ਹੱਕਾਂ ਦੀ ਲੜਾਈ ਲਈ ਸੰਘਰਸ਼ ਕਰਦੀ  ਜ਼ਿੰਦਗੀ : ਕਮਲਪ੍ਰੀਤ ਸਿੰਘ ਸੈਣੀ

ਹੱਕਾਂ ਦੀ ਲੜਾਈ ਲਈ ਸੰਘਰਸ਼ ਕਰਦੀ  ਜ਼ਿੰਦਗੀ : ਕਮਲਪ੍ਰੀਤ ਸਿੰਘ ਸੈਣੀ

ਰਾਜ ਸਰਕਾਰਾਂ ਦੇ ਲੀਡਰ  ਆਪਣੇ ਅੰਦਰੂਨੀ ਲਾਗਬਾਜ਼ੀ ਕਾਰਨ...  

ਅਜੋਕੇ ਸਮੇਂ ਜੋ ਵੀ ਪੰਜਾਬ ਦੇ ਹਾਲਾਤ ਨੇ ਉਨ੍ਹਾਂ ਵਿਚ  ਨੌਜਵਾਨੀ ਪੀਡ਼੍ਹੀ ਨੂੰ ਸਭ ਤੋਂ ਵੱਧ ਢਾਹ ਲੱਗ ਰਹੀ ਹੈ, ਤੇ ਇਸ ਨੂੰ ਸਭ ਤੋਂ ਵੱਧ   ਢਾਹ ਲਾ ਰਹੇ ਹਨ ਉਹ ਹਨ ਸਾਡੇ ਰਾਜਨੀਤਕ ਲੀਡਰ  ਜਿਨ੍ਹਾਂ ਦੇ ਕੋਲ ਅਸੀਂ  ਆਸ ਕਰਦੇ ਹਾਂ ਕਿ ਉਹ  ਨੇਕ ਅਗਵਾਈ ਕਰ ਕੇ ਦੇਸ਼ ਦੀ ਨੌਜਵਾਨ ਪੀੜ੍ਹੀ ਦੀ ਰੱਖਿਆ ਕਰਨਗੇਪਰ ਅਫ਼ਸੋਸ  ਪੰਜਾਬ ਦੇ ਅਨੇਕਾਂ ਪਿੰਡਾਂ ਦੇ ਹਾਲਾਤ ਅਜਿਹੇ ਨੇ  ਜਿੱਥੇ ਨੌਜਵਾਨ ਗੱਭਰੂ  ਹੁਨਰਮੰਦ ਤਾਂ ਹਨ ਪਰ  ਉੱਥੋਂ ਦੀਆਂ ਰਾਜ ਸਰਕਾਰਾਂ ਦੇ ਲੀਡਰ  ਆਪਣੇ ਅੰਦਰੂਨੀ ਲਾਗਬਾਜ਼ੀ ਕਾਰਨ  ਉਨ੍ਹਾਂ ਨੌਜਵਾਨਾਂ ਦਾ ਕੈਰੀਅਰ ਤਬਾਹ ਕਰ ਰਹੇ ਹਨ । ਇਹ ਸਮੇਂ ਦਾ ਸੱਚ ਹੈ ਤੇ ਇਸ ਸੱਚ ਤੋਂ ਕੋਈ ਵੀ ਮੁਨਕਰ ਨਹੀਂ ਹੋ ਸਕਦਾ  ਜੇਕਰ ਕੋਈ ਇਸ ਤੋਂ ਮੁਨਕਰ ਹੋ ਸਕਦਾ ਹੈ ਤਾਂ ਉਹ ਇਨਸਾਨ  ਕੇਵਲ ਉਹ ਹੀ ਹੋਵੇਗਾ ਜੋ ਇਨ੍ਹਾਂ ਰਾਜਨੀਤਕ ਨੇਤਾਵਾਂ ਦੀ ਚਮਚਾਗਿਰੀ ਕਰਦਾ ਹੈ .

