ਕੈਨੇਡਾ ਪੜਾਈ ਲਈ ਆਏ ਇੱਕ ਹੋਰ ਖੰਨਾ ਦੇ ਅੰਤਰਰਾਸ਼ਟਰੀ ਵਿਦਿਆਰਥੀ ਦੀ ਹੋਈ ਮੌਤ

ਕੈਨੇਡਾ ਪੜਾਈ ਲਈ ਆਏ ਇੱਕ ਹੋਰ ਖੰਨਾ ਦੇ ਅੰਤਰਰਾਸ਼ਟਰੀ ਵਿਦਿਆਰਥੀ ਦੀ ਹੋਈ ਮੌਤ

ਅੰਮ੍ਰਿਤਸਰ ਟਾਈਮਜ਼

ਨਿਊਯਾਰਕ/ਬਰੈਂਪਟਨ,ਮਈ (ਰਾਜ ਗੋਗਨਾ/ ਕੁਲਤਰਨ ਪਧਿਆਣਾ)ਕੈਨੇਡਾ ਵਿਖੇ ਪੜਾਈ ਲਈ ਆ ਰਹੇ ਅਤਰ-ਰਾਸ਼ਟਰੀ ਵਿਦਿਆਰਥੀਆ ਦੀਆਂ ਮੌਤਾ ਦਾ ਸਿਲਸਿਲਾ ਬੰਦ ਹੋਣ ਦਾ ਨਾਮ ਨਹੀ ਲੈ ਰਿਹਾ ਹੈ ਤੇ ਲਗਾਤਾਰ ਹਰ ਦੂਜੇ ਦਿਨ ਇਹੋ ਜਿਹੀਆ ਖਬਰਾ ਸਾਹਮਣੇ ਆ ਰਹੀਆ ਹਨ। ਬਰੈਂਪਟਨ ਤੋਂ ਖਬਰ ਆਈ ਹੈ ਕਿ ਨਵਪ੍ਰੀਤ ਸਿੰਘ ਮਾਣਕੂ (30) ਪੁੱਤਰ ਅਮ੍ਰਿਤ ਸਿੰਘ ਪਿੰਡ ਮਾਣਕੀ ਖੰਨਾ( ਲੁਧਿਆਣਾ) ਦੀ ਲੰਘੇ ਕੱਲ 30 ਅਪ੍ਰੈਲ ਵਾਲੇ ਦਿਨ ਸਵੇਰੇ ਅਮ੍ਰਿਤ ਵੇਲੇ ਹਾਰਟ ਅਟੈਕ ਨਾਲ ਮੌਤ ਹੋ ਗਈ ਹੈ, ਨੌਜਵਾਨ ਨੂੰ ਈਟੋਬੀਕੋ ਜਨਰਲ ਹਸਪਤਾਲ ਚ ਲਿਜਾਇਆ ਗਿਆ ਸੀ ਪਰ ਉਸਦੀ ਜਾਨ ਨੂੰ ਨਹੀ ਬਚਾਇਆ ਜਾ ਸਕਿਆ । ਨੌਜਵਾਨ ਕੈਨੇਡੀਅਨ ਪ੍ਰੋਵਿਨਸ ਨੋਵਾ ਸਕੋਸ਼ੀਆ (Cape Breton University)  ਚ ਪੜਨ ਲਈ ਆਇਆ ਸੀ ਤੇ ਹਾਲ ਹੀ ਚ ਆਪਣੇ ਵੱਡੇ ਭਰਾ ਨਾਲ ਬਰੈਂਪਟਨ ਵਿਖੇ ਰਹਿਦਾ ਸੀ। ਇੱਥੇ  ਦੱਸਣਯੋਗ ਹੈ ਕਿ ਅੰਤਰਰਾਸ਼ਟਰੀ ਵਿਦਿਆਰਥੀਆ ਦੀਆਂ ਵੱਖ-ਵੱਖ ਕਾਰਨਾਂ ਕਰਕੇ ਲਗਾਤਾਰ ਮੌਤਾ ਹੋ ਰਹੀਆ ਹਨ ,ਭਾਈਚਾਰਾ ਵੀ ਬਹੁਤ  ਚਿੰਤਤ ਵੀ ਹੈ ਪਰ ਕੋਈ ਹੱਲ ਨਹੀ ਨਿਕਲ ਰਿਹਾ ਹੈ।