ਆਈਐਸਆਈਐਸ ਮੁਖੀ ਬਗਦਾਦੀ ਦੇ ਅਮਰੀਕੀ ਹਮਲੇ ਵਿੱਚ ਮਾਰੇ ਜਾਣ ਦੀਆਂ ਖਬਰਾਂ

ਆਈਐਸਆਈਐਸ ਮੁਖੀ ਬਗਦਾਦੀ ਦੇ ਅਮਰੀਕੀ ਹਮਲੇ ਵਿੱਚ ਮਾਰੇ ਜਾਣ ਦੀਆਂ ਖਬਰਾਂ
ਅਬੂ ਬਕਰ ਅਲ ਬਗਦਾਦੀ

ਨਿਊਯਾਰਕ: ਅਮਰੀਕਾ ਦੇ ਸਰਕਾਰੀ ਅਫਸਰਾਂ ਦੇ ਹਵਾਲੇ ਨਾਲ ਖਬਰ ਅਜੈਂਸੀਆਂ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਹੈ ਕਿ ਸੀਰੀਆ ਦੇ ਇਦਲਿਬ ਸੂਬੇ ਵਿੱਚ ਅਮਰੀਕਨ ਫੌਜਾਂ ਵੱਲੋਂ ਹਮਲਾ ਕਰਕੇ ਆਈਐਸਆਈਐਸ ਦੇ ਮੁਖੀ ਅਬੂ ਬਕਰ ਅਲ ਬਗਦਾਦੀ ਨੂੰ ਮਾਰ ਦਿੱਤਾ ਗਿਆ ਹੈ। 

ਹਲਾਂਕਿ ਇਸ ਤੋਂ ਪਹਿਲਾਂ ਵੀ ਕਈ ਵਾਰ ਬਗਦਾਦੀ ਨੂੰ ਮਾਰੇ ਜਾਣ ਦੀਆਂ ਖਬਰਾਂ ਆਉਂਦੀਆਂ ਰਹੀਆਂ ਹਨ। 

ਸਬੰਧਿਤ ਖ਼ਬਰ: ਬਗਦਾਦੀ ਨੂੰ ਅਮਰੀਕੀ ਫੌਜ ਨੇ ਮਾਰ ਦਿੱਤਾ ਹੈ: ਟਰੰਪ

ਦੂਜੇ ਪਾਸੇ ਵਾਈਟ ਹਾਊਸ ਦੇ ਬੁਲਾਰੇ ਹੋਗਨ ਵੱਲੋਂ ਮੀਡੀਆ ਨੂੰ ਸੂਚਿਤ ਕੀਤਾ ਗਿਆ ਹੈ ਕਿ ਐਤਵਾਰ ਸਵੇਰੇ 9 ਵਜੇ (ਅਮਰੀਕਨ ਸਮੇਂ ਮੁਤਾਬਿਕ) ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਕੋਈ ਵੱਡਾ ਬਿਆਨ ਦੇਣਗੇ।

ਇਸ ਤੋਂ ਇਲਾਵਾ ਟਰੰਪ ਨੇ ਟਵੀਟ ਕਰਦਿਆਂ ਲਿਖਿਆ, "ਹੁਣੇ-ਹੁਣੇ ਕੁੱਝ ਬਹੁਤ ਵੱਡਾ ਵਾਪਰਿਆ ਹੈ।"

ਹੁਣ ਤੱਕ ਗੁਪਤ ਸੂਤਰਾਂ ਦੇ ਹਵਾਲੇ ਤੋਂ ਪ੍ਰਾਪਤ ਜਾਣਕਾਰੀਆਂ ਮੁਤਾਬਿਕ ਅਮਰੀਕਨ ਫੌਜ ਦੇ ਖਾਸ ਆਪਰੇਸ਼ਨਲ ਯੂਨਿਟ ਜੇਐਸਓਸੀ ਵੱਲੋਂ ਇਹ ਕਾਰਵਾਈ ਕੀਤੀ ਗਈ ਹੈ। ਸੂਤਰਾਂ ਮੁਤਾਬਿਕ ਗੁਪਤ ਜਾਣਕਾਰੀ ਦੇ ਅਧਾਰ 'ਤੇ ਜਦੋਂ ਜੇਐਸਓਸੀ ਦੀ ਟੀਮ ਇਕ ਇਮਾਰਤ ਅੰਦਰ ਦਾਖਲ ਹੋਈ ਤਾਂ ਉੱਥੇ ਮੋਜੂਦ ਵਿਅਕਤੀ ਨੇ ਆਪਣੇ ਪਾਈ ਆਤਮਘਾਤੀ ਜੈਕੇਟ ਰਾਹੀਂ ਖੁਦ ਨੂੰ ਉਡਾ ਲਿਆ। ਇਸ ਵਿਅਕਤੀ ਬਾਰੇ ਕਿਹਾ ਜਾ ਰਿਹਾ ਹੈ ਕਿ ਇਹ ਅਲ-ਬਗਦਾਦੀ ਸੀ।

ਜ਼ਿਕਰਯੋਗ ਹੈ ਕਿ 2014 ਵਿੱਚ ਮੋਸੂਲ ਵਿਖੇ ਜਨਤਕ ਤੌਰ 'ਤੇ ਇਸਲਾਮਿਕ ਸਟੇਟ ਆਫ ਇਕਾਕ ਅਤੇ ਲੇਵਾਂਤ ਦੀ ਸਥਾਪਨਾ ਦਾ ਐਲਾਨ ਕਰਨ ਅਤੇ ਟੀਵੀ ਇੰਟਰਵਿਊ ਦੇਣ ਤੋਂ ਬਾਅਦ ਕਿਸੇ ਨੇ ਬਗਦਾਦੀ ਨੂੰ ਨਹੀਂ ਦੇਖਿਆ ਹੈ। 
 

ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।