ਸਿੱਖ ਨੌਜਵਾਨਾਂ  ਦੀਆਂ ਗਿ੍ਫਤਾਰੀਆਂ ਖਿਲਾਫ ਬਰਮਿੰਘਮ ਵਿੱਚ ਕੀਤਾ ਗਿਆ ਰੋਸ  ਪ੍ਰਦਰਸ਼ਨ

ਸਿੱਖ ਨੌਜਵਾਨਾਂ  ਦੀਆਂ ਗਿ੍ਫਤਾਰੀਆਂ ਖਿਲਾਫ ਬਰਮਿੰਘਮ ਵਿੱਚ ਕੀਤਾ ਗਿਆ ਰੋਸ  ਪ੍ਰਦਰਸ਼ਨ

  " 2 ਅਪ੍ਰੈਲ ਨੂੰ ਵੱਡੀ ਪੱਧਰ ਤੇ ਫੇਰ ਮੁਜਾਹਰਾ ਹੋਵੇਗਾ - ਫੈਡਰੇਸ਼ਨ ਆਫ ਸਿੱਖ ਆਰਗੇਨਾਈਜੇਸ਼ਨਜ਼ " 

ਅੰਮ੍ਰਿਤਸਰ ਟਾਈਮਜ਼ ਬਿਊਰੋ

ਲੰਡਨ:ਭਾਰਤ ਦੇ ਬਰਮਿੰਘਮ ਸਥਿਤ  ਕੌਂਸਲੇਟ ਜਨਰਲ  ਦੇ ਦਫਤਰ ਮੂਹਰੇ ਫੈਡਰੇਸ਼ਨ ਆਫ ਸਿੱਖ  ਆਰਗੇਨਾਈਜਸ਼ਨਜ਼ ਯੂ,ਕੇ  ਦੇ ਸੱਦੇ ਤੇ ਰੋਸ ਅਤੇ ਰੋਹ ਭਰਪੂਰ ਮੁਜਾਹਰਾ ਕੀਤਾ ਗਿਆ। ਜਿਕਰਯੋਗ ਹੈ ਪੰਜਾਬ ਵਿੱਚ ਵਾਰਿਸ ਪੰਜਾਬ ਜਥੇਬੰਦੀ ਦੇ ਮੁਖੀ ਭਾਈ ਅੰਮ੍ਰਿਤਪਾਲ ਸਿੰਘ ਦੀ ਗ੍ਰਿਫਤਾਰੀ ਦੇ ਬਹਾਨੇ ਸਰਕਾਰ ਵਲੋਂ ਅਰੰਭੇ ਗਏ ਧੱਕੜ ਅਤੇ ਜ਼ਾਲਮਾਨਾ ਰਵੱਈਏ ਨੇ  ਫੇਰ ਸਾਬਤ ਕਰ ਦਿੱਤਾ ਹੈ ਕਿ ਸਿੱਖ ਕੌਮ ਨਾਲ ਭਾਰਤ ਧੱਕਾ ਕੀਤਾ ਜਾ ਰਿਹਾ ਹੈ।  ਮੁਜਾਹਰੇ ਦੌਰਾਨ ਵੱਖ ਵੱਖ ਸਿੱਖ ਆਗੂਆਂ  ਵਲੋਂ ਭਾਰਤ ਸਰਕਾਰ ਨੂੰ ਤਾੜਨਾ ਕੀਤੀ ਕਿ ਸਿੱਖ ਕੌਮ ਤੇ ਜੁਲਮੀ ਕੁਹਾੜਾ ਚਲਾਉਣਾ ਬੰਦ ਕਰੇ । ਸਿੱਖਾਂ ਨੂੰ ਭਾਰਤ ਸਰਕਾਰ ਦਾ ਪੱਖਪਾਤੀ ਮੀਡੀਆ ਅੱਤਵਾਦੀ ਬਣਾ ਕੇ ਪੇਸ਼ ਕਰਨ ਦੀਆਂ ਕੁਚਾਲਾਂ ਚੱਲਣੀਆਂ ਬੰਦ ਕਰੇ ਕਿਉਂ ਕਿ ਸਿੱਖ ਅੱਤਵਾਦੀ ਨਹੀਂ ਹਨ ਅਤੇ ਅੱਤਵਾਦੀ ਸਿੱਖ ਨਹੀਂ ਹੋ ਸਕਦੇ ।  ਸਿੱਖ ਕੌਮ ਆਪਣੇ ਕੌਮੀ ਹੱਕਾਂ,ਹਿੱਤਾਂ ਅਤੇ ਕੌਮੀ ਆਜਾਦੀ ਲਈ ਸੰਘਰਸ਼ ਕਰ ਰਹੀ ਹੈ।  

