ਭਾਰਤ ਨੇ ਬਰਤਾਨੀਆ, ਯੂਰਪੀਨ ਯੂਨੀਅਨ ਦੇਸ਼ਾਂ ਅਤੇ ਤੁਰਕੀ ਦੇ ਯਾਤਰੀਆਂ ਦੇ ਭਾਰਤ ਦਾਖਲੇ 'ਤੇ ਪਾਬੰਦੀ ਲਾਈ

ਭਾਰਤ ਨੇ ਬਰਤਾਨੀਆ, ਯੂਰਪੀਨ ਯੂਨੀਅਨ ਦੇਸ਼ਾਂ ਅਤੇ ਤੁਰਕੀ ਦੇ ਯਾਤਰੀਆਂ ਦੇ ਭਾਰਤ ਦਾਖਲੇ 'ਤੇ ਪਾਬੰਦੀ ਲਾਈ

ਨਵੀਂ ਦਿੱਲੀ: ਕੋਰੋਨਾਵਾਇਰਸ ਦੇ ਮਾਮਲੇ ਵਧਦੇ ਦੇਖ ਕੇ ਭਾਰਤ ਸਰਕਾਰ ਨੇ ਯਾਤਰਾ 'ਤੇ ਲਾਈਆਂ ਗਈਆਂ ਪਾਬੰਦੀਆਂ ਨੂੰ ਹੋਰ ਸਖਤ ਕਰਦਿਆਂ ਯੂਰਪੀਨ ਯੂਨੀਅਨ ਵਿਚ ਸ਼ਾਮਲ ਦੇਸ਼ਾਂ, ਤੁਰਕੀ ਅਤੇ ਬਰਤਾਨੀਆ ਤੋਂ ਆਉਣ ਵਾਲੇ ਯਾਤਰੀਆਂ ਦੇ ਭਾਰਤ ਦਾਖਲੇ 'ਤੇ 31 ਮਾਰਚ ਤੱਕ ਪਾਬੰਦੀ ਲਾਉਣ ਦਾ ਐਲਾਨ ਕੀਤਾ ਹੈ। ਇਹ ਪਾਬੰਦੀਆਂ 18 ਮਾਰਚ ਤੋਂ ਸ਼ੁਰੂ ਹੋਣਗੀਆਂ।

ਅੱਜ ਭਾਰਤ ਵਿਚ ਕੋਰੋਨਾਵਾਇਰਸ ਦੇ ਚਾਰ ਹੋਰ ਨਵੇਂ ਮਾਮਲੇ ਸਾਹਮਣੇ ਆਏ ਹਨ। ਓਡੀਸਾ, ਜੰਮੂ ਅਤੇ ਕਸ਼ਮੀਰ, ਲੱਦਾਖ ਅਤੇ ਕੇਰਲਾ ਤੋਂ ਇਕ ਇਕ ਮਾਮਲਾ ਸਾਹਮਣੇ ਆਇਆ ਹੈ। ਭਾਰਤ ਵਿਚ ਕੋਰੋਨਾਵਾਇਰਸ ਦੇ ਕੁਲ ਮਾਮਲੇ 114 ਹੋ ਗਏ ਹਨ। ਇਹਨਾਂ ਵਿਚੋਂ 10 ਮਰੀਜ਼ ਸਿਹਤਯਾਬ ਵੀ ਹੋ ਚੁੱਕੇ ਹਨ।

ਭਾਰਤ ਸਰਕਾਰ ਦਾ ਕਹਿਣਾ ਹੈ ਕਿ 18 ਮਾਰਚ ਰਾਤ 12 ਵਜੇ ਤੋਂ ਭਾਰਤ ਵਿਚ ਆਉਣ ਵਾਲੀ ਕੋਈ ਵੀ ਏਅਰਲਾਈਨ ਇਹਨਾਂ ਮੁਲਕਾਂ ਦੇ ਯਾਤਰੀ ਨੂੰ ਨਾ ਲੈ ਕੇ ਆਵੇ। 

ਸਰਕਾਰ ਨੇ ਕੋਰੋਨਾਵਾਇਰਸ ਕਾਰਨ ਮਰਨ ਵਾਲੇ ਮਰੀਜ਼ਾਂ ਦੇ ਅੰਤਿਮ ਸੰਸਕਾਰ ਲਈ ਵੀ ਖਾਸ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ।