ਜਲੰਧਰ ਜ਼ਿਲ੍ਹੇ 'ਚ ਰੋਜ਼ਾਨਾ ਚਾਰ ਹਜ਼ਾਰ ਲੋਕ ਨਸ਼ਾ ਛਡਾਊ ਕੇਂਦਰਾਂ ਦੇ ਦਰਾਂ 'ਤੇ ਪਹੁੰਚਦੇ ਹਨ

ਜਲੰਧਰ ਜ਼ਿਲ੍ਹੇ 'ਚ ਰੋਜ਼ਾਨਾ ਚਾਰ ਹਜ਼ਾਰ ਲੋਕ ਨਸ਼ਾ ਛਡਾਊ ਕੇਂਦਰਾਂ ਦੇ ਦਰਾਂ 'ਤੇ ਪਹੁੰਚਦੇ ਹਨ

ਜਲੰਧਰ: ਨਸ਼ੇ ਦੀ ਮਾਰ ਝੱਲ ਰਹੇ ਪੰਜਾਬ ਵਿੱਚ ਭਾਵੇਂ ਕਿ ਵੱਖ-ਵੱਖ ਧਾਰਮਿਕ ਤੇ ਸਮਾਜਕ ਸੰਸਥਾਵਾਂ ਵੱਲੋਂ ਨਸ਼ਾ ਵਿਰੋਧੀ ਪ੍ਰਚਾਰ ਮੁਹਿੰਮਾਂ ਚਲਾਈਆਂ ਜਾ ਰਹੀਆਂ ਹਨ ਪਰ ਸਰਕਾਰੀ ਪੱਧਰ 'ਤੇ ਨਸ਼ਾ ਤਸਕਰੀ ਨੂੰ ਰੋਕਣ ਲਈ ਕੋਈ ਪ੍ਰਭਾਵਸ਼ਾਲੀ ਕਦਮ ਨਾ ਚੁੱਕੇ ਜਾਣ ਕਾਰਨ ਪੰਜਾਬ ਵਿੱਚ ਗਲੀ-ਗਲੀ ਵਿੱਚ ਨਸ਼ਾ ਮਿਲ ਜਾਂਦਾ ਹੈ। ਇਸ ਗੱਲ ਦਾ ਖੁਲਾਸਾ ਪੰਜਾਬ ਸਰਕਾਰ ਦੇ ਆਪਣੇ ਅੰਕੜਿਆਂ ਤੋਂ ਵੀ ਹੁੰਦਾ ਹੈ। ਜਲਧੰਰ ਜ਼ਿਲ੍ਹੇ ਨਾਲ ਸਬੰਧਿਤ ਅੰਕੜੇ ਸਾਹਮਣੇ ਆਏ ਹਨ ਜਿਹਨਾਂ ਮੁਤਾਬਿਕ ਇੱਥੇ ਰੋਜ਼ਾਨਾ ਚਾਰ ਹਜ਼ਾਰ ਦੇ ਕਰੀਬ ਲੋਕ ਨਸ਼ਾ ਛਡਾਊ ਕੇਂਦਰਾਂ ਵਿੱਚ ਨਸ਼ਾ ਛੱਡਣ ਲਈ ਪਹੁੰਚਦੇ ਹਨ। 

ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜਾਰੀ ਕੀਤੇ ਅੰਕੜਿਆਂ ਮੁਤਾਬਿਕ ਪਿਛਲੇ ਦੱਸ ਮਹੀਨਿਆਂ ਵਿੱਚ 14,730 ਨੌਜਵਾਨ ਇਨ੍ਹਾਂ ਕੇਂਦਰਾਂ ਰਾਹੀ ਮੁਫ਼ਤ ਦਵਾਈਆਂ ਲੈ ਕੇ ਨਸ਼ੇ ਤੋਂ ਖਹਿੜਾ ਛੁਡਵਾ ਚੁੱਕੇ ਹਨ। ਇਹਨਾਂ ਅੰਕੜਿਆਂ ਮੁਤਾਬਿਕ ਮਾਡਲ ਨਸ਼ਾ ਛੁਡਾਓ ਕੇਂਦਰ, ਸਿਵਲ ਹਸਪਤਾਲ ਜਲੰਧਰ ਅਤੇ ਨਸ਼ਾ ਛੁਡਾਓ ਕੇਂਦਰ ਨੂਰਮਹਿਲ ਵਿੱਚ ਪਿਛਲੇ ਦੱਸ ਮਹੀਨਿਆਂ ਦੌਰਾਨ 6,496 ਲੋਕਾਂ ਦੀ ਜਾਂਚ ਕੀਤੀ ਗਈ। ਇਸੇ ਤਰ੍ਹਾਂ ਓਟ ਸੈਂਟਰ ਵਿੱਚ 8,234, ਨਕੋਦਰ ਵਿੱਚ 1731, ਫਿਲੌਰ ਵਿੱਚ 606, ਨੂਰਮਹਿਲ ਵਿੱਚ 310, ਆਦਮਪੁਰ ਵਿੱਚ 1,060, ਕਰਤਾਰਪੁਰ ਵਿੱਚ 338, ਅੱਪਰਾ ਵਿੱਚ 427, ਸ਼ਾਹਕੋਟ ਵਿੱਚ 262, ਕਾਲਾ ਬੱਕਰਾ ਵਿੱਚ 79 ਅਤੇ ਲੋਹੀਆਂ ਖਾਸ ਵਿੱਚ 89 ਲੋਕਾਂ ਦਾ ਇਲਾਜ ਕੀਤਾ ਗਿਆ। ਇਸ ਤੋਂ ਇਲਾਵਾ ਰੋਜ਼ਾਨਾ 3949 ਲੋਕ ਇਨ੍ਹਾਂ ਸੈਂਟਰ ਵਿੱਚ ਇਲਾਜ ਲਈ ਆ ਰਹੇ ਹਨ।

ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।