06 ਜੂਨ 1984 ਅਤੇ ਨਵੰਬਰ 1984 ਵਿਚ ਹੋਏ ਸਿੱਖ ਕਤਲੇਆਮ ਸੰਬੰਧੀ ਵਾਈਟ ਪੇਪਰ ਹੋਵੇ ਜਾਰੀ: ਇਮਾਨ ਸਿੰਘ ਮਾਨ

06 ਜੂਨ 1984 ਅਤੇ ਨਵੰਬਰ 1984 ਵਿਚ ਹੋਏ ਸਿੱਖ ਕਤਲੇਆਮ ਸੰਬੰਧੀ ਵਾਈਟ ਪੇਪਰ ਹੋਵੇ ਜਾਰੀ: ਇਮਾਨ ਸਿੰਘ ਮਾਨ

 ਐਸ.ਜੀ.ਪੀ.ਸੀ. ਦੀ ਜ਼ਮਹੂਰੀਅਤ ਵੀ ਤੁਰੰਤ ਹੋਏ ਬਹਾਲ 

ਅੰਮ੍ਰਿਤਸਰ ਟਾਈਮਜ਼ ਬਿਊਰੋ

ਨਵੀਂ ਦਿੱਲੀ, 13 ਜਨਵਰੀ (ਮਨਪ੍ਰੀਤ ਸਿੰਘ ਖਾਲਸਾ):- “ਇਸ ਹਿੰਦੂਤਵ ਮੁਲਕ ਇੰਡੀਆ ਦੇ ਹੁਕਮਰਾਨਾਂ ਵੱਲੋਂ ਪਹਿਲੇ ਸਭ ਕੌਮਾਂਤਰੀ ਮਨੁੱਖੀ ਅਧਿਕਾਰਾਂ ਸੰਬੰਧੀ ਨਿਯਮਾਂ, ਕਾਨੂੰਨਾਂ, ਅਸੂਲਾਂ ਨੂੰ ਕੁੱਚਲਕੇ ਹਿੰਦ ਦੇ ਵਿਧਾਨ ਦੀ ਧਾਰਾ 14 ਜੋ ਇਥੇ ਵੱਸਣ ਵਾਲੀਆ ਸਭ ਕੌਮਾਂ, ਧਰਮਾਂ, ਨਾਗਰਿਕਾਂ ਨੂੰ ਬਰਾਬਰਤਾ ਦੇ ਹੱਕ ਪ੍ਰਦਾਨ ਕਰਦੀ ਹੈ, ਉਸਦਾ ਉਲੰਘਣ ਕਰਕੇ ਡੂੰਘੀ ਸਾਜਿਸ ਤਹਿਤ 06 ਜੂਨ 1984 ਨੂੰ ਰੂਸ ਤੇ ਬਰਤਾਨੀਆ ਦੀ ਫ਼ੌਜੀ ਸਹਾਇਤਾ ਨਾਲ ਸ੍ਰੀ ਅਕਾਲ ਤਖ਼ਤ ਸਾਹਿਬ, ਸ੍ਰੀ ਦਰਬਾਰ ਸਾਹਿਬ ਅਤੇ ਹੋਰ 36 ਗੁਰੂਘਰਾਂ ਉਤੇ ਬਲਿਊ ਸਟਾਰ ਦਾ ਫ਼ੌਜੀ ਹਮਲਾ ਕਰਕੇ ਸਾਡੇ ਪਵਿੱਤਰ ਗੁਰਧਾਮਾਂ ਦੀ ਬੇਅਦਬੀ ਹੀ ਨਹੀ ਕੀਤੀ ਗਈ, ਸਾਡੀਆ ਮਹਾਨ ਸੰਸਥਾਵਾਂ ਨੂੰ ਢਹਿ-ਢੇਰੀ ਵੀ ਕੀਤਾ ਗਿਆ । ਕੋਈ 25 ਹਜਾਰ ਦੇ ਕਰੀਬ ਨਿਰਦੋਸ਼, ਨਿਹੱਥੇ ਉਨ੍ਹਾਂ ਸਰਧਾਲੂਆਂ ਜੋ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦੀ ਸ਼ਹਾਦਤ ਨੂੰ ਨਤਮਸਤਕ ਹੋਣ ਆਏ ਸਨ, ਉਨ੍ਹਾਂ ਨੂੰ ਫ਼ੌਜ ਵੱਲੋ ਟੈਕਾਂ, ਤੋਪਾਂ, ਗੋਲੀਆਂ ਨਾਲ ਸ਼ਹੀਦ ਕਰ ਦਿੱਤਾ ਗਿਆ । ਅਜਿਹਾ ਕਰਨ ਲਈ ਪਹਿਲੇ ਲੰਮੇ ਸਮੇ ਤੋ ਹੀ ਇੰਡੀਅਨ ਮੀਡੀਏ ਤੇ ਪ੍ਰਿੰਟ ਮੀਡੀਏ ਰਾਹੀ ‘ਸਰਬੱਤ ਦਾ ਭਲਾ’ ਲੋੜਨ ਵਾਲੀ ਸਿੱਖ ਕੌਮ ਉਤੇ ਝੂਠ ਦੇ ਪ੍ਰਚਾਰ ਰਾਹੀ ਬਦਨਾਮ ਕੀਤਾ ਗਿਆ ਅਤੇ ਸਾਡੇ ਧਾਰਮਿਕ ਆਦੇਸ਼ਾਂ ਪ੍ਰਤੀ ਜਾਣਬੁੱਝ ਕੇ ਭੰਬਲਭੂਸਾ ਖੜ੍ਹਾ ਕਰਕੇ ਬਹੁਗਿਣਤੀ ਹਿੰਦੂ ਕੌਮ ਵਿਚ ਨਫਰਤ ਖੜ੍ਹੀ ਕੀਤੀ ਗਈ । ਇਸ ਸਾਰੇ ਸ਼ਰਮਨਾਕ ਵਰਤਾਰੇ ਵਿਚ ਉਸ ਸਮੇ ਦੀ ਫਿਰਕੂ ਜਮਾਤ ਬੀਜੇਪੀ-ਆਰ.ਐਸ.ਐਸ ਅਤੇ ਹੋਰ ਹਿੰਦੂ ਸੰਗਠਨਾਂ ਨੇ ਸਿੱਖ ਕੌਮ ਦੀ ਕਾਤਲ ਮਰਹੂਮ ਇੰਦਰਾ ਗਾਂਧੀ ਨੂੰ ਹਰ ਤਰ੍ਹਾਂ ਸਹਿਯੋਗ ਕੀਤਾ । ਇਸ ਕੀਤੇ ਗਏ ਜ਼ਬਰ ਲਈ ਕੇਵਲ ਕਾਂਗਰਸ ਜਮਾਤ ਦੇ ਆਗੂ ਹੀ ਜਿੰਮੇਵਾਰ ਨਹੀ ਬਲਕਿ ਬੀਜੇਪੀ-ਆਰ.ਐਸ.ਐਸ. ਦੇ ਸ੍ਰੀ ਵਾਜਪਾਈ, ਸ੍ਰੀ ਅਡਵਾਨੀ, ਸ੍ਰੀ ਜੋਸੀ ਵਰਗੇ ਸਭ ਵੱਡੇ ਆਗੂ ਇਸ ਸਿੱਖ ਕੌਮ ਵਿਰੋਧੀ ਸਾਜਿਸ ਵਿਚ ਸਾਮਿਲ ਸਨ । ਪਰ ਦੁੱਖ ਅਤੇ ਅਫਸੋਸ ਹੈ ਕਿ 40 ਸਾਲ ਦਾ ਲੰਮਾਂ ਸਮਾਂ ਬੀਤ ਜਾਣ ਉਪਰੰਤ ਵੀ ਉਸ ਕੀਤੇ ਗਏ ਮਨੁੱਖਤਾ ਦੇ ਘਾਣ ਅਤੇ ਘੱਟ ਗਿਣਤੀ ਸਿੱਖ ਕੌਮ ਦੇ ਕਾਤਲਾਂ ਦੇ ਦੋਸ਼ੀਆਂ ਉਤੇ ਇੰਟਰਨੈਸ਼ਨਲ ਕਰੀਮੀਨਲ ਕੋਰਟ ਆਫ ਹੇਂਗ ਵਿਚ ਨਾ ਤਾਂ ਕੋਈ ਕਾਨੂੰਨੀ ਅਮਲ ਹੋਇਆ ਅਤੇ ਨਾ ਹੀ ਇਸ ਵੱਡੇ ਵਾਪਰੇ ਮਨੁੱਖਤਾ ਵਿਰੋਧੀ ਦੁਖਾਂਤ ਦਾ ਸਰਕਾਰ ਵੱਲੋ ਜਾਂ ਸਿੱਖ ਕੌਮ ਦੀ ਸੰਸਥਾਂ ਐਸ.