ਕਿਸਾਨ ਪ੍ਰੀਤਮ ਸਿੰਘ ‘ਤੇ ਪਤਨੀ ਦੀ ਦਲੇਰੀ ਵਾਲੀ ਗੱਲ ਸੁਣ ਕੇ ਤੁਸੀਂ ਹੈਰਾਨ ਹੋ ਜਾਉਗੇ !

ਕਿਸਾਨ ਪ੍ਰੀਤਮ ਸਿੰਘ ‘ਤੇ ਪਤਨੀ ਦੀ ਦਲੇਰੀ ਵਾਲੀ ਗੱਲ ਸੁਣ ਕੇ ਤੁਸੀਂ ਹੈਰਾਨ ਹੋ ਜਾਉਗੇ !
ਪ੍ਰੀਤਮ ਸਿੰਘ ਦੀ ਪਤਨੀ ਮਨਜੀਤ ਕੌਰ

ਅੰਮ੍ਰਿਤਸਰ ਟਾਈਮਜ਼ ਬਿਊਰੋ 

ਸੰਗਰੂਰ : ਲੌਂਗੋਵਾਲ ਵਿੱਚ ਪੁਲਿਸ ਨਾਲ ਝੜਪ ਦੌਰਾਨ ਜਿਸ ਬਜ਼ੁਰਗ ਕਿਸਾਨ ਪ੍ਰੀਤਮ ਸਿੰਘ ਦੀ ਮੌਤ ਹੋਈ ਸੀ ਉਸ ਤੋਂ ਬਾਅਦ ਕਿਸਾਨਾਂ ਦਾ ਗੁੱਸਾ ਲਗਾਤਾਰ ਵੱਧ ਰਿਹਾ ਹੈ । ਪ੍ਰੀਤਮ ਸਿੰਘ ਦੀ ਪਤਨੀ ਮਨਜੀਤ ਕੌਰ ਨੇ ਕਿਹਾ ਉਸ ਦੇ ਪਤੀ 28 ਸਾਲ ਤੋਂ ਕਿਸਾਨ ਜਥੇਬੰਦੀ ਨਾਲ ਜੁੜੇ ਹੋਏ ਸੀ । ਪਤਨੀ ਮਨਜੀਤ ਕੌਰ ਨੇ ਕਿਹਾ ਉਨ੍ਹਾਂ ਨੂੰ ਪਤੀ ਦੀ ਮੌਤ ਬਾਰੇ ਉਸ ਵੇਲੇ ਸ਼ੱਕ ਹੋਇਆ ਜਦੋਂ ਉਨ੍ਹਾਂ ਕੋਲੋ ਪ੍ਰੀਤਮ ਸਿੰਘ ਦੀ ਫੋਟੋ ਮੰਗੀ ਗਈ । ਮੇਰੇ ਭਤੀਜੇ ਨੇ ਜਦੋਂ ਰੋ-ਰੋ ਕੇ ਦੱਸਿਆ ਕਿ ਚਾਚਾ ਜੀ ਸ਼ਹੀਦ ਹੋ ਗਏ ਹਨ ਤਾਂ ਮਨਜੀਤ ਕੌਰ ਨੇ ਕਿਹਾ ਸ਼ਹੀਦ ਦੀ ਮੌਤ ‘ਤੇ ਰੋਂਦੇ ਨਹੀਂ ਹਨ । ਪ੍ਰੀਤਮ ਸਿੰਘ ਦੀ ਪਤਨੀ ਦਾ ਇਹ ਦਲੇਰੀ ਵਾਲਾ ਬਿਆਨ ਕਿਸਾਨਾਂ ਦੇ ਸੰਘਰਸ਼ ਨੂੰ ਹੋਰ ਮਜ਼ਬੂਤ ਕਰਨ ਵਾਲਾ ਹੈ ਅਤੇ ਪਤੀ ਪ੍ਰੀਤਮ ਸਿੰਘ ਦੇ ਸੰਘਰਸ਼ੀ ਜੀਵਨ ਨੂੰ ਇਸ ਤੋਂ ਵਧੀਆ ਸ਼ਰਧਾਂਜਲੀ ਨਹੀਂ ਹੋ ਸਕਦੀ ਹੈ । ਪੀਤਮ ਸਿੰਘ ਕੋਲ ਡੇਢ ਏਕੜ ਜ਼ਮੀਨ ਸੀ ਅਤੇ ਕੁਝ ਜ਼ਮੀਨ ਉਨ੍ਹਾਂ ਨੇ ਠੇਕੇ ‘ਤੇ ਲਈ ਹੋਈ ਸੀ । ਪੀਤਮ ਸਿੰਘ ਦਾ ਇੱਕ ਪੁੱਤਰ ਹੈ,ਪਤਨੀ ਨੇ ਦੱਸਿਆ ਕਿ ਜਦੋਂ ਦਿੱਲੀ ਵਿੱਚ ਕਿਸਾਨ ਅੰਦੋਲਨ ਚੱਲ ਰਿਹਾ ਸੀ ਤਾਂ ਉਹ ਸਿਰਫ ਇੱਕ ਮਹੀਨੇ ਦੇ ਲਈ ਵਿਆਹ ਸਮਾਗਮ ਲਈ ਘਰ ਆਏ ਸਨ । ਉਹ ਕਿਸਾਨੀ ਧਰਨੇ ਮੁਜ਼ਾਹਰਿਆਂ ਵਿੱਚ ਹਮੇਸ਼ਾ ਵੱਧ ਚੜ ਕੇ ਹਿੱਸਾ ਲੈਂਦੇ ਸਨ ।