ਗੱਤਕਾ ਐਸੋਸ਼ੀਏਸ਼ਨ ਪੰਜਾਬ ਉੱਤੇ ਦਾਗੀ ਪੁਲਿਸ ਅਫਸਰਾਂ ਦਾ ਕਬਜਾ

ਗੱਤਕਾ ਐਸੋਸ਼ੀਏਸ਼ਨ ਪੰਜਾਬ ਉੱਤੇ ਦਾਗੀ ਪੁਲਿਸ ਅਫਸਰਾਂ ਦਾ ਕਬਜਾ

ਖੇਡ ਕੋਡ ਮੁਤਾਬਕ ਸਜ਼ਾ ਯਾਫਤਾ ਅਧਿਕਾਰੀ ਖੇਡ ਸੰਸਥਾ ਨਹੀ ਚਲਾ ਸਕਦਾ

ਅੰਮ੍ਰਿਤਸਰ ਟਾਈਮਜ਼ ਬਿਉਰੋ

 ਫਰੀਮਾਂਟ: ਪੰਜਾਬ ਗੱਤਕਾ ਐਸੋਸ਼ੀਏਸ਼ਨ ਜੋ ਖਾਲਸੇ ਦੀ ਖੇਡ ਗੱਤਕਾ ਨੂੰ ਪੰਜਾਬ ਅਤੇ ਪੰਜਾਬ ਤੋਂ ਬਾਹਰ ਉਸਾਰਨ ਅਤੇ ਪਰਸਾਰਨ ਲਈ ਜਥੇਬੰਦ ਕੀਤੀ ਗਈ ਸੀ ਨੂੰ ਹੁਣ ਇੱਕ ਦਾਗੀ ਪੁਲਿਸ ਅਧਿਕਾਰੀ ਦੇ ਸਪੁਰਦ ਕਰ ਦਿੱਤਾ ਗਿਆ ਹੈੈ। ਇਸ ਸਬੰਧੀ ਵੱਖ ਵੱਖ ਪੰਥਕ ਜਥੇਬੰਦੀਆਂ ਵਿੱਚ ਰੋਸ ਪਾਇਆ ਜਾ ਰਿਹਾ ਹੈੈ। ਦੱਸਿਆ ਜਾਂਦਾ ਹੈ ਕਿ ਪੰਜਾਬ ਗੱਤਕਾ ਐਸੋਸ਼ੀਏਸ਼ਨ ਦਾ ਜਿਸ ਸ਼ਖਸ਼ ਨੂੰ ਪਰਧਾਨ ਥਾਪਿਆ ਗਿਆ ਹੈ ਉਸ ਨੂੰ ਪੰਜਾਬ ਦੀ ਇੱਕ ਅਦਾਲਤ ਵੱਲੋਂ ਦੋਸ਼ੀ ਕਰਾਰ ਦੇਕੇ ਤਿੰਨ ਸਾਲ ਦੀ ਸਜ਼ਾ ਸੁਣਾਈ ਗਈ ਹੋਈ ਹੈੈ। ਉਸ ਉੱਤੇ ਦੋਸ਼ ਹੈ ਕਿ ਉਸ ਪੁਲਿਸ ਅਧਿਕਾਰੀ ਨੇ ਕਿਸੇ ਸਿੱਖ ਨੌਜਵਾਨ ਨੂੰ ਅਗਵਾ ਕਰਕੇ ਉਸਦਾ ਝੂਠਾ ਮੁਕਾਬਲਾ ਬਣਾ ਦਿੱਤਾ ਸੀ।ਭਾਰਤ ਦੇ ਖੇਡ ਕੋਡ ਮੁਤਾਬਕ ਕੋਈ ਸਜ਼ਾ ਯਾਫਤਾ ਅਧਿਕਾਰੀ ਖੇਡ ਸੰਸਥਾ ਦਾ ਕੋਈ ਅਹੁਦੇਦਾਰ ਨਹੀ ਬਣ ਸਕਦਾ ਕਿਉਂਕਿ ਇਸਦਾ ਸਬੰੁਧ ਸਮਾਜ ਦੇ ਬਹੁਪੱਖ਼ੀ ਵਿਕਾਸ ਨਾਲ ਹੁੰਦਾ ਹੈੈ। ਜਿਹੜਾ ਸ਼ਖਸ਼ ਪਹਿਲਾਂ ਹੀ ਅਪਰਾਧੀ ਐਲਾਨਿਆ ਜਾ ਚੁੱਕਾ ਹੋਵੇ ਉਹ ਸਮਾਜ ਨੂੰ ਕੀ ਸੇਧ ਦੇ ਸਕਦਾ ਹੈੈ।ਬਹੁਤ ਸਾਰੀਆਂ ਸਿੱਖ ਸੰਸਥਾਵਾਂ ਨੇ ਮੰਗ ਕੀਤੀ ਹੈ ਕਿ ਪੰਜਾਬ ਗੱਤਕਾ ਐਸੋਸ਼ੀਏਸ਼ਨ ਦੀ ਵਾਗਡੋਰ ਕਿਸੇ ਯੋਗ ਸ਼ਖ਼ਸ਼ੀਅਤ ਨੂੰ ਸੌਂਪੀ ਜਾਵੇ।