ਜੀ.ਪੀ.ਸੀ. ਵੱਲੋ ਕੋਈ ਵਾਈਟ ਪੇਪਰ ਜਾਰੀ ਹੋ ਸਕਿਆ । ਜੋ ਅਫਸੋਸ ਵਾਲੀ ਅਤੇ ਇਨਸਾਫ਼ ਦਾ ਗਲਾ ਘੁੱਟਣ ਵਾਲੀ ਸ਼ਰਮਨਾਕ ਕਾਰਵਾਈ ਹੈ ।”

ਇਹ ਵਿਚਾਰ ਸ. ਇਮਾਨ ਸਿੰਘ ਮਾਨ ਸਰਪ੍ਰਸਤ ਯੂਥ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸਿੱਖ ਕੌਮ ਉਤੇ 06 ਜੂਨ 1984 ਅਤੇ ਨਵੰਬਰ 1984 ਵਿਚ ਡੂੰਘੀ ਸਾਜਿਸ ਤਹਿਤ ਕੀਤੇ ਗਏ ਹਕੂਮਤੀ ਹਮਲੇ ਅਤੇ ਕਤਲੇਆਮ ਸੰਬੰਧੀ ਕੌਮਾਂਤਰੀ ਪੱਧਰ ਉਤੇ ਵਾਈਟ ਪੇਪਰ ਜਾਰੀ ਹੋਣ ਅਤੇ ਜੋ ਸਿੱਖ ਕੌਮ ਦੀ ਆਵਾਜ ਦੀ ਰਹਿਨੁਮਾਈ ਕਰਨ ਵਾਲੀ ਜਮਹੂਰੀਅਤ ਸੰਸਥਾਂ ਐਸ.ਜੀ.ਪੀ.ਸੀ. ਦੀ ਕੁੱਚਲੀ ਗਈ ਜਮਹੂਰੀਅਤ ਨੂੰ ਤੁਰੰਤ ਬਹਾਲ ਕਰਨ ਦੀ ਦਲੀਲ ਸਹਿਤ ਗੱਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਨਵੰਬਰ 1984 ਵਿਚ ਸਿੱਖ ਕੌਮ ਦੀ ਕਾਤਲ ਮਰਹੂਮ ਇੰਦਰਾ ਗਾਂਧੀ ਦਾ ਸੋਧਾ ਲੱਗਣ ਉਪਰੰਤ ਜਿਸ ਢੰਗ ਨਾਲ ਉਸ ਸਮੇਂ ਦੇ ਇੰਡੀਆ ਦੇ ਵਜੀਰ-ਏ-ਆਜਮ ਸ੍ਰੀ ਰਾਜੀਵ ਗਾਂਧੀ ਵੱਲੋ ਵੱਡੀ ਸਾਜਿਸ ਰਚਕੇ ਇੰਡੀਆ ਵਿਚ ਵੱਸਣ ਵਾਲੀ ਸਿੱਖ ਕੌਮ ਦਾ ਕਤਲੇਆਮ ਅਤੇ ਨਸ਼ਲਕੁਸੀ ਕਰਵਾਉਣ ਦਾ ਅਮਲ ਕੀਤਾ ਜਿਸ ਅਧੀਨ ਮਾਸੂਮ ਸਿੱਖ ਬੱਚਿਆਂ, ਬੀਬੀਆਂ, ਬਜੁਰਗਾਂ ਅਤੇ ਸਿੱਖ ਨੌਜ਼ਵਾਨੀ ਨੂੰ ਦਿੱਲੀ, ਕਾਨਪੁਰ, ਬਕਾਰੋ ਅਤੇ ਹੋਰ ਵੱਡੇ ਸ਼ਹਿਰਾਂ ਵਿਚ ਨਿਸ਼ਾਨਾਂ ਬਣਾਕੇ ਉਨ੍ਹਾਂ ਦੇ ਘਰਾਂ, ਕਾਰੋਬਾਰਾਂ ਨੂੰ ਅੱਗਾਂ ਲਗਾਉਦੇ ਹੋਏ ਮਨੁੱਖਤਾ ਦੇ ਗਲਾਂ ਵਿਚ ਟਾਇਰ ਪਾ ਕੇ ਬੇਰਹਿੰਮੀ ਨਾਲ ਜਿਊਂਦਾ ਜਲਾਏ ਗਏ, ਇਸ ਤਾਂਡਵ ਨਾਚ ਦਾ ਵੱਡਾ ਦੁਖਾਂਤ ਹੋਰ ਕੋਈ ਸਾਹਮਣੇ ਨਹੀ ਆਇਆ । ਇਥੋ ਤੱਕ ਕਿ ਸਾਡੀਆ ਸਿੱਖ ਬੀਬੀਆਂ ਨਾਲ ਹੁਕਮਰਾਨਾਂ ਅਤੇ ਆਗੂਆ ਨੇ ਬਦਮਾਸ਼ਾਂ ਦੀਆਂ ਟੋਲੀਆਂ ਦੀ ਅਗਵਾਈ ਕਰਦੇ ਹੋਏ ਜ਼ਬਰ-ਜ਼ਨਾਹ ਵੀ ਕੀਤੇ ਅਤੇ ਫਿਰ ਉਨ੍ਹਾਂ ਦੇ ਕਤਲ ਵੀ ਕੀਤੇ ਗਏ ।

ਇਹ ਕਿੰਨੀ ਸ਼ਰਮਨਾਕ ਅਤੇ ਇੰਡੀਅਨ ਹਕੂਮਤ ਉਤੇ ਵੱਡਾ ਪ੍ਰਸ਼ਨ ਚਿੰਨ੍ਹ ਹੈ ਕਿ ਉਪਰੋਕਤ ਦੋਵੇ ਮਨੁੱਖਤਾ ਦੇ ਹੋਏ ਕਤਲੇਆਮ ਦੇ ਦੋਸ਼ੀਆਂ ਅਤੇ ਸਾਜਿਸਕਾਰਾਂ ਨੂੰ ਕਾਨੂੰਨ ਦੇ ਕਟਹਿਰੇ ਵਿਚ ਖੜ੍ਹਾ ਕਰਨ ਲਈ ਹੁਕਮਰਾਨਾਂ ਨੇ ਕਦੀ ਵੀ ਸੰਜ਼ੀਦਗੀ ਨਾਲ ਅਮਲ ਨਹੀ ਕੀਤਾ । ਬਲਕਿ ਕਮਿਸਨ ਦਰ ਕਮਿਸਨ, ਜਾਂਚ ਕਮੇਟੀਆ ਬਣਾਉਦੇ ਹੋਏ ਸੱਚ ਦੇ ਇਨਸਾਫ ਦੀ ਆਵਾਜ ਦਬਾਉਣ ਵਿਚ ਹੀ ਭੂਮਿਕਾ ਨਿਭਾਈ ਗਈ । ਫਿਰ ਇਨ੍ਹਾਂ ਦੋਵਾਂ ਦੁਖਾਤਾਂ ਸਮੇ ਸੱਚ ਨੂੰ ਦੁਨੀਆ ਵਿਚ ਉਜਾਗਰ ਕਰਨ ਲਈ ਅੱਜ ਤੱਕ ਇੰਡੀਆ ਦੇ ਹੁਕਮਰਾਨਾਂ, ਅਦਾਲਤਾਂ, ਇਥੋ ਤੱਕ ਕਿ ਸਿੱਖ ਕੌਮ ਦੀ ਸੰਸਥਾਂ ਐਸ.