ਅੱਜ ਦੀ ਤਸਵੀਰ: ਜਦੋਂ ਸ਼ਹੀਦ ਭਾਈ ਅਮਰੀਕ ਸਿੰਘ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਸਨਮੁੱਖ ਸ਼ਹਾਦਤ ਦੇਣ ਦੀ ਅਰਦਾਸ ਕੀਤੀ

ਅੱਜ ਦੀ ਤਸਵੀਰ: ਜਦੋਂ ਸ਼ਹੀਦ ਭਾਈ ਅਮਰੀਕ ਸਿੰਘ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਸਨਮੁੱਖ ਸ਼ਹਾਦਤ ਦੇਣ ਦੀ ਅਰਦਾਸ ਕੀਤੀ
ਸ੍ਰੋਤ: ਡਾ. ਭਗਵਾਨ ਸਿੰਘ

ਇਹ ਤਸਵੀਰ ਦਸੰਬਰ 1983 ਵਿੱਚ ਉਸ ਸਮੇਂ ਖਿੱਚੀ ਗਈ ਜਦੋਂ "ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ" ਦੇ ਕੈਂਪ ਦੌਰਾਨ ਜਥੇਬੰਦੀ ਦੇ ਪ੍ਰਧਾਨ ਸ਼ਹੀਦ ਭਾਈ ਅਮਰੀਕ ਸਿੰਘ ਨੇ ਜਥੇਬੰਦੀ ਦੇ ਵਿਦਿਆਰਥੀਆਂ ਨੂੰ ਨਾਲ ਲੈ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਨਮੁੱਖ ਅਰਦਾਸ ਕੀਤੀ ਸੀ ਕਿ "ਜੇ ਭਾਰਤੀ ਫੌਜਾਂ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਹਮਲਾ ਕਰਨਗੀਆਂ ਤਾਂ ਉਹ ਇਸ ਅਸਥਾਨ ਦੀ ਪਵਿੱਤਰਤਾ ਲਈ ਜੂਝਦਿਆਂ ਸ਼ਹਾਦਤ ਦੇਣਗੇ।" ਗੁਰੂ ਪਾਤਸ਼ਾਹ ਦੀ ਕਿਰਪਾ ਸਦਕਾ ਆਪਣੇ ਬਚਨਾਂ 'ਤੇ ਪੂਰਾ ਉਤਰਦਿਆਂ 6 ਜੂਨ 1984 ਨੂੰ ਭਾਈ ਅਮਰੀਕ ਸਿੰਘ ਜੀ ਹੋਰ ਸਿੰਘਾਂ ਸਮੇਤ ਭਾਰਤੀ ਫੌਜਾਂ ਖਿਲਾਫ ਜੂਝਦਿਆਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਨਮੁੱਖ ਸ਼ਹਾਦਤ ਪ੍ਰਾਪਤ ਕਰ ਗਏ। 

ਆਪਣੇ ਵਟਸਐਪ ਨੰਬਰ 'ਤੇ ਖ਼ਬਰਾਂ ਹਾਸਿਲ ਕਰਨ ਲਈ ਅੰਮ੍ਰਿਤਸਰ ਟਾਈਮਜ਼ ਦੇ ਵਟਸਐਪ ਨੰਬਰ +91-90413-95718 'ਤੇ ਆਪਣਾ ਨਾਂ ਲਿਖ ਕੇ ਸੁਨੇਹਾ ਭੇਜੋ