ਉਘੇ ਸਮਾਜ ਸੇਵਕ ਕੌਮੀ ਚੇਅਰਮੈਨ ਦਾ ਮੰਚ ਵੱਲੋਂ ਕੀਤਾ ਗਿਆ ਸਨਮਾਨ -ਡਾ ਖੇੜਾ

ਉਘੇ ਸਮਾਜ ਸੇਵਕ ਕੌਮੀ ਚੇਅਰਮੈਨ ਦਾ ਮੰਚ ਵੱਲੋਂ ਕੀਤਾ ਗਿਆ ਸਨਮਾਨ -ਡਾ ਖੇੜਾ

ਅੰਮ੍ਰਿਤਸਰ ਟਾਈਮਜ਼

ਚੰਡੀਗੜ੍ਹਮਨੁੱਖੀ ਅਧਿਕਾਰ ਮੰਚ ਵੱਲੋਂ ਜ਼ਿਲ੍ਹਾ ਅੰਬਾਲਾ ਸਟੇਟ ਹਰਿਆਣਾ ਵਿਖੇ ਇਕ ਵਿਸ਼ੇਸ਼ ਤੌਰ ਤੇ ਰੱਖੜੀ ਦਾ ਤਿਉਹਾਰ ਮਨਾਇਆ ਗਿਆ।ਜਿਸ ਵਿਚ ਸੰਸਥਾ ਦੇ ਕੌਮੀ ਪ੍ਰਧਾਨ ਡਾਕਟਰ ਜਸਵੰਤ ਸਿੰਘ ਖੇੜਾ, ਕੌਮੀ ਪ੍ਰਧਾਨ ਇਸਤਰੀ ਵਿੰਗ ਮੈਡਮ ਪ੍ਰਿਤਪਾਲ ਕੌਰ, ਕੌਮੀਂ ਉਪ ਪ੍ਰਧਾਨ ਯੂਥ ਵਿੰਗ ਪ੍ਰਭਪ੍ਰੀਤ ਸਿੰਘ ਮੱਖਣ ਗੁਪਤਾ ਕੌਮੀ ਅਡਵਾਈਜ਼ਰ,ਅਤੇ ਪਰਮਿੰਦਰ ਕੌਰ ਪ੍ਰਧਾਨ ਇਸਤਰੀ ਵਿੰਗ ਵਿਸ਼ੇਸ਼ ਤੌਰ ਤੇ ਪਹੁੰਚੇ ਹੋਏ ਸਨ। ਇਸ ਮੌਕੇ ਆਈਆਂ ਹੋਈਆਂ ਔਰਤਾਂ ਨੂੰ ਚੇਅਰਮੈਨ ਜੀ ਵੱਲੋਂ ਸ਼ੂਟ ਅਤੇ ਨਗਦ ਰਾਸ਼ੀ ਦੇ ਕੇ ਬਹੁਤ ਖੁੱਲ੍ਹ ਦਿਲੀ ਦਾ ਸਬੂਤ ਦਿੱਤਾ। ਇਨ੍ਹਾਂ ਵੱਲੋਂ ਕੀਤੇ ਗਏ ਸਮਾਜਿਕ ਕੰਮਾਂ ਨੂੰ ਮੁੱਖ ਰੱਖਦਿਆਂ ਬਾਂਬਾ ਰਘਬੀਰ ਸਿੰਘ ਰਾਣਾ ਜੀ ਦਾ ਮੰਚ ਵੱਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ । ਹੋਰਨਾਂ ਤੋਂ ਇਲਾਵਾ ਅਮਿਤ ਗੁਪਤਾ ਜ਼ਿਲ੍ਹਾ ਪ੍ਰਧਾਨ ਪਟਿਆਲਾ, ਮਹਿੰਦਰ ਸਿੰਘ ਸੌਂਢਾ, ਪਰਮਜੀਤ ਕੌਰ, ਅਮਰਜੀਤ ਕੌਰ ਜਲਬੇੜਾ, ਵਿਜੈ ਸ਼ਰਮਾ, ਵਿਨੋਦ ਕੁਮਾਰ ਸ਼ਰਮਾ, ਵੀਨਾ ਗੁਪਤਾ ਪਟਿਆਲਾ, ਅਮਨਦੀਪ ਕੌਰ, ਮਨਦੀਪ ਕੌਰ, ਬਿੰਦਰ ਕੌਰ, ਸੁਨੀਤਾ ਰਾਣੀ,ਅਮਨ ਕੁਮਾਰ, ਦੀਪਕ ਗੌਰਵ, ਬਾਲਕ ਨਾਥ, ਸ਼ਿਵਜੋਤ ਸਿੰਘ,ਸੋਮ ਨਾਥ , ਗੁਰਕੀਰਤ ਸਿੰਘ ਖੇੜਾ, ਜਸਪ੍ਰੀਤ ਸਿੰਘ ਅਤੇ ਹਰਵਿੰਦਰ ਸਿੰਘ ਆਦਿ ਨੇ ਵੀ ਸਨਮਾਨਿਤ ਕਰਨ ਵੇਲੇ ਵਧਾਈਆਂ ਦਿੱਤੀਆਂ।