ਪੰਜਾਬ ਪੁਲੀਸ ਨੇ 260 ਵੱਡੇ ਨਸ਼ਾ ਤਸਕਰ ਫੜੇ

ਪੰਜਾਬ ਪੁਲੀਸ ਨੇ 260 ਵੱਡੇ ਨਸ਼ਾ ਤਸਕਰ ਫੜੇ

* 1730 ਮਾਮਲਿਆਂ ਵਿਚ ਇੱਕ ਮਹੀਨੇ ਦੌਰਾਨ 2205 ਨਸ਼ਾ ਤਸਕਰ ਗਿ੍ਫਤਾਰ

ਅੰਮ੍ਰਿਤਸਰ ਟਾਈਮਜ਼

ਚੰਡੀਗੜ੍ਹ:ਪੰਜਾਬ ਪੁਲੀਸ ਨੇ ਬੀਤੇ ਇੱਕ ਮਹੀਨੇ ਦੌਰਾਨ ਨਸ਼ਾ ਤਸਕਰੀ ਖਿਲਾਫ਼ ਕਾਰਵਾਈ ਕਰਦਿਆਂ 260 ਵੱਡੇ ਨਸ਼ਾ ਤਸਕਰਾਂ ਸਣੇ 2205 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਦੌਰਾਨ ਪੁਲੀਸ ਵੱਲੋਂ ਕੁੱਲ 1730 ਐੱਫਆਈਆਰਜ਼ ਦਰਜ ਕੀਤੀਆਂ ਗਈਆਂ, ਜਿਨ੍ਹਾਂ ’ਚੋਂ 145 ਵਪਾਰਕ ਮਾਮਲਿਆਂ ਨਾਲ ਸਬੰਧਤ ਹਨ।

ਇਹ ਜਾਣਕਾਰੀ  ਪੰਜਾਬ ਪੁਲੀਸ ਦੇ ਇੰਸਪੈਕਟਰ ਜਨਰਲ ਆਫ਼ ਪੁਲੀਸ (ਹੈੱਡਕੁਆਰਟਰ) ਸੁਖਚੈਨ ਸਿੰਘ ਗਿੱਲ ਨੇ ਦਿੱਤੀ।  ਗਿੱਲ ਨੇ ਦੱਸਿਆ ਕਿ ਪੁਲੀਸ ਨੇ ਪਿਛਲੇ ਮਹੀਨੇ ਦੌਰਾਨ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਕੋਲੋਂ 48.95 ਲੱਖ ਰੁਪਏ ਦੀ ਡਰੱਗ ਮਨੀ ਵੀ ਬਰਾਮਦ ਕੀਤੀ ਹੈ। ਇਸ ਤੋਂ ਇਲਾਵਾ 99 ਭਗੌੜਿਆਂ ਅਤੇ ਐੱਨਡੀਪੀਐੱਸ ਕੇਸਾਂ ਵਿੱਚ ਲੋੜੀਂਦੇ ਅਪਰਾਧੀਆਂ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਪੁਲੀਸ ਨੇ 30 ਕਿੱਲੋ ਹੈਰੋਇਨ, 75 ਕਿੱਲੋ ਅਫੀਮ, 69 ਕਿੱਲੋ ਗਾਂਜਾ ਤੇ 185 ਕੁਇੰਟਲ ਭੁੱਕੀ ਸਣੇ 12.56 ਲੱਖ ਨਸ਼ੀਲੀਆਂਗੋਲੀਆਂ/ਕੈਪਸੂਲ/ਟੀਕੇ ਤੇ ਸ਼ੀਸ਼ੀਆਂ ਬਰਾਮਦ ਕੀਤੀਆਂ ਹਨ।ਉਨ੍ਹਾਂ ਦੱਸਿਆ ਕਿ ਪਿਛਲੇ ਹਫਤੇ ਪੁਲੀਸ ਨੇ 329 ਐੱਫਆਈਆਰਜ਼ ਦਰਜ ਕਰਦਿਆਂ 453 ਨਸ਼ਾ ਤਸਕਰ ਗ੍ਰਿਫ਼ਤਾਰ ਕਰ ਕੇ 8.4 ਕਿੱਲੋ ਹੈਰੋਇਨ, 10 ਕਿੱਲੋ ਅਫੀਮ, ਦੋ ਕਿੱਲੋ ਗਾਂਜਾ ਤੇ 21 ਕੁਇੰਟਲ ਭੁੱਕੀ ਬਰਾਮਦ ਕਰਨ ਤੋਂ ਇਲਾਵਾ 10.46 ਲੱਖ ਰੁਪਏ ਦੀ ਡਰੱਗ ਮਨੀ ਬਰਾਮਦ ਕੀਤੀ।