ਵਿਧਾਇਕ ਗੁਰਤੇਜ ਸਿੰਘ ਘੁੜਿਆਣਾ ਨੇ ਛੱਡਿਆ ਅਕਾਲੀ ਦਲ, ਹੁਣ ਆਜ਼ਾਦ ਚੋਣ ਲੜਨਗੇ
ਅਬੋਹਰ/ਬਿਊਰੋ ਨਿਊਜ਼ :
ਹਲਕਾ ਬੱਲੂਆਣਾ ਤੋਂ ਟਿਕਟ ਨਾ ਮਿਲਣ ਤੋਂ ਖ਼ਫ਼ਾ ਹੋਏ ਮੌਜੂਦਾ ਅਕਾਲੀ ਵਿਧਾਇਕ ਸ. ਗੁਰਤੇਜ ਸਿੰਘ ਘੁੜਿਆਣਾ ਨੇ ਹਲਕੇ ਦੇ ਅਹੁਦੇਦਾਰਾਂ ਤੇ ਵਰਕਰਾਂ ਦੀ ਮੀਟਿੰਗ ਦੌਰਾਨ ਸ਼੍ਰੋਮਣੀ ਅਕਾਲੀ ਦਲ ਤੋਂ ਬਾਗ਼ੀ ਹੋ ਕੇ ਹਲਕੇ ਤੋਂ ਚੋਣ ਲੜਨ ਦਾ ਐਲਾਨ ਕਰ ਦਿੱਤਾ ਹੈ। ਵਿਧਾਇਕ ਘੁੜਿਆਣਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੇ ਉਨ੍ਹਾਂ ਨੂੰ ਹਲਕੇ ਤੋਂ ਲਗਾਤਾਰ ਚਾਰ ਵਾਰ ਟਿਕਟ ਦੇ ਕੇ ਬਹੁਤ ਮਾਣ ਬਖ਼ਸ਼ਿਆ ਹੈ। ਪਾਰਟੀ ਨੇ ਇਸ ਵਾਰ ਵੀ ਉਨ੍ਹਾਂ ਦੀ ਟਿਕਟ ਨਹੀਂ ਕੱਟੀ ਹੈ, ਪਰ ਹਲਕੇ ਦੇ ਕੁਝ ਆਗੂਆਂ ਵੱਲੋਂ ਪਾਰਟੀ ਮੂਹਰੇ ਉਨ੍ਹਾਂ ਨੂੰ ਕਈ ਤਰੀਕਿਆਂ ਨਾਲ ਬਦਨਾਮ ਕਰਕੇ ਉਨ੍ਹਾਂ ਦੀ ਟਿਕਟ ਕਟਵਾਈ ਗਈ ਹੈ। ਇਹ ਪੁਛੇ ਜਾਣ ‘ਤੇ ਕਿ ਉਹ ਕਿਸ ਪਾਰਟੀ ਦੀ ਟਿਕਟ ‘ਤੇ ਚੋਣ ਲੜਨਗੇ ਤਾਂ ਉਨ੍ਹਾਂ ਕਿਹਾ ਕਿ ਦੋ ਦਿਨ ਬਾਅਦ ਸੂਚੀ ਵਿਚ ਨਾਂਅ ਆਉਣ ‘ਤੇ ਆਪਣੇ ਆਪ ਹੀ ਪਤਾ ਚੱਲ ਜਾਵੇਗਾ ਕਿ ਉਹ ਕਿਸ ਪਾਰਟੀ ਦੀ ਟਿਕਟ ‘ਤੇ ਚੋਣ ਲੜ ਰਹੇ ਹਨ ਜਾਂ ਫੇਰ ਆਜ਼ਾਦ ਚੋਣ ਲੜ ਰਹੇ ਹਨ।
Comments (0)