ਸਿੱਖ ਸ਼ੰਘਰਸ ਨਾਲ ਜੁੜੇ ਲੋਕਾਂ ਦੀ ਦਾਸਤਾਨ : ਖਾੜਕੂ ਸ਼ੰਘਰਸ ਦੀ ਸਾਖੀ

ਸਿੱਖ ਸ਼ੰਘਰਸ ਨਾਲ ਜੁੜੇ ਲੋਕਾਂ  ਦੀ ਦਾਸਤਾਨ : ਖਾੜਕੂ ਸ਼ੰਘਰਸ ਦੀ ਸਾਖੀ

ਜੂਨ 84 ਸਮੇਂ ਬਿਤਾਈ ਗਈ ਗੁਰਦੁਆਰਾ ਸ਼ਹੀਦਾਂ ਸਾਹਿਬ ਅੰਦਰ ਇਕ ਰਾਤ

ਸ਼ਨੀਵਾਰ ਸ਼ਾਮ ਨੂੰ ਸਰਦਾਰ ਜਸਬੀਰ ਸਿੰਘ ਨਿਊਜਰਸੀ ਨੇ ਮੈਨੂੰ ਗੁਰਦੁਆਰਾ ਸਿੱਖ ਸੈਟਰ ਸਾਹਿਬ ਨਿਊਯਾਰਕ ਵਿਚ ਮਿਲਕੇ ਭਾਈ ਦਲਜੀਤ ਸਿੰਘ ਜੀ ਵੱਲੋਂ ਲਿਖੀ ਗਈ ਕਿਤਾਬ “ਖਾੜਕੂ ਸ਼ੰਘਰਸ ਦੀ ਸਾਖੀ “ ਕਿਤਾਬ ਪੜਨ ਲਈ ਬਹੁਤ ਹੀ ਪ੍ਰੇਮ ਸਹਿਤ ਭੇਟ ਕੀਤੀ । ਮੈਂ ਵੀ ਸਵੇਰ ਤੋਂ ਹੀ ਇਸ ਕਿਤਾਬ ਦੀ ਉਡੀਕ ਵਿੱਚ ਸਾਂ, ਤੇ ਮੈਂ ਜਦ ਘਰ ਵਾਪਿਸ ਮੁੜੀਆ ਤਾਂ ਆਉਂਦੇ ਸਾਰ ਹੀ ਮੈਂ ਇਸ ਕਿਤਾਬ ਨੂੰ ਪੜਨਾ ਸ਼ੁਰੂ ਕਰ ਦਿੱਤਾ ਤੇ ਕਿਤਾਬ ਪੜਦਾ ਪੜਦਾ ਅੱਗੇ ਇਸ ਕਿਤਾਬ ਦੇ ਵਰਕੇ ਫਰੋਲਦਾ ਹੋਇਆ ਉਸ ਕਿਤਾਬ ਵਿੱਚ ਏਨਾ ਖ਼ੁਬ ਗਿਆ, ਕਿ ਮੈਨੂੰ ਦਿਨ ਸਵੇਰ ਹੋਣ ਤੇ ਹੀ ਪਤਾ ਲੱਗਾ ਕਿ ਰਾਤ ਖਤਮ ਹੋ ਚੁੱਕੀ ਹੈ, ਤੇ ਉਸਦਾ ਵੱਡਾ ਕਾਰਨ ਇਹ ਵੀ ਸੀ ਕਿ ਜਿਸ ਆਦਮੀ ਨੂੰ ਕਿਤਾਬਾਂ ਪੜਨ ਦਾ ਸ਼ੋਕ ਹੋਵੇ ਤੇ ਉਸਨੂੰ ਉਸਦੇ ਮਨਪਸੰਦ ਵਿਸ਼ੇ ਨਾਲ ਸੰਬੰਧਤ ਕਿਤਾਬ ਮਿਲ ਜਾਵੇ । ਫਿਰ ਆਦਮੀ ਉਸ ਕਿਤਾਬ ਦੇ ਸਾਰੇ ਪਾਤਰਾਂ ਨਾਲ ਅੰਦਰੂਨੀ ਸਾਂਝ ਪੈਦਾ ਕਰਦੇ ਹੋਏ ਖੁਦ ਉਹਨਾਂ ਨਾਲ ਗੱਲਾਂ ਕਰਦਾ ਤੇ ਉਹਨਾਂ ਦੀਆਂ ਗੱਲਾਂ ਨੂੰ ਬਹੁਤ ਨਜ਼ਦੀਕ ਤੋਂ ਸਮਝਦਾ ਹੈ।

ਇਸ ਕਿਤਾਬ ਵਿੱਚ ਜਿੱਥੇ ਭਾਈ ਦਲਜੀਤ ਸਿੰਘ ਨੇ ਗੁਰਦੁਆਰਾ ਸ਼ਹੀਦਾਂ ਸਾਹਿਬ ਅੰਮ੍ਰਿਤਸਰ ਅੰਦਰ ਜੂਨ 84 ਵਿੱਚ ਜਦ ਭਾਰਤ ਸਰਕਾਰ ਵਲੋ ਸਿੱਖਾਂ ਦੇ ਪਵਿੱਤਰ ਗੁਰਦੁਆਰਾ ਸਾਹਿਬਾਨਾਂ ਤੇ ਹਮਲੇ ਕਰਨ ਤੋਂ ਬਾਅਦ ਸਿੱਖ ਸ਼ਰਧਾਲੂਆ ਦੇ ਗੁਰਦੁਆਰਾ ਸਾਹਿਬਾਨਾਂ ਦੇ ਅੰਦਰ ਆਉਣ ਤੱਕ ਤੇ ਨਾਕੇ ਲਾਕੇ ਹੋਰ ਕਈ ਤਰਾਂ ਨਾਲ ਅਨੇਕਾਂ ਪਾਬੰਦੀਆ ਲਗਾ ਦਿੱਤੀਆਂ ਹੋਈਆਂ ਸਨ। ਉਸ ਦੌਰ ਅੰਦਰ ਭਾਈ ਸਾਹਿਬ ਤੇ ਉਹਨਾ ਦੇ ਇਕ ਸਾਥੀ ਵਲੋ ਜੂਨ 84 ਸਮੇਂ ਬਿਤਾਈ ਗਈ ਗੁਰਦੁਆਰਾ ਸ਼ਹੀਦਾਂ ਸਾਹਿਬ ਅੰਦਰ ਇਕ ਰਾਤ ਤੇ ਇਕ ਸਿੱਖ ਬੀਬੀ ਵਲੋ ਗੁਰੂਘਰ ਅੰਦਰ ਬਹੁਤ ਹੀ ਸੁਰੀਲੀ ਅਵਾਜ਼ ਵਿੱਚ ਕੀਤੇ ਗਏ ਪਾਠ ਦੀ ਅਵਾਜ਼ ਦੇ ਬੋਲਾ ਨੇ ਭਾਈ ਸਾਹਿਬ ਦੀ ਜ਼ਿੰਦਗੀ ਨੂੰ ਬਦਲਕੇ ਹੀ ਰੱਖ ਦਿੱਤਾ, ਤੇ ਉਹ ਸ਼ਬਦਾ ਦੇ ਬੋਲ ਉਹਨਾਂ ਦੇ ਕੰਨਾਂ ਵਿੱਚ ਸਾਰੇ ਸ਼ੰਘਰਸ ਦੇ ਖ਼ਤਰਨਾਕ ਦੌਰ ਵਿੱਚ ਵੀ ਗੂੰਜਦੇ ਰਹੇ ਤੇ ਉਹਨਾਂ ਨੂੰ ਦੁਨਿਆਵੀ ਖਤਰਿਆ ਤੋ ਬੇਪਰਵਾਹ ਕਰਦੇ ਰਹੇ । ਇਹ ਗੱਲ ਉਸ ਸਮੇਂ ਦੇ ਹਾਲਾਤ ਨੂੰ ਬਿਆਨ ਕਰਦੀ ਹੈ ਜੋ ਕਿ ਉਸ ਸਮੇਂ ਬਹੁ-ਗਿਣਤੀ ਸਿੱਖਾਂ ਦੇ ਸਨ ਚਾਹੇ ਕੁਝ ਭਗੋੜੇ ਹੋਏ ਸ਼ਹੀਦ ਹੋਏ ਚਾਹੇ ਬਚ ਗਏ ਜਿੱਥੇ ਭਾਈ ਸਾਹਿਬ ਨੇ ਇਸ ਕਿਤਾਬ ਵਿੱਚ ਖਾੜਕੂ ਯੋਧਿਆਂ ਦੇ ਉੱਚੇ ਜੀਵਨ ਦੇ ਇਖਲਾਕ ਦਾ ਬਾਖੂਬ ਜ਼ਿਕਰ ਕੀਤਾ ਹੈ। ਉੱਥੇ ਖਾੜਕੂ ਸਿੰਘਾ ਨੂੰ ਪਨਾਹ ਦੇਨ ਵਾਲੇ ਤੇ ਕੁਝ ਉਹ ਬੇ ਪਹਿਚਾਣ ਯੋਧਿਆਂ ਦਾ ਕਈ ਥਾਂ ਖਾਸ ਤੌਰ ਤੇ ਇਸ ਕਿਤਾਬ ਵਿੱਚ ਜ਼ਿਕਰ ਕੀਤਾ ਗਇਆਂ ਹੈ ਜੋ ਕਿ ਸਿੱਖ ਕੌਮ ਤੇ ਖਾਲਸਾ ਪੰਥ ਦੀ ਖਾਤਰ ਜਾਮੇ ਸ਼ਹਾਦਤ ਪੀ ਗਏ ਤੇ ਨਾਲ ਹੀ ਉਹਨਾਂ ਲੋਕਾ ਦੇ ਵੀ ਕਿੰਨੇ ਉੱਚੇ ਸੱਚੇ ਸੁੱਚੇ ਜੀਵਨ ਤੇ ਕਿਰਦਾਰ ਸਨ ਬਾਰੇ ਦੱਸੀਆਂ ਗਈਆਂ ਹੈ ।ਜੋ ਕਿ ਖਾੜਕੂਆ ਨੂੰ ਪਨਾਹ ਦੇਦੇ ਸਨ ਖਾਸਕਰ ਉਸ ਚਿੱਟੀ ਲੰਬੀ ਦਾਹੜੇ ਵਾਲੇ ਬਜੁਰਗ ਬਾਰੇ ਜਿਸ ਦੇ ਘਰ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਤੇ ਨਾਲ ਹੀ ਇਕ ਕਿਤਾਬਾਂ ਦੀ ਲਾਇਬ੍ਰੇਰੀ ਵੀ ਸੀ ,ਜਿਸ ਵਿੱਚੋਂ ਸਿੰਘਾ ਨੇ ਕਾਫ਼ੀ ਕਿਤਾਬਾਂ ਪੜਕੇ ਹੋਰ ਵਡਮੁੱਲੇ ਗਿਆਨ ਨੂੰ ਪ੍ਰਾਪਤ ਕੀਤਾ। ਇਸ ਬਜ਼ੁਰਗ ਸਿੱਖ ਦਾ ਚਿਹਰਾ ਮੈਂ ਇਸ ਲੇਖ ਨੂੰ ਲਿਖਣ ਸਮੇਂ ਵੀ ਆਪਣੇ ਦਿਮਾਗ਼ ਵਿਚ ਚਿੱਤਰਨ ਦੀ ਕੋਸ਼ਿਸ਼ ਕਰ ਰਿਹਾ ਹਾਂ ਕਿ ਉਹ ਦੇਖਣ ਵਿਚ ਕਿਸ ਤਰਾਂ ਦੇ ਹੋਣਗੇ ਜਦ ਕਿ ਉਹ ਭਾਵੇ ਹੁਣ ਸਰੀਰਕ ਤੌਰ ਤੇ ਸਾਡੇ ਵਿਚ ਨਹੀਂ ਹਨ ਇਸ ਤਰਾਂ ਦੇ ਸਿੱਖ ਸਨ।

ਖਾੜਕੂ ਸਿੰਘਾ ਨੂੰ ਪਨਾਹ ਦੇਨ ਵਾਲੇ ਜਿਹਨਾ ਵਿੱਚੋਂ ਕਈ ਪਰਿਵਾਰਾ ਨੂੰ ਸਰਕਾਰੀ ਜ਼ੁਲਮ ਦਾ ਸ਼ਿਕਾਰ ਵੀ ਹੋਣਾ ਪਿਆ, ਪਰ ਉਹਨਾਂ ਕਦੇ ਮੱਥੇ ਵੱਟ ਨਹੀਂ ਪਾਏ ਜਿਸ ਵਿੱਚ ਇਕ ਵੱਡੀ ਪਨਾਹ ਦੇ ਮਾਲਿਕ ਭਲਵਾਨ ਦਾ ਜ਼ਿਕਰ ਖਾਸ ਤੌਰ ਤੇ ਪੜਨ ਵਾਲਾ ਹੈ ਉੱਥੇ ਨਾਲ ਹੀ ਉਸ ਗੁਰੀਲਾ ਯੁੱਧ ਦੇ ਦੌਰ ਵਿੱਚ ਸਿੱਖ ਬੀਬੀਆਂ ਦੀਆਂ ਪੁਲਿਸ ਥਾਨਿਆ ਵਿੱਚ ਕੀਤੀਆਂ ਜਾਂਦੀਆਂ ਬੇਪਤੀਆਂ ਹਿਰਦੇ ਨੂੰ ਝੰਜੋੜ ਕੇ ਵੀ ਰੱਖ ਦੇਂਦਿਆ ਹਨ ਤੇ ਉਸ ਸਮੇਂ ਵਿੱਚ ਇਹ ਇਕ ਉਹ ਸਮਾਂ ਸੀ ਜਦ ਸਿੱਖ ਖਾੜਕੂਆ ਨੂੰ ਪੰਜਾਬ ਦੇ ਆਮ ਲੋਕ ਜਿੰਨਾ ਵਿੱਚੋਂ ਤਾਂ ਕਈ ਸਿੱਖ ਪਰਿਵਾਰਾਂ ਨਾਲ ਸੰਬੰਧਤ ਵੀ ਨਹੀਂ ਸਨ। ਹਿੰਦੂ ਜਾ ਪ੍ਰਦੇਸ਼ੀ ਭਇਏ ਸਨ , ਇਹ ਉਹ ਪੰਜਾਬ ਹਿੰਦੂ ਸਨ ਜੋ ਖਾੜਕੂਆ ਨੂੰ ਗੁਰੂ ਦੇ ਸੱਚੇ ਸਿੱਖ ਮੰਨਦੇ ਹੋਏ ਉਹਨਾ ਦਾ ਸਾਥ ਤੇ ਪਨਾਹ ਦੇਨ ਦੇ ਨਾਲ ਅਪਨੇ ਜਾਤੀ ਸਾਧਨ ਵੀ ਦੇਦੇ ਰਹੇ। ਇਕ ਵੱਖਰੀ ਕਹਾਣੀ ਜੋਕਿ ਪਹਿਲੀ ਵਾਰ ਸੁਣਨ ਤੇ ਪੜਨ ਨੂੰ ਮਿਲੀ ਤੇ ਉਹਨਾ ਵਿੱਚੋਂ ਕਈ ਉਹ ਪਰਿਵਾਰ ਬਾਅਦ ਵਿੱਚ ਕਨੇਡਾ ਵਿੱਚ ਚਲੇ ਗਏ ਜਿੰਨਾ ਬਾਰੇ ਹੁਣ ਕੁਝ ਪਤਾ ਨਹੀਂ ਪਰ ਮੇਰੀ ਜਾਤੀ ਸੋਚ ਹੈ ਕਿ ਅਗਰ ਉਹ ਪਰਿਵਾਰ ਕਨੇਡਾ ਵਿੱਚੋ ਹੁਣ ਲੱਭ ਜਾਨ ਤਾਂ ਉਹਨਾ ਦਾ ਕਨੇਡਾ ਦੇ ਸਿੱਖਾਂ ਵੱਲੋਂ ਸਨਮਾਨ ਜ਼ਰੂਰ ਕਰਨਾ ਚਾਹੀਦਾ ਹੈ, ਤਾਕਿ ਸਿੱਖ ਖਾੜਕੂਆ ਦੀ ਵਿਰੋਧਤਾ ਕਰਨ ਵਾਲੇ ਪੰਜਾਬੀ ਹਿੰਦੂਆਂ ਨੂੰ ਇਹ ਪਤਾ ਲੱਗ ਸਕੇ ਕਿ ਸੱਚੇ ਪੰਜਾਬੀ ਹਿੰਦੂਆਂ ਨੇ ਵੀ ਇਸ ਸੰਘਰਸ ਵਿੱਚ ਕਿੰਨਾ ਯੋਗਦਾਨ ਪਾਈਆਂ ਸੀ ਜ਼ਿਹਨਾਂ ਵਿੱਚ ਇਕ ਹਿੰਦੂ ਡਾਕਟਰ ਪਰਿਵਾਰ ਦਾ ਪ੍ਰਮੁਖ ਸ਼ਲਾਘਾਯੋਗ ਰੋਲ ਹੈ । ਹਿੰਦੂ ਪਰਿਵਾਰ,ਤੇ ਕੁਝ ਸੱਚੇ ਕਾਮਰੇਡ,ਤੇ ਖਾਸਕਰ ਭਲਵਾਨ ਪਰਿਵਾਰ ਤੇ ਭਲਵਾਨਾ ਦੇ ਅਖਾੜੀਆ ਬਾਰੇ ਇਸ ਕਿਤਾਬ ਵਿੱਚ ਕਈ ਥਾਂ ਜ਼ਿਕਰ ਹੈ। ਕਿਸ ਤਰਾਂ ਉਹ ਖਾੜਕੂ ਸਿੰਘਾ ਦੀ ਮਦਦ ਕਰਦੇ ਸਨ।

ਇਸ ਕਿਤਾਬ ਨੂੰ ਹੋਰ ਅੰਤ ਤੱਕ ਪੜਨ ਲਈ ਖਿੱਚ ਪੈਦਾ ਕਰਦਾ ਹੈ ਤੇ ਜਦ ਭਲਵਾਨਾ ਤੇ ਉਹਨਾ ਦੇ ਅਖਾੜੀਆ ਦਾ ਕਈ ਵਾਰ ਜ਼ਿਕਰ ਇਸ ਕਿਤਾਬ ਵਿੱਚ ਆਈਆਂ ਤੇ ਭਲਵਾਨਾ ਦਾ ਸਾਫ਼ ਦਿਲ ਤੇ ਉਹਨਾਂ ਦੀ ਭਰੋਸੇਯੋਗਤਾ ਦੀ ਤਾਰੀਫ਼ ਹੋਈ ਤਾ ਇਸ ਗੱਲ ਨੇ ਮੇਰੇ ਦਿਲ ਨੂੰ ਅੰਦਰੋ ਇਕ ਵੱਖਰੀ ਹੀ ਖੁਸ਼ੀ ਦਿਤੀ ਕਿਉਕਿ ਮੇਰਾ ਪਰਿਵਾਰ ਭਲਵਾਨਾ ਦਾ ਪਰਿਵਾਰ ਹੈ ਤੇ ਅਖਾੜੀਆ ਦਾ ਸੰਬੰਧ ਭਲਵਾਨਾ ਦੀ ਰੂਹ ਨਾਲ ਹੁੰਦਾ ਹੈ ਤੇ ਮੈਂ ਵੀ ਉਸ ਮਿੱਟੀ ਵਿੱਚ ਲਿਤਾੜੇ ਮਾਰੇ ਤੇ ਜ਼ੋਰ ਕਰਨ ਤੋ ਬਾਅਦ ਪੂਰੀ ਤਰਾ ਥੱਕ ਕੇ ਉਸ ਮਿੱਟੀ ਉੱਤੇ ਸੋਣਾ ਏਵੇਂ ਮਹਿਸੂਸ ਕੀਤਾ ਹੋਈਆ ਹੈ ਕਿ ਜਿਸ ਤਰਾਂ ਬੇਪਰਵਾਹ ਹੋਕੇ ਬੱਚਾ ਮਾਂ ਦੀ ਗੋਦ ਦਾ ਆਨੰਦ ਮਾਣਦਾ ਹੈ ਜ਼ਿੰਦਗੀ ਦੇ ਇਹ ਉਹ ਪਲ ਹੁੰਦੇ ਹਨ ਜੋਕਿ ਆਦਮੀ ਸਾਰੀ ਜ਼ਿੰਦਗੀ ਕਦੇ ਭੁੱਲਾ ਨਹੀਂ ਸਕਦਾ ਤੇ ਮੇਰਾ ਵੱਡਾ ਮੁੰਡਾ ਹੁਣ ਵੀ ਨਿਊਯਾਰਕ ਆਪਣੇ ਸਕੂਲ ਦੀ ਟੀਮ ਵੱਲੋਂ ਬਹੁਤ ਵਧੀਆ ਘੁੱਲਦਾ ਹੈ ਤੇ ਵਧੀਆ ਭਲਵਾਨ ਬਨਣ ਦੀ ਕੋਸ਼ਿਸ਼ ਕਰ  ਰਿਹਾ ਹੈ, ਤੇ ਸਾਡੇ ਪਰਿਵਾਰ ਦੇ ਜੱਦੀ ਪੁਸ਼ਤੀ ਸ਼ੌਕ ਨੂੰ ਕਾਇਮ ਰੱਖਦੀਆ ਹੋਇਆ ਹੋਰ ਅੱਗੇ ਵੱਲ ਨੂੰ ਵੱਧ ਰਿਹਾ ਹੈ ਇਸ ਕਿਤਾਬ ਦਾ ਇਕ ਪਾਤਰ ਇਕ ਬਹੁਤ ਗਰੀਬ ਪਰਵਾਸੀ ਮਜ਼ਦੂਰ ਹੈ ਜੋਕਿ ਇਕ ਬੈਂਕ ਵਿਚ ਪਏ ਡਾਕੇ ਤੋਂ ਬਾਅਦ ਖਾੜਕੂਆ ਨੂੰ ਬਾਅਦ ਵਿਚ ਇਕ ਦਿਨ ਰੇਲਵੇ ਸਟੇਸ਼ਨ ਤੇ ਪਹਿਚਾਣ ਲੈੰਦਾ ਹੈ ਤੇ ਫਿਰ ਉਹਨਾਂ ਦਾ ਸਬ ਤੋਂ ਵੱਧ ਵਿਸ਼ਵਾਸ ਪਾਤਰ ਬੰਨ ਜਾਂਦਾ ਹੈ ਤੇ ਕਦੇ ਵੀ ਉਹਨਾਂ ਨੂੰ ਧੋਖਾ ਨਹੀਂ ਦੇਦਾ ਜੋਕਿ ਰੇਲਵੇ ਲਾਈਨ ਦੇ ਨਜ਼ਦੀਕ ਸ਼ਟੇਸ਼ਨ ਦੇ ਕੋਲ ਅਪਨੇ ਪਰਿਵਾਰ ਸਮੇਤ ਇਕ ਤੱਪੜਾਂ ਦੀ ਝੁੱਗੀ  ਵਿਚ ਰਹਿੰਦਾ ਹੈ ਤੇ ਜੋਕਿ ਬਾਅਦ ਵਿੱਚ ਉਹ ਝੁੱਗੀ ਖਾੜਕੂਆ ਦਾ ਇਕ ਬਹੁਤ ਮਜ਼ਬੂਤ ਟਿਕਾਣਾ ਬੰਨ ਜਾਂਦੀ ਹੈ, ਤੇ ਜਿਸਨੂੰ ਖਾੜਕੂ ਵੱਡੀ ਕੋਠੀ ਬੋਲਦੇ ਹਨ ਇਕ ਪ੍ਰਦੇਸ਼ੀ ਭਇਏ ਦੀ ਖਾੜਕੂ ਯੋਧਿਆਂ ਪ੍ਰਤੀ ਐਨੀ ਭਰੋਸੇਯੋਗਤਾ ਕਿ ਉਹ ਖਾੜਕੂਆ ਦੇ ਹਥਿਆਰਾਂ ਤੇ ਰੁਪਏ ਪੈਸੇ ਨੂੰ ਦੇਖਕੇ ਵੀ ਕਦੇ ਡੋਲਦਾ ਨਹੀਂ ਤੇ ਖਾੜਕੂਆ ਦਾ ਵੀ ਉਸ ਉੱਤੇ ਅਥਾਹ ਦਾ ਵਿਸ਼ਵਾਸ ਇਸ ਗੱਲ ਨੂੰ ਸਿੱਧ ਕਰਦਾ ਹੈ ਕਿ ਖਾੜਕੂ ਕਿਸੇ ਦੇ ਧਰਮ ਦੇ ਵਿਰੋਧੀ ਨਹੀਂ ਸਨ ਜੁਲਮ ਤੇ ਜਾਲਮਾ ਦੇ ਵਿਰੋਧੀ ਸਨ ਤੇ ਖਾੜਕੂਆ ਦਾ ਇਕ ਵੱਡਾ ਤੱਬਕਾ ਜੋਕਿ ਬਹੁਤ ਪੜੇ ਲਿਖੇ ਅਮੀਰ ਪਰਿਵਾਰਾਂ ਵਿੱਚ ਪੈਂਦੇ ਹੋਏ ਨੋਜਵਾਨ ਲੋਕਾ ਨਾਲ ਸੰਬੰਧਤ ਸੀ ਜੋਕਿ ਝੋਪੜੀਆ ਵਿੱਚ ਰਹਿੰਦੇ ਹੋਏ ਸਿੱਖ ਸੰਘਰਸ਼ ਦੀ ਲੜਾਈ ਨੂੰ ਲੜ ਰਹੇ ਸਨ ਤੇ ਇਸ ਕਿਤਾਬ ਵਿੱਚ ਅੱਗੇ ਪਾਕਿਸਤਾਨ ਤੋਂ ਹਥਿਆਰਾਂ ਦੀ ਸਪਲਾਈ ਲਈ ਬਾਡਰਾ ਦੇ ਨਾਲ ਲੱਗਦੇ ਦੋਵੇਂ ਪਾਸੇ ਦੇ ਪਿੰਡਾਂ ਦੇ ਪਾਡੇ ਜੋਕਿ ਹਥਿਆਰਾਂ ਨੂੰ ਇੱਧਰ ਤੋਂ ਉਧਰ ਕਰਦੇ ਸਨ ਉਹ ਤੇ ਉਹਨਾ ਦੇ ਪਰਿਵਾਰਾਂ ਦੇ ਦਰਦ ਨੂੰ ਵੀ ਬਹੁਤ ਬਾਖੂਬੀ ਨਾਲ ਇਸ ਤਰਾਂ ਪੇਸ਼ ਕਰਦਾ ਹੈ ਜਿਸ ਨਾਲ ਉਹਨਾ ਪ੍ਰਤੀ ਇਕ ਨਵੀਂ ਹੀ ਜਗਿਆਸਾ ਪੈਦਾ ਹੋ ਜਾਂਦੀ ਹੈ ਤੇ ਇਸ ਸ਼ੰਘਰਸ ਦੁਰਾਨ ਜਜ਼ਬਾਤਾ ਨਾਲ ਜੁੜਕੇ ਸ਼ਾਮਿਲ ਹੋਏ ਕੁਝ ਉਹ ਸਿੱਖ ਨੋਜਵਾਨਾ ਦਾ ਜ਼ਿਕਰ ਜਿੰਨਾ ਨੂੰ ਕਿਸ ਤਰਾਂ ਸਰਕਾਰ ਤੋੜਕੇ ਸੰਘਰਸ ਨੂੰ ਢਾਹ ਲਾਉਂਦੀ ਹੈ ਹੁਣ ਦੇ ਸਿੱਖ ਨੋਜਵਾਨਾ ਲਈ ਇਕ ਸਿੱਖਣ ਵਾਲਾ ਸਬਕ ਹੈ ਤੇ ਇਸ ਕਿਤਾਬ ਵਿੱਚ ਕੁਝ ਵਿਲੱਖਣ ਘਟਨਾਵਾਂ ਦਾ ਜ਼ਿਕਰ ਵੀ ਹੈ ਕਿ ਜਦ ਖਾੜਕੂ ਦੁਸ਼ਟ ਸਵਰਨ ਸਿੰਘ ਘੋਟਣੇ ਜਾਲਿਮ ਪੁਲਿਸ ਅਫਸਰ ਦੇ ਘਰ ਤੱਕ ਪਹੁੰਚ ਜਾਂਦੇ ਹਨ ਤੇ ਉਹ ਉਹਨਾਂ ਦੇ ਪੂਰੇ ਬਹੁਤ ਹੀ ਕਰੀਬ ਤੋਂ ਨਿਸ਼ਾਨੇ ਤੇ ਹੁੰਦਾ ਹੈ ਪਰ ਖਾੜਕੂ ਉਸਨੂੰ ਪਾਠ ਕਰਦੇ ਹੋਏ ਨੂੰ ਦੇਖਦੇ ਹਨ ਤੇ ਉਸਦੇ ਹੱਥ ਵਿੱਚ ਗੁਟਕਾ ਸਾਹਿਬ ਨੂੰ ਦੇਖਕੇ ਉਸਨੂੰ ਮਾਰਦੇ ਨਹੀਂ ਇਹ ਗੱਲ ਸਿੰਘਾ ਦੀ ਗੁਰੂ,ਗੁਰਬਾਣੀ ਪ੍ਰਤੀ ਉਹਨਾਂ ਦੇ ਅਥਾਹ ਪਿਆਰ ਤੇ ਵਿਸ਼ਵਾਸ ਸ਼ਰਧਾ ਨੂੰ ਦਰਸਾਉਂਦੀ ਹੈ ਤੇ ਦੂਜੇ ਪਾਸੇ ਪੁਲਿਸ ਨਾਲ ਜਾ ਜਾਲਮਾ ਨਾਲ ਲੜਦੇ ਸਮੇਂ ਕੁਝ ਉਹ ਲੋਕ ਜੋ ਅਚਨਚੇਤ ਰਾਹ ਵਿੱਚ ਆਉਣ ਕਰਕੇ ਮਾਰੇ ਜਾਂਦੇ ਸਨ ਜੋਕਿ ਬੇਕਸੂਰ ਲੋਕ ਹੁੰਦੇ ਸਨ ਉਹਨਾਂ ਪ੍ਰਤੀ ਖਾੜਕੂਆ ਦਾ ਪਛਤਾਵਾਂ ਉਹਨਾਂ ਦੇ ਉਚੇ ਇਖ਼ਲਾਕ ਨੂੰ ਸਿੱਧ ਕਰਦਾ ਹੈ ਕਿ ਖਾੜਕੂ ਬੇਦੋਸ਼ੇ ਲੋਕਾਂ ਦੇ ਕੀਤੇ ਜਾਂਦੇ ਕਤਲਾਂ ਦੇ ਸ਼ਖਤ ਵਿਰੋਧੀ ਸਨ ਤੇ ਕੁਝ ਉਹਨਾ ਮਾਵਾਂ ਜਿੰਨਾ ਦੇ ਪੁੱਤਰ ਮੁੜ ਕਦੇ ਵਾਪਿਸ ਘਰ ਨਹੀਂ ਆਏ ਤੇ ਝੂਠੇ ਪੁਲਿਸ ਮੁਕਾਲਿਆਂ ਰਾਹੀ ਮਾਰਕੇ ਦਰਿਆਵਾਂ ਵਿਚ ਰੋੜ ਦਿੱਤੇ ਗਏ ਮੰਨ ਵਿੱਚ ਇਕ ਸੋਗ ਦੀ ਲਹਿਰ ਨੂੰ ਪੈਦਾ ਕਰਦੀ ਹੈ ਤੇ ਇਹ ਕਿਤਾਬ ਪੜਨ ਲਈ ਅੰਤ ਤੱਕ ਆਪਣੀ ਖਿੱਚ ਬਨਾਈ ਰੱਖਦੀ ਹੈ ਤੇ ਇਸ ਕਿਤਾਬ ਨੂੰ ਪੜਨ ਕਰਕੇ ਜਿੱਥੇ  ਸਿੱਖ ਸ਼ੰਘਰਸ ਨਾਲ ਜੁੜੇ ਲੋਕਾਂ ਦੇ ਕੁਝ ਪੁਰਾਣੇ ਜ਼ਖ਼ਮ ਜ਼ਰੂਰ ਹਰੇ ਹੋ ਜਾਂਦੇ ਹਨ ਉੱਥੇ ਉਸ ਨਾਲ ਹੀ ਹੁਣ ਦੇ ਸਮੇਂ ਦੇ ਸਿੱਖ ਨੌਜਵਾਨਾਂ ਲਈ ਇਹ ਕਿਤਾਬ ਪੜਨੀ ਬਹੁਤ ਲਾਹੇਵੰਦ ਹੋਵੇਗੀ ਤੇ ਉਹ ਇਸ ਕਿਤਾਬ ਨੂੰ ਪੜਦੇ ਪੜਦੇ ਹੋਏ ਉਸ ਸਮੇਂ ਦੇ ਹਾਲਾਤਾਂ ਨੂੰ ਅਪਨੇ ਸਾਹਮਣੇ ਇਸ ਤਰਾਂ ਮਹਿਸੂਸ ਕਰਨਗੇ ਕਿ ਜਿਵੇਂ ਇਹ ਸਬ ਕੁਝ ਉਹਨਾਂ ਤੇ ਉਹਨਾਂ ਦੇ ਪਰਿਵਾਰਾਂ ਨਾਲ ਹੀ ਵਾਪਰ ਰਿਹਾ ਹੋਏ ਭੁੱਲ-ਚੁੱਕ ਮਾਫ਼ ਕਰਨਾ ਜੀ -

 

            ਸਰਬਜੀਤ ਸਿੰਘ ਨਿਊਯਾਰਕ