ਮਿਸ਼ੀਗਨ ‘ਚ ਭਾਰਤ-ਅਮਰੀਕੀ ਡਾਕਟਰ ਦੀ ਭੇਤ ਭਰੀ ਹਾਲਤ ਵਿਚ ਮੌਤ

ਮਿਸ਼ੀਗਨ ‘ਚ ਭਾਰਤ-ਅਮਰੀਕੀ ਡਾਕਟਰ ਦੀ ਭੇਤ ਭਰੀ ਹਾਲਤ ਵਿਚ ਮੌਤ

ਵਾਸ਼ਿੰਗਟਨ/ਬਿਊਰੋ ਨਿਊਜ਼ :
ਅਮਰੀਕੀ ਸੂਬੇ ਮਿਸ਼ੀਗਨ ਵਿਚ ਭਾਰਤ-ਅਮਰੀਕੀ ਡਾਕਟਰ ਰਾਕੇਸ਼ ਕੁਮਾਰ (32 ਸਾਲ) ਦੀ ਸ਼ੱਕੀ ਹਾਲਤ ਵਿਚ ਮੌਤ ਹੋ ਗਈ ਹੈ। ਉਸ ਦੇ ਸਰੀਰ ‘ਤੇ ਗੋਲੀਆਂ ਦੇ ਨਿਸ਼ਾਨ ਹਨ। ਰਾਕੇਸ਼ ਕੁਮਾਰ ਦੀ ਵੀਰਵਾਰ ਸ਼ਾਮ ਨੂੰ ਕਾਰ ਵਿਚ ਲਾਸ਼ ਮਿਲੀ ਸੀ। ਉਹ ਹੈਨਰੀ ਫੋਰਡ ਹਸਪਤਾਲ ਦੇ ਯੂਰੋਲਾਜੀ ਵਿਭਾਗ ਵਿਚ ਕੰਮ ਕਰਦਾ ਸੀ। ਪੁਲੀਸ ਵੱਲੋਂ ਮੌਤ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਉਨ੍ਹਾਂ ਨੂੰ ਕਿਸੇ ‘ਤੇ ਸ਼ੱਕ ਨਹੀਂ ਹੈ ਅਤੇ ਨਫ਼ਰਤੀ ਅਪਰਾਧ ਦੀ ਘਟਨਾ ਤੋਂ ਵੀ ਇਨਕਾਰ ਕੀਤਾ ਹੈ।