ਇਸ ਮੌਕੇ ਫੈਡਰੇਸ਼ਨ ਆਫ ਸਿੱਖ ਆਰਗੇਨਾਈਜੇਸ਼ਨਜ਼ ਯੂ,ਕੇ ਦੇ ਕੋਆਰਡੀਨੇਟਰਜ਼ ਭਾਈ ਕੁਲਦੀਪ ਸਿੰਘ ਚਹੇੜੂ,ਭਾਈ ਲਵਸਿ਼ੰਦਰ ਸਿੰਘ ਡੱਲੇਵਾਲ  ਭਾਈ ਜੋਗਾ ਸਿੰਘ ਸਮੇਤ ,ਭਾਈ ਮਨਪ੍ਰੀਤ ਸਿੰਘ, ਭਾਈ ਸੁਖਵਿੰਦਰ ਸਿੰਘ ਵਾਲਸਾਲ , ਭਾਈ ਗੁਰਦਿਆਲ  ਸਿੰਘ ਅਟਵਾਲ, ਭਾਈ ਅਜੈਬ ਸਿੰਘ, ਭਾਈ ਦੁਪਿੰਦਰਜੀਤ ਸਿੰਘ, ਭਾਈ ਕੁਲਦੀਪ ਸਿੰਘ ਦਿਓਲ, ਭਾਈ ਸਰਬਜੀਤ ਸਿੰਘ, ਭਾਈ ਬਲਵਿੰਦਰ ਸਿੰਘ  ਚਹੇੜੂ  , ਭਾਈ ਕੁਲਵੰਤ ਸਿੰਘ  ਮੁਠੱਡਾ,ਭਾਈ ਹਰਦੀਸ਼ ਸਿੰਘ ਵੁਲਵਰਹੈਪਟਨ, ਬੀਬੀ ਇੰਦਰਜੀਤ ਕੌਰ  ਸਮੇਤ ਅਨੇਕਾਂ ਸਿੱਖ ਆਗੂਆਂ  ਸਿੱਖ ਸੰਗਤਾਂ ਨੂੰ ਸੰਬੋਧਨ  ਕਰਦਿਆਂ ਹਾਜਰੀ ਲਵਾਈ ।  ਫੈਡਰੇਸ਼ਨ ਆਫ ਸਿੱਖ ਆਰਗੇਨਾਈਜੇਸ਼ਨਜ਼ ਯੂ,ਕੇ ਵਲੋਂ ਐਲਾਨ ਕੀਤਾ ਗਿਆ ਕਿ  2 ਅਪ੍ਰੈਲ ਨੂੰ  ਬਰਮਿੰਘਮ ਫੇਰ ਮੁਜਾਹਰਾ ਕੀਤਾ ਜਾਵੇਗਾ ।ਸਮਝਿਆ ਜਾ ਰਿਹਾ ਹੈ ਕਿ ਅਮਿਤ ਸ਼ਾਹ ਨਾਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਮੁਲਾਕਾਤ ਦੌਰਾਨ ਸਿੱਖ ਕੌਮ ਤੇ ਜੁਲਮ ਦੇ ਨਵੇਂ ਦੌਰ ਦਾ ਦਾ ੲਜੰਡਾ ਤਿਆਰ ਕੀਤਾ ਗਿਆ ਹੈ । ਭਾਈ ਅੰਮ੍ਰਿਤਪਾਲ ਸਿੰਘ ਜਾਂ ਕਿਸੇ ਵੀ ਸਿੱਖ ਨੌਜਵਾਨ ਦਾ ਕੋਈ ਨੁਕਸਾਨ ਹੁੰਦਾ ਤਾਂ ਸਿੱਖ ਕੌਮ ਇਸ ਨੂੰ ਬਰਦਾਸ਼ਤ ਨਹੀਂ ਕਰੇਗੀ ।