ਆਪਣੀ ਭਤੀਜੀ ਤੇ ਭਤੀਜੇ ਦੀਆਂ ਮੌਤਾਂ ਦੇ ਮਾਮਲੇ ਵਿਚ ਚਾਚੀ ਗ੍ਰਿਫਤਾਰ

ਆਪਣੀ ਭਤੀਜੀ ਤੇ ਭਤੀਜੇ ਦੀਆਂ ਮੌਤਾਂ ਦੇ ਮਾਮਲੇ ਵਿਚ ਚਾਚੀ ਗ੍ਰਿਫਤਾਰ

ਅੰਮ੍ਰਿਤਸਰ ਟਾਈਮਜ਼ ਬਿਉਰੋ

ਸੈਕਰਾਮੈਂਟੋ : (ਹੁਸਨ ਲੜੋਆ ਬੰਗਾ)- ਬਾਲਟੀਮੋਰ ਪੁਲਿਸ ਨੇ 33 ਸਾਲਾ ਨਿਕੋਲ ਮੀਸ਼ੈਲ ਜੌਹਨਸਨ ਨੂੰ ਆਪਣੀ 7 ਸਾਲਾ ਭਤੀਜੀ ਤੇ 5 ਸਾਲ ਦੇ ਭਤੀਜੇ ਦੀਆਂ ਹੋਈਆਂ ਮੌਤਾਂ ਦੇ ਮਾਮਲੇ ਵਿਚ ਗ੍ਰਿਫਤਾਰ ਕੀਤਾ ਹੈ ਜਿਨਾਂ ਦੀਆਂ ਲਾਸ਼ਾਂ ਉਸ ਦੀ ਕਾਰ ਵਿਚੋਂ ਬਰਾਮਦ ਹੋਈਆਂ ਸਨ। ਪੁਲਿਸ ਨੇ ਜੌਹਨਸਨ ਵਿਰੁੱਧ ਬੱਚਿਆਂ ਦੇ ਸ਼ੋਸ਼ਣ , ਫਸਟ ਡਿਗਰੀ ਅਪਰਾਧ ਕਰਨ, ਬੱਚਿਆਂ ਨਾਲ ਬਦਸਲੂਕੀ ਕਰਨ ਜੋ ਉਨਾਂ ਦੀ ਮੌਤ ਦਾ ਕਾਰਨ ਬਣੀ ਸਮੇਤ ਕਈ ਦੋਸ਼ ਲਾਏ ਹਨ। ਅਦਾਲਤ ਦੇ ਰਿਕਾਰਡ ਅਨੁਸਾਰ ਜੌਹਨਸਨ ਨੇ ਬੱਚਿਆਂ ਦੀ ਮੌਤ ਬਾਰੇ ਪੁਲਿਸ ਨੂੰ ਸੂਚਨਾ ਨਹੀਂ ਦਿੱਤੀ। ਪੁਲਿਸ ਮੁਖੀ ਮੇਲੀਸਾ ਹਾਇਆਤ ਨੇ ਕਿਹਾ ਹੈ ਕਿ ਦੋ ਨਿਰਦੋਸ਼ ਬੱਚਿਆਂ ਦੀ ਮੌਤ ਨੂੰ ਸ਼ਬਦਾਂ ਵਿਚ ਬਿਆਨ ਨਹੀਂ ਕੀਤਾ ਜਾ ਸਕਦਾ। ਉਨਾਂ ਕਿਹਾ ਕਿ ਇਸ ਘਿਣਾਉਣੇ ਅਪਰਾਧ ਦੀ ਜਾਂਚ ਓਦੋਂ ਤੱਕ ਬੰਦ ਨਹੀਂ ਹੋਵੇਗੀ ਜਦੋਂ ਤੱਕ ਮੌਤ ਲਈ ਜਿੰਮੇਵਾਰਾਂ ਨੂੰ ਸਜ਼ਾ ਨਹੀਂ ਮਿਲ ਜਾਂਦੀ । ਜੌਹਨਸਨ ਦੀ ਜ਼ਮਾਨਤ ਨਹੀਂ ਹੋਈ ਤੇ ਮਾਮਲੇ ਦੀ ਸੁਣਵਾਈ 27 ਅਗਸਤ ਨੂੰ ਹੋਵੇਗੀ।