ਨਿਊਯਾਰਕ ਦੀ ਯਾਤਰਾ ‘ਤੇ ਆਏ ਟਰੰਪ ਵਿਰੁੱਧ ਰੋਸ ਪ੍ਰਦਰਸ਼ਨ

ਨਿਊਯਾਰਕ ਦੀ ਯਾਤਰਾ ‘ਤੇ ਆਏ ਟਰੰਪ ਵਿਰੁੱਧ ਰੋਸ ਪ੍ਰਦਰਸ਼ਨ

ਨਿਊਯਾਰਕ/ਬਿਊਰੋ ਨਿਊਜ਼ :
ਅਮਰੀਕੀ ਪ੍ਰਤੀਨਿਧੀ ਸਭਾ ਵਿਚ ਓਬਾਮਾਕੇਅਰ ਨੂੰ ਰੱਦ ਕਰਨ ਅਤੇ ਉਸ ਦੀ ਥਾਂ ਦੂਜਾ ਬਿੱਲ ਪਾਸ ਕੀਤੇ ਜਾਣ ਦੇ ਮੱਦੇਨਜ਼ਰ 300 ਤੋਂ ਵਧੇਰੇ ਲੋਕਾਂ ਨੇ ਰਾਸ਼ਟਰਪਤੀ ਡੋਨਲਡ ਟਰੰਪ ਦੀ ਨਿਰਧਾਰਤ ਨਿਊਯਾਰਕ ਯਾਤਰਾ ਦੇ ਵਿਰੁੱਧ ਪ੍ਰਦਰਸ਼ਨ ਕੀਤਾ। ਸਮੂਹ ਦੇ ਕੁਝ ਲੋਕ ਵਾਪਸ ਜਾਣ ਲਈ ਬੋਲ ਰਹੇ ਸਨ। ਉਨ੍ਹਾਂ ਨੇ ਉਨ੍ਹਾਂ ਦੀਆਂ ਨੀਤੀਆਂ ਦਾ ਵਿਰੋਧ ਕਰਦਿਆਂ 12 ਅਵੈਨਿਊ ਤੋਂ ਲੜਾਕੂ ਜਹਾਜ਼ਾਂ ਨੂੰ ਢੋਣ ਵਾਲੇ ਇੱਕ ਸੇਵਾਮੁਕਤ ਬੇੜੇ ਤੱਕ ਰੈਲੀ ਕੱਢੀ। ਇਹ ਬੇੜਾ ਹੁਣ ਇੱਕ ਮਿਊਜ਼ੀਅਮ ਵਿਚ ਤਬਦੀਲ ਹੋ ਚੁੱਕਾ ਹੈ। ਟਰੰਪ ਨੇ 4 ਮਈ ਨੂੰ ਇੱਥੇ ਆਸਟਰੇਲਿਆਈ ਪ੍ਰਧਾਨ ਮੰਤਰੀ ਮੈਲਕਮ ਟਰਨਬੁੱਲ ਨਾਲ ਇੱਕ ਦਾਅਵਤ ਵਿਚ ਸ਼ਾਮਲ ਹੋਣਾ ਸੀ। ਪ੍ਰਦਰਸ਼ਕਾਰੀਆਂ ਨੇ ਸਪੈਨਿਸ਼ ਭਾਸ਼ਾ ਵਿਚ ਕਿਹਾ, ”ਟਰੰਪ ਸੁਣੋ., ਅਸੀਂ ਲੜਾਈ ‘ਚ ਹਾਂ।” ਕੁਝ ਪ੍ਰਦਰਸ਼ਨਕਾਰੀ ਬਰਤਨ ਵੀ ਵਜਾ ਰਹੇ ਸਨ। ਇੱਕ ਪੋਸਟਰ ‘ਤੇ ਲਿਖਿਆ ਸੀ, ”ਅਮਰੀਕਾ ਦੀ ਰੱਖਿਆ ਕਰੋ, ਓਬਾਮਾਕੇਅਰ ਨੂੰ ਬਚਾਓ।” ਰੀਅਲ ਸਟੇਟ ਦਲਾਲ ਨੀਨਾ ਹੋਰੋਵਿਟਜ਼ ਨੇ ਕਿਹਾ, ”ਮੈਂ ਇੱਥੇ ਟਰੰਪ ਦੀ ਹਰ ਚੀਜ਼ ਦਾ ਵਿਰੋਧ ਕਰਨ ਲਈ ਹਾਂ। ਇਹ ਕਿਸੇ ਵੀ ਹਾਲਤ ਵਿਚ ਰਾਸ਼ਟਰਪਤੀ ਬਣਨ ਦੇ ਕਾਬਲ ਨਹੀਂ ਹੈ।” ਰਿਬਪਲਿਕਨ ਪਾਰਟੀ ਦੀ ਹਕੂਮਤ ਵਾਲੀ ਪ੍ਰਤੀਨਿਧੀ ਸਭਾ ਨੇ ਬਹੁਤ ਘੱਟ ਵੋਟਿੰਗ ਦੇ ਅੰਤਰ ਨਾਲ ਓਬਾਮਾਕੇਅਰ ਨੂੰ ਰੱਦ ਕਰਨ ਅਤੇ ਉਸ ਦੀ ਥਾਂ ਲੈਣ ਲਈ ਇੱਕ ਨਵਾਂ ਬਿੱਲ ਪਾਸ ਕਰ ਦਿੱਤਾ। ਹੋਰੋਵਿਟਜ਼ ਨੇ ਕਿਹਾ, ”ਮੇਰੇ ਲਈ ਇਹ ਹੈਰਾਨ ਕਰਨ ਵਾਲਾ ਹੈ।” ਟਰੰਪ ਦੀ ਉਨ੍ਹਾਂ ਦੇ ਜੱਦੀ ਸ਼ਹਿਰ ਵਿਚ ਪਹਿਲੀ ਯਾਤਰਾ ਦਾ ਕਈ ਸੰਗਠਨਾਂ ਨੇ ਵਿਰੋਧ ਕੀਤਾ। ਰਿਪਬਲਕਿਨ ਪਾਰਟੀ ਦੀਆਂ ਨੀਤੀਆਂ ਦਾ ਡੈਮੋਕ੍ਰੇਟਿਕ ਦੀ ਬਹੁਲਤਾ ਵਾਲੇ ਸ਼ਹਿਰਾਂ ਵਿਚ ਅਕਸਰ ਵਿਰੋਧ ਕੀਤਾ ਜਾਂਦਾ ਹੈ।