ਮੈਡੀਕਲ ਖੇਤਰ ਵਿਚ ਕੰਮਾਂ ਲਈ ਹਰਮਨਜੀਤ ਸਿੰਘ 13 ਆਸਾ ਵੈਲਫੇਅਰ ਟਰੱਸਟ ਯਾਦਗਾਰੀ ਚਿੰਨ੍ਹ ਨਾਲ ਹੋਏ ਸਨਮਾਨਿਤ

ਮੈਡੀਕਲ ਖੇਤਰ ਵਿਚ ਕੰਮਾਂ ਲਈ ਹਰਮਨਜੀਤ ਸਿੰਘ 13 ਆਸਾ ਵੈਲਫੇਅਰ ਟਰੱਸਟ ਯਾਦਗਾਰੀ ਚਿੰਨ੍ਹ ਨਾਲ ਹੋਏ ਸਨਮਾਨਿਤ

ਅੰਮ੍ਰਿਤਸਰ ਟਾਈਮਜ਼ ਬਿਊਰੋ

ਨਵੀਂ ਦਿੱਲੀ 1 ਅਪ੍ਰੈਲ (ਮਨਪ੍ਰੀਤ ਸਿੰਘ ਖਾਲਸਾ):-ਦਿੱਲੀ ਦੇ ਰਾਜੌਰੀ ਗਾਰਡਨ ਇਲਾਕੇ ਅੰਦਰ ਬਣੇ ਗੁਰਦਵਾਰਾ ਸਿੰਘ ਸਭਾ ਦੇ ਪ੍ਰਧਾਨ ਸਰਦਾਰ ਹਰਮਨਜੀਤ ਸਿੰਘ ਵਲੋਂ ਗੁਰਦਵਾਰਾ ਸਾਹਿਬ ਅੰਦਰ ਗਰੀਬਾਂ ਅਤੇ ਜਰੂਰਤਮੰਦਾ ਲਈ ਘੱਟ ਕੀਮਤਾਂ ਦੇ ਇਲਾਜ ਮੁਹਈਆ ਕਰਵਾਉਣ ਲਈ ਵਿਸ਼ੇਸ ਕਾਰਜ ਕੀਤੇ ਜਾ ਰਹੇ ਹਨ । ਜਿਨ੍ਹਾਂ ਨੂੰ ਦੇਖਦਿਆਂ 13 ਆਸਾ ਵੈਲਫੇਅਰ ਟਰਸਟ ਦੇ ਪ੍ਰਧਾਨ ਇੰਦਰਜੀਤ ਸਿੰਘ ਵਿਕਾਸਪੂਰੀ ਅਤੇ ਇੰਗਲੈਂਡ ਤੋਂ ਆਏ ਸੰਤ ਬਾਬਾ ਪੁਪਿੰਦਰ ਸਿੰਘ ਜੀ ਯੂ ਕੇ "ਫਾਉਂਡਰ" ਨੇ ਵਿਸ਼ੇਸ਼ ਤੌਰ ਤੇ ਸਰਦਾਰ ਹਰਮਨਜੀਤ ਸਿੰਘ ਵਲੋਂ ਕੀਤੇ ਜਾ ਰਹੇ ਮੈਡੀਕਲ ਦੇ ਖੇਤਰ ਵਿਚ ਕੰਮਾਂ ਲਈ 13 ਆਸਾ ਵੈਲਫੇਅਰ ਟਰੱਸਟ ਦਾ ਯਾਦਗਾਰੀ ਚਿੰਨ੍ਹ ਭੇਟ ਕੀਤਾ । ਇਸ ਮੌਕੇ ਸੰਤ ਜੀ ਦੇ ਨਾਲ ਟਰੱਸਟ ਦੇ "ਪ੍ਰਧਾਨ" ਇੰਦਰਜੀਤ ਸਿੰਘ ਵਿਕਾਸ ਪੁਰੀ ਅਤੇ ਮੀਤ ਪ੍ਰਧਾਨ ਸ੍ਰ ਜਗਜੀਤ ਸਿੰਘ ਮਹੋਲ ਵੀ ਹਾਜ਼ਰ ਸਨ। ਸੰਤ ਬਾਬਾ ਪੁਪਿੰਦਰ ਸਿੰਘ ਜੀ ਨੇ ਗੁਰੂ ਨਾਨਕ ਚੈਰੀਟੇਬਲ ਡਿਸਪੈਂਸਰੀ ਦਾ ਦੌਰਾ ਕੀਤਾ ਅਤੇ ਦੇਖ ਕੇ ਦੰਗ ਰਹਿ ਗਏ ਇਕ ਛੋਟੀ ਜਿਹੀ ਜਗ੍ਹਾ ਤੇ ਵਰਲਡ ਕਲਾਸ ਨਵੀਆਂ ਤਕਨੀਕੀ ਮਸ਼ੀਨਾਂ ਅਤੇ ਹਰ ਇਲਾਜ ਦਾ ਪ੍ਰਬੰਧ ਬੜੇ ਹੀ ਘੱਟ ਪੈਸਿਆਂ ਵਿੱਚ ਕੀਤਾ ਗਿਆ ਹੈ, ਅਤੇ ਨਾਲ ਹੀ ਯਾਤਰੀਆਂ ਦੇ ਠਹਿਰਨ ਦਾ ਪ੍ਰਬੰਧ ਵੀ ਬੜੇ ਹੀ ਸੋਹਣੇ ਢੰਗ ਨਾਲ ਬਣਾਏ ਗਏ ਕਮਰਿਆਂ ਵਿੱਚ ਕੀਤਾ ਗਿਆ ਹੈ । ਇੰਦਰਜੀਤ ਸਿੰਘ ਵਿਕਾਸਪੁਰੀ ਨੇ  ਸਰਦਾਰ ਹਰਮਨਜੀਤ ਸਿੰਘ ਜੀ ਦਾ ਅਤੇ ਉਹਨਾਂ ਦੀ ਟੀਮ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹਨਾਂ ਦੇ ਇੱਕ ਬੇਨਤੀ ਤੇ ਸ਼੍ਰੋਮਣੀ ਭਗਤ ਨਾਮਦੇਵ ਜੀ ਦੇ ਜਨਮ ਦਿਹਾੜੇ ਤੇ ਇੱਕ ਮੈਡੀਕਲ ਕੈਂਪ ਜੋ ਕਿ ਸਿੰਘ ਸਭਾ ਹਰੀ ਨਗਰ ਵਿਖੇ ਲਾਇਆ ਗਿਆ ਸੀ ਉਸ ਵਿੱਚ ਗੁਰੂ ਨਾਨਕ ਡਿਸਪੈਂਸਰੀ ਦੇ ਸਮੂਹ ਡਾਕਟਰਾਂ ਅਤੇ ਟੈਕਨੀਸ਼ੀਅਨ ਦੀ ਟੀਮ ਇਨ੍ਹਾਂ ਵਲੋਂ ਭੇਜੀ ਗਈ ਸੀ ਜਿਸਦਾ ਸੰਗਤਾਂ ਨੇ ਲਾਭ ਉਠਾਇਆ ਸੀ । ਸਰਦਾਰ ਹਰਮਨਜੀਤ ਸਿੰਘ ਜੀ ਦੇ ਨਾਲ ਗੱਲਬਾਤ ਕਰਨ ਦੌਰਾਨ ਉਹਨਾਂ ਨੇ 13 ਆਸਾ ਵੈਲਫੇਅਰ ਟਰਸਟ ਵੱਲੋਂ ਹਰ ਸਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਸ਼੍ਰੋਮਣੀ ਭਗਤ ਨਾਮਦੇਵ ਜੀ ਦਾ ਜਨਮ ਦਿਹਾੜਾ ਅਤੇ 15 ਭਗਤਾਂ ਨੂੰ ਸਮਰਪਿਤ ਗੁਰਮਤਿ ਸਮਾਗਮ ਕਰਨ ਦਾ ਸੱਦਾ ਦੇਣ ਦੇ ਨਾਲ ਇਨ੍ਹਾਂ ਸਮਾਗਮਾਂ ਅੰਦਰ ਹਰ ਪ੍ਰਕਾਰ ਦਾ ਸਹਿਯੋਗ ਦੇਣ ਦਾ ਵਾਅਦਾ ਕੀਤਾ।