ਕੈਨੇਡਾ ਸਾਰੇ ਧਰਮਾਂ ਦੇ ਲੋਕਾਂ ਦਾ ਸੁਆਗਤ ਕਰਦਾ ਹੈ: ਕੈਮਰਨ ਮੈਕਕੇ

ਕੈਨੇਡਾ ਸਾਰੇ ਧਰਮਾਂ ਦੇ ਲੋਕਾਂ ਦਾ ਸੁਆਗਤ ਕਰਦਾ ਹੈ: ਕੈਮਰਨ ਮੈਕਕੇ

ਅੰਮ੍ਰਿਤਸਰ ਟਾਈਮਜ਼
ਚੰਡੀਗੜ੍ਹ:
ਦਿੱਲੀ ਗੁਰਦੁਆਰਾ ਬੰਗਲਾ ਸਾਹਿਬ ਦੇ ਦਰਸ਼ਨ ਕਰਨ ਆਏ ਕੈਨੇਡਾ ਦੇ ਹਾਈ ਕਮਿਸ਼ਨਰ ਕੈਮਰਨ ਮੈਕਕੇ ਨੂੰ ਭਾਰਤੀ ਪਤਰਕਾਰਾਂ ਵਲੋਂ ਜਦੋਂ ਇਹ ਪੁੱਛਿਆ ਗਿਆ ਕਿ ਕੈਨੇਡੀਅਨ ਸਰਕਾਰ ਖਾਲਿਸਤਾਨੀ ਸੰਗਠਨਾਂ ਨਾਲ ਕਿਵੇਂ ਪੇਸ਼ ਆ ਰਹੀ ਹੈ ਤੇ ਇਨ੍ਹਾਂ  ਸੰਗਠਨਾਂ ਵਿਰੁੱਧ ਕੀ ਕਾਰਵਾਈ ਕੀਤੀ ਜਾ ਰਹੀ ਹੈ? ਤਦ ਕੈਮਰਨ ਮੈਕਕੇ ਨੇ ਬਹੁਤ ਹੀ ਸਹਿਜ ਸੁਭਾਅ ਵਿਚ ਆਖਿਆ ਕਿ "ਕੈਨੇਡਾ ਵਿੱਚ ਅਸੀਂ ਸਾਰੇ ਧਰਮਾਂ ਦੇ ਲੋਕਾਂ ਨੂੰ ਪਿਆਰ ਕਰਦੇ ਹਾਂ ਤੇ ਸਾਰੇ ਧਰਮਾਂ ਦਾ ਸੁਆਗਤ ਕਰਦੇ ਹਾਂ,"। ਜਸਟਿਨ ਟਰੂਡੋ ਸਰਕਾਰ ਭਾਰਤ ਦੀ ਪ੍ਰਭੂਸੱਤਾ ਅਤੇ ਖੇਤਰੀ ਅਖੰਡਤਾ ਦਾ ਸਮਰਥਨ ਕਰਦੀ ਹੈ।


ਦੱਸਣਯੋਗ ਹੈ ਕਿ ਭਾਰਤ ਨੇ ਹਾਲ ਹੀ ਵਿੱਚ ਕੈਨੇਡੀਅਨ ਸਰਕਾਰ ਨੂੰ 6 ਨਵੰਬਰ ਨੂੰ ਓਨਟਾਰੀਓ ਵਿੱਚ ਪਾਬੰਦੀਸ਼ੁਦਾ ਸੰਗਠਨ ਦੁਆਰਾ ਆਯੋਜਿਤ  ਖਾਲਿਸਤਾਨੀ ਜਨਮਤ ਸੰਗ੍ਰਹਿ ਨੂੰ ਰੋਕਣ ਲਈ ਕਿਹਾ ਹੈ।