ਨਵੰਬਰ ਵਿਚ ਭਾਰਤ ਦਾ ਕਾਰੋਬਾਰੀ ਘਾਟਾ ਕਰੀਬ ਦੁੱਗਣਾ ਹੋ ਕੇ 23.27 ਅਰਬ ਡਾਲਰ ਹੋ ਗਿਆ ਹੈ।
ਅੰਮ੍ਰਿਤਸਰ ਟਾਈਮਜ਼
ਨਵੀਂ ਦਿੱਲੀ - ਭਾਰਤ ਦੀ ਬਰਾਮਦ ਦੀ ਵਾਧਾ ਦਰ ਨਵੰਬਰ ਵਿਚ ਡਿੱਗ ਕੇ 26.49 ਫੀਸਦੀ ਉੱਤੇ ਆ ਗਈ ਹੈ। ਇਸ ਮਿਆਦ ਵਿਚ ਭਾਰਤ ਦੀ ਦਰਾਮਦ ਵਧ ਕੇ 57.18 ਫੀਸਦੀ ਹੋ ਗਿਆ ਹੈ। ਇਸ ਵਜ੍ਹਾ ਨਾਲ ਕਾਰੋਬਾਰੀ ਘਾਟਾ ਕਾਫੀ ਵੱਧ ਗਿਆ ਹੈ। ਜੇਕਰ ਭਾਰਤ ਦੀ ਬਰਾਮਦ ਦੀ ਤੁਲਣਾ ਵਿਚ ਦਰਾਮਦ ਦੀ ਗੱਲ ਕਰੀਏ ਤਾਂ ਇਹ ਦੁੱਗਣੇ ਤੋਂ ਵੀ ਜ਼ਿਆਦਾ ਰਹੀ ਹੈ।ਨਵੰਬਰ ਵਿਚ ਭਾਰਤ ਦੇ ਗੁਡਸ ਐਕਸਪੋਰਟ ਦੇ ਅੰਕੜੇ 29.88 ਅਰਬ ਡਾਲਰ ਉੱਤੇ ਰਹੇ ਹਨ। ਭਾਰਤ ਦੀ ਬਰਾਮਦ ਵਿਚ ਜੇਮਸ ਐਂਡ ਜਿਊਲਰੀ ਅਤੇ ਫਾਰਮਾ ਸੈਕਟਰ ਦੀ ਹਿੱਸੇਦਾਰੀ ਘੱਟ ਰਹੀ ਹੈ। ਇੰਜੀਨੀਅਰਿੰਗ, ਪੈਟਰੋਲੀਅਮ, ਰਸਾਇਣ ਅਤੇ ਸਮੁੰਦਰੀ ਉਤਪਾਦਾਂ ਵਰਗੇ ਖੇਤਰ ਵਿਚ ਚੰਗੇ ਵਾਧੇ ਨਾਲ ਬਰਾਮਦ ਵਧੀ ਹੈ। ਨਵੰਬਰ 2021 ਵਿਚ ਭਾਰਤ ਦੀ ਦਰਾਮਦ ਵਿਚ 57.18 ਫੀਸਦੀ ਦੀ ਤੇਜ਼ੀ ਦਰਜ ਕੀਤੀ ਗਈ ਹੈ।ਭਾਰਤ ਦੀ ਦਰਾਮਦ ਨਵੰਬਰ 2021 ਵਿਚ 53.15 ਅਰਬ ਡਾਲਰ ਉੱਤੇ ਪਹੁੰਚ ਗਈ ਹੈ। ਭਾਰਤ ਸਰਕਾਰ ਦੇ ਵਣਜ ਮੰਤਰਾਲਾ ਦੇ ਅੰਕੜਿਆਂ ਤੋਂ ਇਹ ਜਾਣਕਾਰੀ ਮਿਲੀ ਹੈ। ਨਵੰਬਰ ਵਿਚ ਭਾਰਤ ਦਾ ਕਾਰੋਬਾਰੀ ਘਾਟਾ ਕਰੀਬ ਦੁੱਗਣਾ ਹੋ ਕੇ 23.27 ਅਰਬ ਡਾਲਰ ਹੋ ਗਿਆ ਹੈ।
Comments (0)