ਸਮਝਿਆ ਜਾ ਰਿਹਾ ਹੈ ਕਿ  ਸਿੱਖੀ ਦੇ ਪ੍ਰਚਾਰ ਅਤੇ ਪਸਾਰ ਦੀ ਪ੍ਰਚੰਡ ਹੋ ਰਹੀ ਲਹਿਰ ,ਸਿੱਖ ਨੌਜਵਾਨਾਂ ਵਲੋਂ ਮਾਰੂ ਨਸਿ਼ਆਂ ਦਾ ਤਿਆਗ ਕਰਕੇ ਸਿੱਖੀ ਧਾਰਨ ਕਰਨ ਦਾ ਰੁਝਾਨ  ਸਿੱਖ ਵਿਰੋਧੀ ਲਾਬੀ ਅਤੇ ਸਿੱਖ ਦੁਸ਼ਮਣ ਦੇ ਫੀਲਿਆਂ ਨੂੰ ਚੰਗਾ ਨਹੀਂ ਲੱਗ ਰਿਹਾ । ਇਸ ਪ੍ਰਚਾਰ ਨੂੰ ਰੋਕਣ ਲਈ ਯਤਨ ਕੀਤੇ ਜਾ ਰਹੇ ਹਨ । ਜਦਕਿ ਸਰਕਾਰ ਵਲੋਂ  ਹਿੰਦੂ,ਹਿੰਦੀ ਹਿੰਦੋਸਤਾਨ ਦਾ ਫਿਰਕੂ ਨਾਹਰਾ ਲਗਾਉਣ ਵਾਲੇ ਹਿੰਦੂ ਰਾਸ਼ਟਰ ਦੇ ਮੱੁਦਈ ਵਿਆਕਤੀਆਂ ਅਤੇ ਹਿੰਦੂਤਵੀ ਜਥੇਬੰਦੀਆਂ ਤੇ ਫਿਰਕੂ ਜਹਿਰ ਉਗਲਣ  ਬਦਲੇ ਕੋਈ ਵੀ ਕਾਰਵਾਈ ਨਹੀਂ ਹੋ ਰਹੀ ਬਲਕਿ ਉਹਨਾਂ ਦੀ ਸਰਕਾਰ ਪੁਸ਼ਤ ਪਨਾਹੀ ਕਰ ਰਹੀ ਹੈ। ਦੂਜੇ ਪਾਸੇ ਜੇ ਸਿੱਖ ਕੌਮੀ ਅਜਾਦੀ ਦੀ ਗੱਲ ਕਰਨ ,ਸਿੱਖੀ ਦੇ ਪ੍ਰਚਾਰ ਲਈ ਯਤਨ ਕਰਨ ਤਾਂ ਉਹਨਾਂ ਤੇ ਅੱਤਿਅਚਾਰ ਕਰਨ ਲਈ ਸਰਕਾਰੀਤੰਤਤ  ਪੱਬਾਂ ਭਾਰ ਰਹਿੰਦਾ ਹੈ ਉਥੇ ਸਰਕਾਰ ਦਾ ਗੋਦੀ ਮੀਡੀਆ ਪੀਲੀ ਪੱਰਤਕਾਰੀ ਕਰਦਾ ਹੋਇਆ ਹਮੇਸ਼ਾਂ ਸਿੱਖਾਂ ਖਿਲਾਫ ਭੁਗਤਦਾ ਹੈ । ਸਿੱਖ ਜਥੇਬੰਦੀਆਂ ਵਲੋਂ ਅਹਿਦ ਦੁਹਰਾਇਆ ਗਿਆ ਕਿ ਭਾਰਤ ਸਰਕਾਰ ਦੇ ਕਿਸੇ ਵੀ ਜ਼ੁਲਮ ਅੱਗੇ ਸਿੱਖ ਕੌਮ ਕਦੇ ਵੀ ਨਹੀਂ ਝੁਕੇਗੀ ।