਤਾਂ ਪੂਰੀ ਕੌਮ ਦਾ ਸਿਰ ਫਖਰ ਨਾਲ ਉੱਚਾ ਹੁੰਦਾ ਹੈ।