ਬਰਤਾਨੀਆ ਵਿਚ ਮਰੀਜ਼ਾਂ ਦਾ ਇਲਾਜ ਕਰਦਿਆਂ ਨਾਮਵਰ ਸਿੱਖ ਡਾਕਟਰ ਦੀ ਕੋਰੋਨਾਵਾਇਰਸ ਨਾਲ ਮੌਤ

ਬਰਤਾਨੀਆ ਵਿਚ ਮਰੀਜ਼ਾਂ ਦਾ ਇਲਾਜ ਕਰਦਿਆਂ ਨਾਮਵਰ ਸਿੱਖ ਡਾਕਟਰ ਦੀ ਕੋਰੋਨਾਵਾਇਰਸ ਨਾਲ ਮੌਤ

ਅੰਮ੍ਰਿਤਸਰ ਟਾਈਮਜ਼ ਬਿਊਰੋ
ਬਰਤਾਨੀਆ ਵਿਚ ਨਾਮਵਰ ਸਿੱਖ ਡਾਕਟਰ ਮਨਜੀਤ ਸਿੰਘ ਰਿਆਤ ਦੀ ਕੋਰੋਨਾਵਾਇਰਸ ਨਾਲ ਮੌਤ ਹੋ ਗਈ ਹੈ। ਉਹ ਕੋਰੋਨਾਵਾਇਰਸ ਤੋਂ ਪੀੜਤ ਮਰੀਜ਼ਾਂ ਦਾ ਇਲਾਜ ਕਰਦਿਆਂ ਇਸ ਬਿਮਾਰੀ ਦੀ ਲਪੇਟ ਵਿਚ ਆ ਗਏ ਸਨ। 52 ਵਰ੍ਹਿਆਂ ਦੇ ਡਾਕਟਰ ਮਨਜੀਤ ਸਿੰਘ ਰਿਆਤ ਰੋਇਲ ਡਰਬੀ ਹਸਪਤਾਲ ਵਿਚ ਇਲਾਜ ਦੌਰਾਨ ਅਕਾਲ ਚਲਾਣਾ ਕਰ ਗਏ। ਉਹ ਇਸ ਹਸਪਤਾਲ ਵਿਚ ਹੀ ਆਪਣੀਆਂ ਡਾਕਟਰੀ ਸੇਵਾਵਾਂ ਦੇ ਰਹੇ ਸਨ। 

ਮਨਜੀਤ ਸਿੰਘ ਰਿਆਤ ਐਕਸੀਡੈਂਟ ਅਤੇ ਐਮਰਜੈਂਸੀ ਕੰਸਲਟੈਂਟ ਸਨ ਅਤੇ ਉਹਨਾਂ ਦਾ ਸਮੁੱਚੇ ਬਰਤਾਨੀਆ ਵਿਚ ਵੱਡਾ ਸਤਿਕਾਰ ਸੀ। 

ਯੂਨੀਵਰਸਿਟੀ ਹਾਸਪੀਟਲਸ ਆਫ ਡਰਬੀ ਐਂਡ ਬੁਰਟਨ ਦੇ ਚੀਫ ਐਗਜ਼ੀਕਿਉਟਿਵ ਗੈਵਿਨ ਬਇਲ ਨੇ ਕਿਹਾ ਕਿ ਡਰਬੀਸ਼ਾਇਰ ਅੰਦਰ ਐਮਰਜੈਂਸੀ ਸਿਹਤ ਸੇਵਾਵਾਂ ਨੂੰ ਵਧੀਆ ਬਣਾਉਣ ਵਿਚ ਡਾ. ਮਨਜੀਤ ਸਿੰਘ ਰਿਆਤ ਪਿਛਲੇ ਦੋ ਦਹਾਕਿਆਂ ਤੋਂ ਵੱਡਾ ਯੋਗਦਾਨ ਪਾ ਰਹੇ ਸੀ। 

ਦੱਸ ਦਈਏ ਕਿ ਡਾ. ਮਨਜੀਤ ਸਿੰਘ ਰਿਆਤ ਬਰਤਾਨੀਆ ਦੇ ਪਹਿਲੇ ਸਿੱਖ ਸਨ ਜੋ ਐਕਸੀਡੈਂਟ ਅਤੇ ਐਮਰਜੈਂਸੀ ਕੰਸਲਟੈਂਟ ਦੇ ਅਹੁਦੇ 'ਤੇ ਨਿਯੁਕਤ ਹੋਏ ਸਨ। ਉਹਨਾਂ ਦਾ ਬਰਤਾਨੀਆ ਦੇ ਸਿਹਤ ਮਹਿਕਮੇ ਵਿਚ ਵੱਡਾ ਸਤਿਕਾਰ ਸੀ।

ਦੱਸ ਦਈਏ ਕਿ ਬਰਤਾਨੀਆ ਵਿਚ ਹੁਣ ਤਕ 100 ਦੇ ਕਰੀਬ ਸਿਹਤ ਮਹਿਕਮੇ ਨਾਲ ਸਬੰਧਿਤ ਡਾਕਟਰ ਅਤੇ ਹੋਰ ਮੁਲਾਜ਼ਮ ਸੇਵਾਵਾਂ ਦਿੰਦਿਆਂ ਇਸ ਵਾਇਰਸ ਨਾਲ ਮਰ ਚੁੱਕੇ ਹਨ। ਹੁਣ ਤਕ ਬਰਤਾਨੀਆ ਵਿਚ ਕੋਰੋਨਾਵਾਇਰਸ ਦੇ 1 ਲੱਖ 24 ਹਜ਼ਾਰ 7 ਸੌ 43 ਮਾਮਲੇ ਦਰਜ ਹੋ ਚੁੱਕੇ ਹਨ ਅਤੇ 16 ਹਜ਼ਾਰ 5 ਸੌ 9 ਲੋਕਾਂ ਦੀ ਮੌਤ ਹੋ ਚੁੱਕੀ ਹੈ। 

ਇਸ ਸਮੇਂ ਬਰਤਾਨੀਆ ਵਿਚ ਸਿੱਖ ਭਾਈਚਾਰੇ ਨਾਲ ਸਬੰਧਿਤ ਵੱਡੀ ਗਿਣਤੀ 'ਚ ਡਾਕਟਰ ਵੱਖੋ-ਵੱਖ ਹਸਪਤਾਲਾਂ 'ਚ ਆਪਣੀਆਂ ਸੇਵਾਵਾਂ ਦੇ ਰਹੇ ਹਨ। ਸਿੱਖ ਡਾਕਟਰਾਂ ਦੀ ਸੰਸਥਾ ਬ੍ਰਿਟਿਸ਼ ਸਿੱਖ ਡਾਕਟਰਸ ਵੱਲੋਂ ਟਵੀਟ ਕਰਕੇ ਇਹਨਾਂ ਡਾਕਟਰਾਂ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਗਈਆਂ। 


Some of the British Sikh Doctors Organisation members working at the frontline. Keep going squad!!

#NHSCovidHeroes #NHS @SikhPA @DrGSAlg @JagtarNijjar @jsbamrah @manmitkaur @TanDhesi @PreetKGillMP @Khalsa_Aid @PHE_uk @Punjab2000music @citysikhs @MPS_SikhAssoc @everythings_13 pic.twitter.com/IZsauNueBG

— British Sikh Doctors (@BritishSikhDocs) April 21, 2020

ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।