ਸ.ਦੀਪ ਸਿੰਘ ਸਿੱਧੂ ਦੇ ਸੰਸਕਾਰ ਉਤੇ ਸਿਆਸੀ ਪਾਰਟੀਆਂ ਅਤੇ ਹੋਰਨਾਂ ਦੀ ਗੈਰ-ਹਾਜ਼ਰੀ ਦੁੱਖਦਾਇਕ : ਸ.ਸਿਮਰਨਜੀਤ ਸਿੰਘ ਮਾਨ

ਸ.ਦੀਪ ਸਿੰਘ ਸਿੱਧੂ ਦੇ ਸੰਸਕਾਰ ਉਤੇ ਸਿਆਸੀ ਪਾਰਟੀਆਂ ਅਤੇ ਹੋਰਨਾਂ ਦੀ ਗੈਰ-ਹਾਜ਼ਰੀ ਦੁੱਖਦਾਇਕ : ਸ.ਸਿਮਰਨਜੀਤ ਸਿੰਘ ਮਾਨ

ਅੰਮ੍ਰਿਤਸਰ ਟਾਈਮਜ਼

ਚੰਡੀਗੜ੍ਹ: : ਪੰਜਾਬ ਸੂਬੇ ਅਤੇ ਖ਼ਾਲਸਾ ਪੰਥ ਦਾ ਡੂੰਘਾਂ ਦਰਦ ਅਤੇ ਦੂਰਅੰਦੇਸ਼ੀ ਰੱਖਣ ਵਾਲੇ ਯੋਧੇ ਸ. ਦੀਪ ਸਿੰਘ ਸਿੱਧੂ ਦੀ ਮ੍ਰਿਤਕ ਦੇਹ ਦਾ ਜੋ ਬੀਤੇ ਦਿਨੀਂ ਉਨ੍ਹਾਂ ਦੇ ਪਿੰਡ ਥਰੀਕੇ (ਪੱਖੋਵਾਲ ਰੋਡ ਲੁਧਿਆਣਾ) ਵਿਖੇ ਸੰਸਕਾਰ ਕੀਤਾ ਗਿਆ ਹੈ, ਉਸ ਨੌਜ਼ਵਾਨ ਨੂੰ ਆਪਣੀ ਸਰਧਾ ਦੀ ਭਾਵਨਾ ਪ੍ਰਗਟਾਉਣ ਵਾਲੇ ਅਤੇ ਉਨ੍ਹਾਂ ਦੇ ਪਰਿਵਾਰਿਕ ਮੈਬਰਾਂ ਨਾਲ ਇਸ ਮੌਕੇ ਤੇ ਹਮਦਰਦੀ ਪ੍ਰਗਟ ਕਰਨ ਵਾਲੇ ਪੰਜਾਬ ਸੂਬੇ ਅਤੇ ਗੁਆਂਢੀ ਸੂਬਿਆਂ ਤੋਂ ਲੱਖਾਂ ਦੀ ਗਿਣਤੀ ਵਿਚ ਪਹੁੰਚੀਆਂ ਸੰਗਤਾਂ ਅਤੇ ਵੱਖ-ਵੱਖ ਸਥਾਨਾਂ ਤੋਂ ਪਹੁੰਚੀਆਂ ਅਹਿਮ ਸਖਸ਼ੀਅਤਾਂ ਦਾ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਜਿਥੇ ਤਹਿ ਦਿਲੋ ਧੰਨਵਾਦ ਕਰਦਾ ਹੈ, ਉਥੇ ਸਾਨੂੰ ਇਸ ਗੱਲ ਦਾ ਡੂੰਘਾਂ ਦੁੱਖ ਪਹੁੰਚਿਆ ਹੈ ਕਿ ਪੰਜਾਬ ਦੀਆਂ ਸਿਆਸੀ ਪਾਰਟੀਆਂ ਬਾਦਲ ਦਲ, ਪੰਜਾਬ ਲੋਕ ਕਾਂਗਰਸ, ਕਾਂਗਰਸ, ਆਮ ਆਦਮੀ ਪਾਰਟੀ, ਬੀ.ਐਸ.ਪੀ, ਬੀਜੇਪੀ ਅਤੇ ਹੋਰ ਵਿਚਰ ਰਹੇ ਸੰਗਠਨਾਂ ਦੇ ਆਗੂਆਂ ਵੱਲੋਂ ਅਤੇ ਦਮਦਮੀ ਟਕਸਾਲ, ਸੰਤ-ਮਹਾਪੁਰਖ ਆਦਿ ਵੱਲੋਂ ਇਸ ਅਤਿ ਗੰਭੀਰ ਮੌਕੇ ਉਤੇ ਨਹੀਂ ਪਹੁੰਚੇ । ਜਦੋਕਿ ਸ. ਦੀਪ ਸਿੰਘ ਸਿੱਧੂ ਸੱਚ-ਹੱਕ ਦੀ ਆਵਾਜ਼ ਬੁਲੰਦ ਕਰਨ ਵਾਲਾ, ਪੰਜਾਬ ਅਤੇ ਸਿੱਖ ਕੌਮ ਦੀ ਬਿਹਤਰੀ ਲੋੜਨ ਵਾਲਾ ਅਤੇ ਸਮੁੱਚੀ ਮਨੁੱਖਤਾ ਲਈ ਉਦਮ ਕਰਨ ਵਾਲਾ ਛੋਟੀ ਉਮਰ ਦੇ ਨੌਜ਼ਵਾਨ ਸਨ । ਜਿਸਦੇ ਸੰਸਕਾਰ ਉਤੇ ਵਿਚਾਰਾਂ ਦੇ ਵਖਰੇਵੇ ਹੁੰਦੇ ਹੋਏ ਵੀ ਉਪਰੋਕਤ ਸਭ ਸਿਆਸੀ ਅਤੇ ਸਮਾਜਿਕ ਧਿਰਾਂ ਨੂੰ ਪਹੁੰਚਣਾ ਚਾਹੀਦਾ ਸੀ ।

ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ)ਨੇ ਕਿਹਾ ਕਿ ਜਦੋ ਪੰਜਾਬ ਨਿਵਾਸੀ ਤੇ ਨੌਜ਼ਵਾਨੀ ਸੰਸਕਾਰ ਵਿਚ ਸਾਮਿਲ ਹੋਣ ਲਈ ਜਾ ਰਹੇ ਸਨ ਤਾਂ ਕੈਪਟਨ ਅਮਰਿੰਦਰ ਸਿੰਘ ਮੇਰੇ ਅਮਰਗੜ੍ਹ ਵਿਧਾਨ ਸਭਾ ਹਲਕੇ ਵਿਚ ਪੰਜਾਬ ਤੇ ਸਿੱਖ ਕੌਮ ਵਿਰੋਧੀ ਜਮਾਤ ਬੀਜੇਪੀ ਦੇ ਉਮੀਦਵਾਰ ਦੇ ਹੱਕ ਵਿਚ ਪ੍ਰਚਾਰ ਕਰਨ ਵਿਚ ਰੁੱਝੇ ਹੋਏ ਸਨ । ਜੋ ਕਿ ਹੋਰ ਵੀ ਗੈਰ-ਇਖਲਾਕੀ ਅਤੇ ਸ਼ਰਮ ਵਾਲੀ ਗੱਲ ਹੈ । ਉਨ੍ਹਾਂ ਇਸ ਗੱਲ ਤੇ ਵੀ ਡੂੰਘਾਂ ਦੁੱਖ ਜਾਹਰ ਕੀਤਾ ਕਿ ਸਿੱਖ ਕੌਮ ਤੇ ਕਿਸਾਨਾਂ ਦੇ ਕਾਤਲਾਂ, ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆ ਕਰਨ ਵਾਲਿਆ ਅਤੇ ਹੋਰ ਵੱਡੇ ਅਪਰਾਧੀਆ ਨੂੰ ਤਾਂ ਹੁਕਮਰਾਨ ਤੇ ਅਦਾਲਤਾਂ ਜ਼ਮਾਨਤਾਂ ਅਤੇ ਪੇਰੋਲ ਤੇ ਰਿਹਾਅ ਕਰ ਰਹੀਆ ਹਨ । ਪਰ ਜਿਨ੍ਹਾਂ ਸਿੱਖ ਨੌਜ਼ਵਾਨਾਂ ਨੇ ਆਪਣੀ 25-25 ਸਾਲ ਤੋ ਵੀ ਜਿਆਦਾ ਸਜ਼ਾ ਪੂਰੀ ਕਰ ਲਈ ਹੈ, ਉਨ੍ਹਾਂ ਨੂੰ ਅਜੇ ਵੀ ਜੇਲ੍ਹਾਂ ਵਿਚ ਜ਼ਬਰੀ ਬੰਦੀ ਬਣਾਇਆ ਹੋਇਆ ਹੈ