ਜੀ.ਪੀ.ਸੀ. ਵੱਲੋ ਕਿਸੇ ਤਰ੍ਹਾਂ ਦਾ ਵੀ ਵਾਈਟ ਪੇਪਰ ਜਾਰੀ ਨਹੀ ਕੀਤਾ ਗਿਆ । ਕਿਉਂਕਿ ਇਸ ਦੁਖਾਂਤ ਵਿਚ ਇੰਡੀਆ ਦੀਆਂ ਸਭ ਹਿੰਦੂ ਜਮਾਤਾਂ ਦੇ ਵੱਡੇ ਆਗੂ ਸਾਮਿਲ ਸਨ ਜੋ ਕਿ ਸ੍ਰੀ ਵਾਜਪਾਈ ਵੱਲੋ ਬਲਿਊ ਸਟਾਰ ਦੇ ਫ਼ੌਜੀ ਆਪ੍ਰੇਸ਼ਨ ਉਪਰੰਤ ਮਰਹੂਮ ਇੰਦਰਾ ਗਾਂਧੀ ਨੂੰ ‘ਦੁਰਗਾ ਮਾਤਾ’ ਦਾ ਖਿਤਾਬ ਦੇਕੇ ਨਿਵਾਜਣ ਤੋ ਅਤੇ ਸ੍ਰੀ ਅਡਵਾਨੀ ਵੱਲੋ ਆਪਣੇ ਵੱਲੋ ਲਿਖੀ ਕਿਤਾਬ ਮਾਈ ਕੰਟਰੀ, ਮਾਈ ਲਾਈਫ ਵਿਚ ਇਹ ਪ੍ਰਵਾਨ ਕਰਨਾ ਕਿ ਮਰਹੂਮ ਇੰਦਰਾ ਗਾਂਧੀ ਤਾਂ ਹਮਲਾ ਨਹੀ ਸੀ ਕਰਨਾ ਚਾਹੁੰਦੀ ਅਸੀ ਇਹ ਹਮਲਾ ਕਹਿਕੇ ਕਰਵਾਇਆ ਹੈ ਅਤੇ ਇਹ ਕਹਿਣਾ ਕਿ ਇਹ ਹਮਲਾ 6 ਮਹੀਨੇ ਪਹਿਲੇ ਹੋਣਾ ਚਾਹੀਦਾ ਸੀ, ਇਨ੍ਹਾਂ ਸਾਜਿਸਕਾਰਾਂ ਦੀ ਸਾਂਝੀ ਸਾਜਿਸ ਨੂੰ ਪ੍ਰਤੱਖ ਕਰਦਾ ਹੈ । ਜਿਥੇ ਇਨ੍ਹਾਂ ਵਾਪਰੇ ਦੁਖਾਤਾਂ ਦਾ ਅਤੇ ਬੀਤੇ 11 ਸਾਲਾਂ ਤੋ ਸਾਡੀ ਸਿੱਖ ਪਾਰਲੀਮੈਂਟ ਐਸ.ਜੀ.ਪੀ.ਸੀ. ਦੀ ਜਮਹੂਰੀਅਤ ਪੱਖੀ ਸੰਸਥਾਂ ਦੀ ਜਰਨਲ ਚੋਣ ਨਾ ਹੋਣ ਸੰਬੰਧੀ ਹਰ ਕੀਮਤ ਤੇ ਵਾਈਟ ਪੇਪਰ ਜਾਰੀ ਹੋਣਾ ਚਾਹੀਦਾ ਹੈ, ਉਥੇ ਸਿੱਖ ਕੌਮ ਦੀ ਆਵਾਜ ਨੂੰ ਬੁਲੰਦ ਕਰਨ ਵਾਲੀ ਸੰਸਥਾਂ ਦੀ ਜਮਹੂਰੀਅਤ ਦਾ ਘਾਣ ਕਰਕੇ ਸਾਡੀ ਆਵਾਜ ਨੂੰ ਬੰਦ ਕਰਨ ਦੇ ਦੁੱਖਦਾਇਕ ਅਮਲ ਹੋ ਰਹੇ ਹਨ । ਇਸ ਲਈ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਇਸ ਵਾਈਟ ਪੇਪਰ ਜਾਰੀ ਕਰਨ ਦੀ ਮੰਗ ਦੇ ਨਾਲ-ਨਾਲ ਆਪਣੀ ਕੌਮੀ ਸੰਸਥਾਂ ਐਸ.ਜੀ.ਪੀ.ਸੀ. ਦੀ ਤੁਰੰਤ ਜਮਹੂਰੀਅਤ ਦੀ ਕਾਨੂੰਨੀ ਬਹਾਲੀ ਕਰਨ ਦੀ ਕੌਮਾਂਤਰੀ ਪੱਧਰ ਤੇ ਮੰਗ ਕਰਦਾ ਹੈ । ਉਨ੍ਹਾਂ ਕਿਹਾ ਕਿ ਅਸੀ ਆਪਣੀ ਇਸ ਜਮਹੂਰੀਅਤ ਨੂੰ ਬਹਾਲ ਕਰਨ ਹਿੱਤ ਲੰਮੇ ਸਮੇ ਤੋ ਜਮਹੂਰੀਅਤ ਕਦਰਾਂ-ਕੀਮਤਾਂ ਰਾਹੀ ਸੰਘਰਸ਼ ਕਰਦੇ ਆ ਰਹੇ ਹਾਂ । ਇਸੇ ਲੜੀ ਵਿਚ 26 ਜਨਵਰੀ ਜਦੋਂ ਇਹ ਫਿਰਕੂ ਹੁਕਮਰਾਨ ਰਿਪਬਲਿਕ ਡੇਅ ਮਨਾਅ ਰਹੇ ਹੋਣਗੇ, ਸਿੱਖ ਕੌਮ ਉਸ ਦਿਨ ਨੂੰ ਬਤੌਰ ਕਾਲੇ ਦਿਨ ਵੱਜੋ ਐਲਾਨਦੀ ਹੋਈ ਆਪਣੀ ਸਿੱਖ ਪਾਰਲੀਮੈਟ ਦੀ ਭੰਗ ਕੀਤੀ ਗਈ ਜਮਹੂਰੀਅਤ ਨੂੰ ਬਹਾਲ ਕਰਨ ਲਈ ਸਟੇਟ ਪੱਧਰ ਤੇ ਜੋਰਦਾਰ ਆਵਾਜ ਬੁਲੰਦ ਕਰਦੇ ਹੋਏ ਵੱਡਾ ਰੋਸ ਦਿਖਾਵਾ ਕਰਾਂਗੇ ਤਾਂ ਕਿ ਹਿੰਦੂਤਵ ਹੁਕਮਰਾਨਾਂ ਵੱਲੋ ਸਾਡੀ ਵਿਧਾਨਿਕ ਜਮਹੂਰੀਅਤ ਨੂੰ ਕੁੱਚਲਣ ਵਿਰੁੱਧ ਕੌਮਾਂਤਰੀ ਪੱਧਰ ਤੇ ਆਵਾਜ ਬੁਲੰਦ ਹੋ ਸਕੇ ਅਤੇ ਅਸੀ ਹੁਕਮਰਾਨਾਂ ਨੂੰ ਆਪਣੀਆ ਐਸ.ਜੀ.ਪੀ.ਸੀ. ਦੀਆਂ ਜਰਨਲ ਚੋਣਾਂ ਕਰਵਾਉਣ ਲਈ ਮਜਬੂਰ ਕਰ ਸਕੀਏ । ਇਸੇ ਪ੍ਰਕਿਰਿਆ ਦੀ ਲੜੀ ਵਿਚ ਅਸੀ 06 ਜੂਨ 1984 ਅਤੇ ਨਵੰਬਰ 1984 ਵਿਚ ਸਿੱਖ ਕੌਮ ਦੀ ਯੋਜਨਾਬੰਧ ਢੰਗ ਨਾਲ ਕੀਤੀ ਗਈ ਨਸ਼ਲਕੁਸੀ ਤੇ ਕਤਲੇਆਮ ਸੰਬੰਧੀ ਵਾਈਟ ਪੇਪਰ ਜਾਰੀ ਹੋਣ ਦੀ ਆਵਾਜ ਵੀ ਬੁਲੰਦ ਕਰਾਂਗੇ ।