ਮੇਰੀ ਹਾਰ ਈਵੀਐੱਮ ’ਚ ਗੜਬੜੀ ਕਾਰਨ ਹੋਈ:  ਮਾਨ

ਮੇਰੀ ਹਾਰ ਈਵੀਐੱਮ ’ਚ ਗੜਬੜੀ ਕਾਰਨ ਹੋਈ:  ਮਾਨ

ਅੰਮ੍ਰਿਤਸਰ ਟਾਈਮਜ਼

ਧੂਰੀ: ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਕਿਹਾ ਹੈ ਕਿ ਪੰਜਾਬ ਅੰਦਰ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਾਲਿਆਂ ਦਾ ਕੱਖ ਨਹੀਂ ਰਿਹਾ। ਪੰਜਾਬ ਦੇ ਲੋਕਾਂ ਨੇ ਬਾਦਲਾਂ ਨੂੰ ਵਿਧਾਨ ਸਭਾ ਦੀਆਂ ਚੋਣਾਂ ਹਰਾ ਕੇ ਸਹੀ ਫੈਸਲਾ ਕੀਤਾ।  ਮਾਨ ਨੇ ਕਿਹਾ ਅਮਰਗੜ੍ਹ ਵਿਧਾਨ ਹਲਕੇ ਉੱਪਰ ਉਨ੍ਹਾਂ ਦੀ ਜਿੱਤ ਪੱਕੀ ਸੀ ਪਰ ਈਵੀਐੱਮ ਵਿੱਚ ਗੜਬੜੀਆਂ ਕਾਰਨ ਉਨ੍ਹਾਂ ਨੂੰ ਹਰਾ ਦਿੱਤਾ। ਭਵਿੱਖ ਵਿੱਚ ਉਨ੍ਹਾਂ ਦੀ ਪਾਰਟੀ ਹੋਰ ਮਜ਼ਬੂਤ ਹੋਕੇ ਸੰਗਰੂਰ ਲੋਕ ਸਭਾ ਦੀ ਚੋਣ ਲੜੇਗੀ।