ਖਾਲਸਾ ਕਮਿਊਨਿਟੀ ਸਕੂਲ, ਬਰੈਂਪਟਨ ਦੇ ਵਿਦਿਆਰਥੀਆ ਨੇ ਤੀਰਅੰਦਾਜੀ ਚ’ ਜਿੱਤੇ ਤਗਮੇ 

ਖਾਲਸਾ ਕਮਿਊਨਿਟੀ ਸਕੂਲ, ਬਰੈਂਪਟਨ ਦੇ ਵਿਦਿਆਰਥੀਆ ਨੇ ਤੀਰਅੰਦਾਜੀ ਚ’ ਜਿੱਤੇ ਤਗਮੇ 

ਅੰਮ੍ਰਿਤਸਰ ਟਾਈਮਜ਼

ਨਿਊਯਾਰਕ/ ਸ਼ਾਰਲੋਟਟਾਊਨ, 25 ਜੁਲਾਈ (ਰਾਜ ਗੋਗਨਾ/ ਕੁਲਤਰਨ ਪਧਿਆਣਾ)—22ਵੀਂ ਰਾਸ਼ਟਰੀ ਤੀਰਅੰਦਾਜ਼ੀ ਚੈਂਪੀਅਨਸ਼ਿਪ ਸ਼ਾਰਲੋਟਟਾਊਨ ਦੇ ਪ੍ਰਿੰਸ ਐਡਵਰਡ ਆਈਲੈਂਡ ਵਿਖੇ ਹੋਈ ਹੈ। ਇਸ ਮੁਕਾਬਲੇ ਵਿੱਚ ਤਿੰਨ ਗੁਰਸਿੱਖ ਤੀਰਅੰਦਾਜ਼ਾਂ ਨੇ ਭਾਗ ਲਿਆ ਸੀ ਅਤੇ ਹਰਕੰਵਰ ਤੇਜਾ ਨੇ ਸੋਨ ਤਗਮਾ, ਮਹਿਤਾਬ ਤੇਜਾ ਨੇ ਕੰਪਾਊਂਡ ਅੰਡਰ-13 ਵਿੱਚ ਚਾਂਦੀ ਅਤੇ ਜੁਝਾਰ ਧਾਲੀਵਾਲ ਨੇ ਰਿਕਰਵ ਅੰਡਰ-13 ਵਿੱਚ ਸੋਨ ਤਗਮਾ ਜਿੱਤਿਆ ਹੈ, ਓਪਨ ਟੂਰਨਾਮੈਂਟ ਵਿੱਚ ਜੁਝਾਰ ਧਾਲੀਵਾਲ ਨੇ ਸੋਨ ਅਤੇ ਹਰਕੰਵਰ ਤੇਜਾ ਨੇ ਚਾਂਦੀ ਦਾ ਤਗਮਾ ਜਿੱਤਿਆ ਹੈ। ਕੰਪਾਉਂਡ ਸੀਨੀਅਰ ਡਿਵੀਜ਼ਨ ਵਿੱਚ ਤਨੀਸ਼ਾ ਮਲਿਕ ਨੇ ਚੌਥਾ ਸਥਾਨ ਅਤੇ ਅਮਿਤ ਕੁਮਾਰ ਨੇ 11ਵਾਂ ਸਥਾਨ ਪ੍ਰਾਪਤ ਕੀਤਾ ਹੋ।  ਦੋਵਾਂ ਨੇ ਆਪਣੇ ਈਵੈਂਟਸ ਵਿੱਚ ਚੰਗੀ ਸ਼ੂਟਿੰਗ ਕੀਤੀ। ਇਹ ਸਾਰੇ ਤੀਰਅੰਦਾਜ਼ ਪੀਲ ਤੀਰਅੰਦਾਜ਼ੀ ਕਲੱਬ ਬਰੈਂਪਟਨ ਵਿਖੇ ਰਾਸ਼ਟਰੀ ਕੋਚ ਜੀਵਨਜੋਤ ਸਿੰਘ ਤੇਜਾ ਦੇ ਸਿਖਾਏ ਹਨ ਅਤੇ ਉਨਾ ਦੇ ਨਿਗਰਾਨੀ ਹੇਠ ਅਭਿਆਸ ਕਰ ਰਹੇ ਹਨ। ਤਿੰਨੋਂ ਮੈਡਲ ਜੇਤੂ ਖਾਲਸਾ ਕਮਿਊਨਿਟੀ ਸਕੂਲ, ਬਰੈਂਪਟਨ, ਓਨਟਾਰੀਓ ਦੇ ਵਿਦਿਆਰਥੀ ਹਨ।