ਹੈਦਰਾਬਾਦ ਵਿੱਚ ਬਲਾਤਕਾਰ ਕਰਨ ਵਾਲੇ ਚਾਰੇ ਦੋਸ਼ੀਆਂ ਨੂੰ ਪੁਲਿਸ ਨੇ ਗੋਲੀਆਂ ਮਾਰ ਕੇ ਕਤਲ ਕੀਤਾ

ਹੈਦਰਾਬਾਦ ਵਿੱਚ ਬਲਾਤਕਾਰ ਕਰਨ ਵਾਲੇ ਚਾਰੇ ਦੋਸ਼ੀਆਂ ਨੂੰ ਪੁਲਿਸ ਨੇ ਗੋਲੀਆਂ ਮਾਰ ਕੇ ਕਤਲ ਕੀਤਾ

ਹੈਦਰਾਬਾਦ: ਹੈਦਰਾਬਾਦ ਵਿਖੇ ਵੈਟਰਨਰੀ ਡਾਕਟਰ ਨਾਲ ਬਲਾਤਕਾਰ ਕਰਕੇ ਕਤਲ ਕਰਨ ਵਾਲੇ ਚਾਰ ਦੋਸ਼ੀਆਂ ਨੂੰ ਤੇਲੰਗਾਨਾ ਪੁਲਿਸ ਵੱਲੋਂ ਮੁਕਾਬਲੇ 'ਚ ਮਾਰ ਦੇਣ ਦੀ ਖਬਰ ਸਾਹਮਣੇ ਆਈ ਹੈ। ਖਬਰ ਏਜੰਸੀ ਏਐਨਆਈ ਮੁਤਾਬਿਕ ਪੁਲਿਸ ਆਪਣੀ ਜਾਂਚ ਲਈ ਇਹਨਾਂ ਚਾਰ ਦੋਸ਼ੀਆਂ ਨੂੰ ਬਲਾਤਕਾਰ ਵਾਲੀ ਥਾਂ 'ਤੇ ਲੈ ਕੇ ਗਈ ਸੀ। ਪੁਲਿਸ ਦੇ ਦਾਅਵੇ ਮੁਤਾਬਿਕ ਇਹਨਾਂ ਦੋਸ਼ੀਆਂ ਨੇ ਉੱਥੋਂ ਭੱਜਣ ਦੀ ਕੋਸ਼ਿਸ਼ ਕੀਤੀ ਜਿੱਥੇ ਪੁਲਿਸ ਨੇ ਇਹਨਾਂ 'ਤੇ ਗੋਲੀਆਂ ਚਲਾ ਕੇ ਇਹਨਾਂ ਨੂੰ ਮਾਰ ਦਿੱਤਾ।

ਇਹ ਖ਼ਬਰ ਵੀ ਪੜ੍ਹੋ: ਹੈਦਰਾਬਾਦ ਬਲਾਤਕਾਰ ਦੋਸ਼ੀਆਂ ਦੇ ਪੁਲਿਸ ਹੱਥੋਂ ਕਤਲਾਂ ਬਾਰੇ ਵੱਖੋ-ਵੱਖ ਪ੍ਰਤੀਕਰਮ; ਜਾਣੋ ਕਿਸਨੇ ਕੀ ਕਿਹਾ

ਜ਼ਿਕਰਯੋਗ ਹੈ ਕਿ 27 ਨਵੰਬਰ ਨੂੰ ਔਰਤ ਵੈਟਰਨਰੀ ਡਾਕਟਰ ਨੂੰ ਮਦਦ ਦੇਣ ਦੇ ਬਹਾਨੇ ਅਗਵਾ ਕਰਕੇ ਉਸਨੂੰ ਇਕਾਂਤ ਥਾਂ 'ਤੇ ਲਿਜਾ ਉਸ ਨਾਲ ਸਮੂਹਿਕ ਬਲਾਤਕਾਰ ਕੀਤਾ ਗਿਆ ਸੀ ਤੇ ਬਾਅਦ ਵਿੱਚ ਉਸ 'ਤੇ ਤੇਲ ਪਾ ਕੇ ਅੱਗ ਲਾ ਜਿਉਂਦਿਆਂ ਸਾੜ੍ਹ ਕੇ ਮਾਰ ਦਿੱਤਾ ਗਿਆ ਸੀ। 

ਹੋਰ ਜਾਣਕਾਰੀ ਦੀ ਉਡੀਕ ਕੀਤੀ ਜਾ ਰਹੀ ਹੈ। 
ਇਹ ਖ਼ਬਰ ਵੀ ਪੜ੍ਹੋ: ਪਹਿਲਾਂ ਬਲਾਤਕਾਰ ਕੀਤਾ ਤੇ ਹੁਣ ਜ਼ਮਾਨਤ 'ਤੇ ਆ ਕੁੜੀ ਨੂੰ ਅੱਗ ਲਾ ਕੇ ਸਾੜਿਆ

ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।