ਭਾਰਤੀ ਮਹਿਕਮੇ ਮੁਤਾਬਕ ਪੰਜਾਬ ਦਾ 40 ਫੀਸਦੀ ਪਾਣੀ ਵਰਤਣਯੋਗ ਨਹੀਂ ਰਿਹਾ

ਭਾਰਤੀ ਮਹਿਕਮੇ ਮੁਤਾਬਕ ਪੰਜਾਬ ਦਾ 40 ਫੀਸਦੀ ਪਾਣੀ ਵਰਤਣਯੋਗ ਨਹੀਂ ਰਿਹਾ

ਚੰਡੀਗੜ੍ਹ: ਪੰਜਾਬ ਦੇ ਜ਼ਮੀਨੀ ਪਾਣੀ ਸਬੰਧੀ ਭਾਰਤ ਸਰਕਾਰ ਦੇ ਕੈਗ (ਕੋਂਪਟਰੋਲਰ ਓਡੀਟਰ ਜਨਰਲ) ਦੀ ਰਿਪੋਰਟ ਵਿਚ ਦਾਅਵਾ ਕੀਤਾ ਗਿਆ ਹੈ ਕਿ ਪੰਜਾਬ ਦੇ ਜ਼ਮੀਨ ਹੇਠਲੇ ਪਾਣੀ ਵਿਚੋਂ 40 ਫੀਸਦੀ ਵਰਤੋਯੋਗ ਨਹੀਂ ਰਿਹਾ ਹੈ। ਇਸ ਪਾਣੀ ਵਿਚ ਭਾਰੇ ਅਤੇ ਕੈਮੀਕਲ ਤੱਤ ਇਕ ਸੀਮਤ ਹੱਦ ਤੋਂ ਵੱਧ ਪਾਏ ਗਏ ਹਨ। ਉਸ ਤੋਂ ਵੀ ਖਤਰਨਾਕ ਗੱਲ ਇਹ ਹੈ ਕਿ ਬਚੇ ਹੋਏ ਬਾਕੀ 60 ਫੀਸਦੀ ਵਰਤੋਯੋਗ ਪਾਣੀ ਦੀ ਸੰਭਾਲ ਲਈ ਵੀ ਸਰਕਾਰਾਂ ਵੱਲੋਂ ਕੋਈ ਕਦਮ ਨਹੀਂ ਚੁੱਕਿਆ ਜਾ ਰਿਹਾ। 

ਮੀਡੀਆ ਵਿਚ ਆਈਆਂ ਰਿਪੋਰਟਾਂ ਮੁਤਾਬਕ ਕੈਗ ਦੀ ਇਹ ਰਿਪੋਰਟ ਵੀਰਵਾਰ ਤੋਂ ਸ਼ੁਰੂ ਹੋਣ ਜਾ ਰਹੇ ਪੰਜਾਬ ਵਿਧਾਨ ਸਭਾ ਦੇ ਬਜਟ ਇਜਲਾਸ ਅੰਦਰ ਰੱਖੀ ਜਾਵੇਗੀ।

ਰਿਪੋਰਟ ਮੁਤਾਬਕ 40 ਫੀਸਦੀ ਨਾ ਵਰਤੋਯੋਗ ਪਾਣੀ ਵਿਚੋਂ 10 ਫੀਸਦੀ ਤਾਂ ਸਿੰਚਾਈ ਲਈ ਵੀ ਵਰਤਣਯੋਗ ਨਹੀਂ ਰਿਹਾ ਹੈ ਅਤੇ 30 ਫੀਸਦੀ ਜੀਆਂ ਦੇ ਪੀਣਯੋਗ ਨਹੀਂ ਹੈ। 

ਰਿਪੋਰਟ ਵਿਚ ਦਾਅਵਾ ਕੀਤਾ ਗਿਆ ਹੈ ਕਿ ਪੰਜਾਬ ਦੇ 16 ਜ਼ਿਲ਼੍ਹਿਆਂ 'ਚ ਪਾਣੀ ਵਿਚ ਫਲੋਰਾਈਡ ਦੀ ਮਾਤਰਾ ਸੀਮਤ ਹੱਦ ਤੋਂ ਵੱਧ ਪਾਈ ਗਈ ਹੈ ਜਦਕਿ 19 ਜ਼ਿਲ੍ਹਿਆਂ ਵਿਚ ਨਾਈਟਰੇਟ ਦੀ ਮਾਤਰਾ ਸੀਮਤ ਹੱਦ ਤੋਂ ਵੱਧ ਪਾਈ ਗਈ ਹੈ ਤੇ 6 ਜ਼ਿਲ੍ਹੇ ਅਜਿਹੇ ਹਨ ਜਿੱਥੇ ਆਰਸੇਨਿਕ ਦੀ ਮਾਤਰਾ ਵੱਧ ਪਾਈ ਗਈ ਹੈ ਅਤੇ ਨੌਂ ਜ਼ਿਲ੍ਹਿਆਂ ਵਿਚ ਆਇਰਨ ਦੀ ਮਾਤਰਾ ਵੱਧ ਪਾਈ ਗਈ ਹੈ।

ਪੰਜਾਬ ਦੇ ਪਾਣੀ ਸਬੰਧੀ ਇਹ ਰਿਪੋਰਟਾਂ ਵੀ ਪੜ੍ਹਨ ਯੋਗ ਹਨ:
ਪੰਜਾਬ ਦੀ ਹਿੱਕ ਪਾੜ੍ਹ ਕੇ ਕੱਢਿਆ ਜਾ ਰਿਹਾ ਹੈ ਸਭ ਤੋਂ ਵੱਧ ਪਾਣੀ

ਪਾਣੀਆਂ ਦਾ ਮਸਲਾ: ਪੰਜਾਬ ਦੇ ਆਗੂਆਂ ਨੇ ਪੰਜਾਬੀਆਂ ਨਾਲ ਇਕ ਹੋਰ ਵੱਡਾ ਧੋਖਾ ਕੀਤਾ