ਤੇਲੰਗਾਨਾ ਵੀ ਸੀਏਏ ਦਾ ਵਿਰੋਧ ਕਰਨ ਵਾਲੇ ਸੂਬਿਆਂ 'ਚ ਸ਼ਾਮਲ ਹੋਇਆ

ਤੇਲੰਗਾਨਾ ਵੀ ਸੀਏਏ ਦਾ ਵਿਰੋਧ ਕਰਨ ਵਾਲੇ ਸੂਬਿਆਂ 'ਚ ਸ਼ਾਮਲ ਹੋਇਆ
ਤੇਲੰਗਾਨਾ ਦੇ ਮੁੱਖ ਮੰਤਰੀ ਕੇ. ਚੰਦਰਸ਼ੇਖਰ ਰਾਓ

ਹੈਦਰਾਬਾਦ: ਭਾਰਤ ਵੱਲੋਂ ਪਾਸ ਕੀਤੇ ਗਏ ਵਿਵਾਦਤ ਨਾਗਰਿਕਤਾ ਸੋਧ ਕਾਨੂੰਨ (ਸੀਏਏ) ਖਿਲਾਫ ਤੇਲੰਗਾਨਾ ਸੂਬਾ ਵੀ ਵਿਰੋਧ ਕਰਨ ਵਾਲੇ ਸੂਬਿਆਂ 'ਚ ਸ਼ਾਮਲ ਹੋ ਗਿਆ ਹੈ। ਤੇਲੰਗਾਨਾ ਸਰਕਾਰ ਨੇ ਸੀਏਏ ਕਾਨੂੰਨ ਖਿਲਾਫ ਮਤਾ ਪਾਸ ਕਰ ਦਿੱਤਾ ਹੈ। ਮਤੇ ਵਿਚ ਭਾਰਤ ਸਰਕਾਰ ਨੂੰ ਅਪੀਲ ਕੀਤੀ ਗਈ ਹੈ ਕਿ ਕਾਨੂੰਨ ਵਿਚੋਂ ਧਰਮਾਂ ਅਤੇ ਦੇਸ਼ਾਂ ਦੇ ਨਾਂ ਹਟਾਏ ਜਾਣ। ਇਸ ਦੇ ਨਾਲ ਹੀ ਪ੍ਰਸਤਾਵਤ ਐਨਪੀਆਰ ਅਤੇ ਐਨਆਰਸੀ ਸਬੰਧੀ ਵੀ ਤੋਖਲਾ ਪ੍ਰਗਟ ਕੀਤਾ ਗਿਆ ਹੈ। 

ਇਸ ਤੋਂ ਪਹਿਲਾਂ ਮੱਧ ਪ੍ਰਦੇਸ਼, ਕੇਰਲਾ, ਪੱਛਮੀ ਬੰਗਾਲ, ਦਿੱਲੀ, ਰਾਜਸਥਾਨ, ਪੋਂਡੀਚਰੀ, ਛੱਤੀਸਗੜ੍ਹ, ਆਂਧਰਾ ਪ੍ਰਦੇਸ਼, ਪੰਜਾਬ ਅਤੇ ਬਿਹਾਰ ਵੀ ਸੀਏਏ ਦਾ ਵਿਰੋਧ ਕਰ ਚੁੱਕੇ ਹਨ।