ਪੈਨਸਿਲਵੇਨੀਆ ਸਦਨ ‘ਚ ਸਿੱਖ ਭਾਈਚਾਰੇ ਲਈ ਦੋ ਅਹਿਮ ਮਤੇ ਪਾਸ

ਪੈਨਸਿਲਵੇਨੀਆ ਸਦਨ ‘ਚ ਸਿੱਖ ਭਾਈਚਾਰੇ ਲਈ ਦੋ ਅਹਿਮ ਮਤੇ ਪਾਸ

13 ਅਪ੍ਰੈਲ ਨੂੰ ਵਿਸਾਖੀ ਵਜੋਂ ਮਾਨਤਾ, ਅਪ੍ਰੈਲ ਮਹੀਨਾ ਸਿੱਖ ਜਾਗਰੂਕਤਾ ਵਜੋਂ ਮਨਾਇਆ ਜਾਵੇਗਾ
ਫਿਲਾਡੈਲਫੀਆ/ਰਾਜਗੋਗਨਾ :
ਵਿਸਾਖੀ ਨੂੰ ਵਰਲਡ ਸਿੱਖ ਡੇਅ ਵੱਲੋਂ ਦੁਨੀਆਂ ਭਰ ‘ਚ ਨਿਰਧਾਰਤ ਕਰਵਾਉਣ ਲਈ ਚਲਾਈ ਮੁਹਿੰਮ ਨੂੰ ਬਹੁਤ ਵੱਡਾ ਹੁੰਗਾਰਾ ਮਿਲਿਆ ਹੈ। ਇਸ ਤਹਿਤ ਪੈਨਸਿਲਵੇਨੀਆ ਸਟੇਟ ਦੀ ਅਸੈਂਬਲੀ ਹੈਰਿਸਬਰਗ ਵਿਚ ਅਪ੍ਰੈਲ ਦੇ ਸਾਰੇ ਮਹੀਨੇ ਨੂੰ ‘ਸਿੱਖ ਜਾਕਰੂਕਤਾ ਮਹੀਨਾ’ ਐਲਾਨਿਆ ਗਿਆ, ਇਸ ਸਮੇਂ ਵਿਸਾਖੀ ਨੂੰ ਅਮਰੀਕਾ ਵਿਚ ‘ਨੈਸ਼ਨਲ ਸਿੱਖ ਡੇਅ’ ਦੇ ਤੌਰ ਤੇ ਨਿਰਧਾਰਤ ਕਰਵਾਉਣ ਲਈ ਮਤਾ ਪਾਇਆ ਗਿਆ। ਪੈਨਸਿਲਵੇਨੀਆ ਸਟੇਟ ਦੇ ਪ੍ਰਤੀਨਿਧ ਨਿੱਕ ਮਿਕਰੈਲੀ ਅਤੇ ਪੈਨਸਿਲਵੇਨੀਆ ਸਟੇਟ ਰਿਪਰਿਜ਼ੈਂਟੇਟਿਵ ਜੈਮੀ ਸੈਂਟੋਰਾ ਨੇ ਹਾਊਸ ਤੋਂ ਦੋ ਮਤਿਆਂ ਦੀ ਪ੍ਰਵਾਨਗੀ ਦਿਵਾਈ ਜਿਸ ਵਿਚ ਇਕ ਮਤਾ 13 ਅਪ੍ਰੈਲ ਨੂੰ ਵਿਸਾਖੀ ਦਿਹਾੜੇ ਵਜੋਂ ਮਨਾਉਣ ਸਬੰਧੀ ਹਾਊਸ ਤੋਂ ਮਤਾ ਪਾਸ ਕਰਵਾਇਆ. ਦੂਸਰਾ ਮਤਾ ਅਪ੍ਰੈਲ ਦਾ ਪੂਰੇ ਮਹੀਨੇ ਨੂੰ ਸਿੱਖ ਜਾਗਰੂਕਤਾ ਵੱਜੋਂ ਮਨਾਉਣ ਦਾ ਮਤਾ ਪਾਸ ਹੋਇਆ . ਇਹ ਦੋ ਮਤੇ ਸਿੱਖਾਂ ਦੀ ਹਿਸਟਰੀ ਵਿਚ ਸੁਨਹਿਰੀ  ਦਿਨ ਅਤੇ ਮਹੀਨੇ ਵਜੋਂ ਜਾਣੇ ਜਾਣਗੇ।
ਪੈਨਸਿਲਵੇਨੀਆ ‘ਚ ਰਹਿੰਦੇ ਸਿੱਖਾਂ ਨੇ ਸਟੇਟ ਅਸੈਂਬਲੀ ਦੇ ਪ੍ਰਤੀਨਿਧ ਨਿੱਕ ਮਿਕਰੈਲੀ, ਜੈਮਟੇ ਸਨਟੋਰਾ ਅਤੇ ਮਾਰਕੋ ਡੈਵਿਡਸਨ ਦਾ ਧੰਨਵਾਦ ਕੀਤਾ। ਸਿੱਖ ਭਾਈਚਾਰੇ ਨੇ ਪੈਨਸਿਲਵੇਨੀਆ, ਨਿਊ ਜਰਸੀ, ਮੈਰੀਲੈਂਡ ਤੇ ਡੇਲਾਵੇਅਰ ਦੇ ਸਿੱਖ ਮੈਂਬਰਾਂ ਦਾ ਧੰਨਵਾਦ ਕੀਤਾ ਹੈ। ਗਲੈਨ ਰੋਕ ਗੁਰਦੁਆਰਾ ਸਾਹਿਬ ਦੇ ਸੁਰਜੀਤ ਸਿੰਘ ਦਾ ਵਿਸ਼ੇਸ਼ ਤੌਰ ‘ਤੇ ਧੰਨਵਾਦ ਕੀਤਾ ਗਿਆ, ਜਿਨ•ਾਂ ਨੇ ਸਦਨ ਵਿਚ ਅੰਗਰੇਜ਼ੀ ਤੇ ਪੰਜਾਬੀ ਵਿਚ ਅਰਦਾਸ ਕੀਤੀ।