ਕੈਨੇਡਾ ’ਤੇ ਕਬਜ਼ਾ ਕਰਨਾ ਚਾਹੁੰਦੀਆਂ ਨੇ ਵਿਦੇਸ਼ੀ ਸ਼ਕਤੀਆਂ : ਕਾਰਨੀ
ਕੈਨੇਡਾ ’ਤੇ ਕਬਜ਼ਾ ਕਰਨਾ ਚਾਹੁੰਦੀਆਂ ਨੇ ਵਿਦੇਸ਼ੀ ਸ਼ਕਤੀਆਂ : ਕਾਰਨੀ
ਕੈਲਗਰੀ (ਅਲਬਰਟਾ)/ਏ.ਟੀ.ਨਿਊਜ਼: ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਇੱਕ ਵੱਡਾ ਬਿਆਨ ਦਿੰਦਿਆਂ ਚਿਤਾਵਨੀ ਦਿੱਤੀ ਹੈ ਕਿ ਅਮਰੀਕਾ ਕੈਨੇਡਾ ਨੂੰ ਤੋੜਨ ਦੀ ਕੋਸ਼ਿਸ਼ ਕਰ ਰਿਹਾ ਹੈ ਤਾਂ ਜੋ ਉਹ ਦੇਸ਼ ’ਤੇ ਆਪਣਾ ਕਬਜ਼ਾ ਕਰ ਸਕੇ। ਕੈਲਗਰੀ ਵਿੱਚ ਇੱਕ ਕੈਨੇਡਾ-ਪੱਖੀ ਰੈਲੀ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਕਾਰਨੀ ਨੇ ਕਿਹਾ ਕਿ ਅੱਜ ਦੁਨੀਆ ਜ਼ਿਆਦਾ ਖਤਰਨਾਕ ਅਤੇ ਵੰਡੀ ਹੋਈ ਹੈ, ਅਤੇ ਬਾਹਰੀ ਸ਼ਕਤੀਆਂ ਕੈਨੇਡਾ ਨੂੰ ਕਮਜ਼ੋਰ ਕਰਨ ਵਿੱਚ ਲੱਗੀਆਂ ਹੋਈਆਂ ਹਨ। ਉਨ੍ਹਾਂ ਲੋਕਾਂ ਨੂੰ ਚਿਤਾਵਨੀ ਦਿੱਤੀ ਕਿ ਵੋਟ ਰਾਹੀਂ ‘ਸੁਨੇਹਾ ਭੇਜਣ’ ਦੀ ਭੁੱਲ ਨਾ ਕੀਤੀ ਜਾਵੇ, ਕਿਉਂਕਿ ਕੈਨੇਡਾ ਦੇ ਖ਼ਿਲਾਫ਼ ਦਿੱਤੀ ਵੋਟ ਕੋਈ ਪੋਕਰ ਦੀ ਖੇਡ ਨਹੀਂ ਹੈ, ਸਗੋਂ ਇੱਕ ਖਤਰਨਾਕ ਚਾਲ ਹੈ ਜੋ ਸਾਲਾਂ ਤੱਕ ਡੂੰਘੇ ਮਤਭੇਦਾਂ ਅਤੇ ਅਨਿਸ਼ਚਿਤਤਾ ਵੱਲ ਲੈ ਜਾਵੇਗੀ।
ਅਲਬਰਟਾ ਵਿੱਚ ਹੀ ਪਲੇ ਪ੍ਰਧਾਨ ਮੰਤਰੀ ਕਾਰਨੀ ਨੇ ਕੈਲਗਰੀ ਵਿੱਚ ਪ੍ਰਚਾਰ ਕਰਨ ਤੋਂ ਬਾਅਦ ਬੀ.ਐੱਮ.ਓ. ਸੈਂਟਰ ਵਿਖੇ ਰੈਲੀ ਨੂੰ ਸੰਬੋਧਨ ਕੀਤਾ। ਉਨ੍ਹਾਂ ਕਿਹਾ ਕਿ ਅਲਬਰਟਾ ਵਾਸੀਆਂ ਦੀਆਂ ਸ਼ਿਕਾਇਤਾਂ ਅਤੇ ਨਾਰਾਜ਼ਗੀ ਜਾਇਜ਼ ਹਨ, ਕਿਉਂਕਿ ਅਤੀਤ ਵਿੱਚ ਓਟਾਵਾ ਨੇ ਉਨ੍ਹਾਂ ਨੂੰ ਇਹ ਮਹਿਸੂਸ ਕਰਵਾਇਆ ਕਿ ਉਨ੍ਹਾਂ ਦੇ ਕੁਦਰਤੀ ਸਰੋਤ ਉਨ੍ਹਾਂ ਦੇ ਆਪਣੇ ਨਹੀਂ ਸਨ।
ਹਾਲਾਂਕਿ, ਕਾਰਨੀ ਨੇ ਆਪਣੀ ਲਿਬਰਲ ਸਰਕਾਰ ਦੀਆਂ ਪੁਰਾਣੀਆਂ ਨੀਤੀਆਂ ਤੋਂ ਹਟ ਕੇ ਪ੍ਰਸ਼ਾਂਤ ਮਹਾਸਾਗਰ ਤੱਕ ਨਵੀਂ ਤੇਲ ਪਾਈਪਲਾਈਨ (ਪੈਸੀਫਿਕ ਲਿੰਕ) ਨੂੰ ਤੇਜ਼ੀ ਨਾਲ ਮਨਜ਼ੂਰੀ ਦਿੱਤੀ ਹੈ, ਜਿਸ ਨਾਲ 1,40,000 ਤੋਂ ਵੱਧ ਨੌਕਰੀਆਂ ਪੈਦਾ ਹੋਣਗੀਆਂ ਅਤੇ ਅਮਰੀਕਾ ’ਤੇ ਨਿਰਭਰਤਾ ਘਟੇਗੀ।
ਵਿਸ਼ਲੇਸ਼ਕਾਂ ਅਨੁਸਾਰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਛੇੜੀ ਗਈ ਵਪਾਰਕ ਜੰਗ ਅਤੇ ਕੈਨੇਡਾ ਨੂੰ ਅਮਰੀਕਾ ਦਾ 51ਵਾਂ ਸੂਬਾ ਬਣਾਉਣ ਦੀਆਂ ਧਮਕੀਆਂ ਕਾਰਨ ਕੈਨੇਡਾ ਵਾਸੀਆਂ ਵਿੱਚ ਕੌਮੀ ਏਕਤਾ ਦੀ ਭਾਵਨਾ ਵਧੀ ਹੈ











Comments (0)