 ਕਮਲਪ੍ਰੀਤ ਸਿੰਘ ਸੈਣੀ ਜਿਹੇ ਨੌਜਵਾਨ  ਜੋ ਆਪਣੇ ਹੱਕਾਂ ਲਈ ਸੰਘਰਸ਼ ਕਰਦੇ ਹੋਏ  ਸਮਾਜਿਕ ਭਲਾਈ ਲਈ ਵੀ ਕੰਮ ਕਰਦੇ ਹਨ ਪਰ ਉਹ ਕਦੇ ਵੀ ਰਾਜਨੈਤਿਕ ਨੇਤਾਵਾਂ  ਜਾਂ ਪੁਲੀਸ ਪ੍ਰਸ਼ਾਸਨ ਦੇ ਗ਼ਲਤ ਕੰਮਾਂ ਵਿੱਚ  ਜੀ ਹਜ਼ੂਰੀ ਕਦੇ ਨਹੀਂ ਕਰਦੇ ਹਨ । ਕਮਲਪ੍ਰੀਤ ਸੈਣੀ ਰੋਪੜ ਜ਼ਿਲੇ ਨਾਲ ਸਬੰਧ ਰੱਖਦਾ ਹੈ, ਪੇਸ਼ੇ ਵਜੋਂ ਇਹ ਨੌਜਵਾਨ  ਗੋਤਾਖੋਰ ਤੇ ਸਨੈਕ ਕੈਚਰ ਦਾ ਕੰਮ ਕਰਦਾ ਹੈ ਉਹ ਵੀ ਕੇਵਲ ਸਮਾਜ ਦੇ ਭਲੇ ਲਈ ਜਿਵੇਂ ਨਹਿਰ ਜਾ ਦਰਿਆ 'ਚੋ ਲਾਸ਼ਾ ਕੱਢਨੀਆਂ, ਜਾਨਵਰਾ ਨੂੰ ਕੱਢਣਾ ਆਦਿ ਇਸ ਕੰਮ ਦੇ ਨਾਲ ਹੀ ਉਹ ਲੋਕਾਂ ਦੇ ਘਰਾਂ ਤੋਂ ਜਹਿਰੀਲੇ ਸੱਪ ਕੱਢਦਾ ਤੇ ਉਹਨਾਂ ਸੱਪਾਂ ਨੂੰ ਜੰਗਲ ਵਿਚ ਛੱਡ ਦੇਂਦਾ ਹੈ । ਨੰਗਲ ਡੈਮ ਤੇ ਅਨੰਦਪੁਰ ਸਾਹਿਬ ਦੇ ਆਸ-ਪਾਸ 300 ਪਿੰਡਾਂ 'ਚੋ ਇਹ ਨੋਜਵਾਨ ਸੱਪ ਕੱਢ ਚੁੱਕਾ ਹੈ ।

ਸਮਾਜ ਭਲਾਈ ਲਈ ਇਹ ਨੋਜਵਾਨ 24 ਘੰਟੇ ਹਾਜ਼ਰ ਹੈ, ਇਸ ਦੇ ਗੁਣਾਂ ਤੇ ਨੇਕ ਸੁਭਾ ਕਾਰਨ ਹੀ ਇਹ ਅੱਜ ਸ਼ੋਸ਼ਲ ਮੀਡੀਆ 'ਤੇ ਆਪਣੀ ਪਹਿਚਾਣ ਬਣਾ ਰਿਹਾ ਹੈ। ਗਰੀਬ ਪਰਿਵਾਰ ਨਾਲ ਸਬੰਧ ਰੱਖਣ ਵਾਲਾ ਕਮਲਪ੍ਰੀਤ ਲੋਕ ਭਲਾਈ ਲਈ ਅਨੇਕਾਂ ਕਾਰਜ ਕਰਦਾ ਹੈ ਤੇ ਇਸ ਨੂੰ ਬਹੁਤ ਸਾਰੀਆਂ ਸੰਸਥਾਵਾ ਵੱਲੋਂ ਸਨਮਾਨਿਤ ਵੀ ਕੀਤਾ ਗਿਆ ਹੈ,ਪਰ ਫੇਰ ਵੀ ਇਸ ਨੂੰ ਵੀ ਰਾਜਨੈਤਿਕ ਨੇਤਾਵਾਂ  ਦੀ ਹੀਣਤਾ ਦਾ ਸ਼ਿਕਾਰ ਹੋਣਾ ਪੈ ਰਿਹਾ ਹੈ  ਕਿਉਂਕਿ ਇਹ ਨੌਜਵਾਨ  ਸੱਚ ਬੋਲ ਕੇ  ਇਨ੍ਹਾਂ ਰਾਜਨੀਤਕ ਲੋਕਾਂ ਦੇ ਖਿਲਾਫ ਆਵਾਜ਼ ਬੁਲੰਦ ਕਰ ਰਿਹਾ ਹੈ ।ਕਮਲਪ੍ਰੀਤ ਸੈਣੀ ਨਾਲ ਕੀਤੀ ਗੱਲਬਾਤ ਦੌਰਾਨ ਉਸ ਨੇ ਦੱਸਿਆ ਕਿਬੇਸ਼ੱਕ ਮੈਂ ਆਪਣੀ ਜ਼ਿੰਦਗੀ ਵਿੱਚ ਬਹੁਤ ਹੀ ਗਲਤ ਕੰਮ ਕੀਤੇ ਨੇ ਬਹੁਤ ਲੜਾਈਆਂ ਕੀਤੀਆਂ ਨੇ ਕਈ ਵਾਰ ਮੇਰੇ ਖਿਲਾਫ ਥਾਣਿਆਂ ਵਿਚ ਪਰਚੇ ਵੀ ਹੋਇ ਹੱਕਾਂ ਦੀ ਲੜਾਈ ਲੜਦੇ ਹੋਏ  ਲੜਾਈਆਂ ਝਗੜਿਆਂ ਵਿਚ ਪੁਲਸ ਨੇ ਵੀ ਚੁੱਕਿਆ  ।ਮੈਂ ਆਪਣੀ ਜ਼ਿੰਦਗੀ ਦੇ ਕੁਝ ਅਜਿਹੇ ਪਲ ਤੁਹਾਡੇ ਨਾਲ ਸਾਂਝੇ ਕਰ ਰਿਹਾ ਹਾਂ ਜੋ ਮੇਰੀ ਜ਼ਿੰਦਗੀ ਨੂੰ ਹਰ ਇੱਕ ਦਿਨ ਨਵੇਂ ਮੋੜ ਤੇ ਲੈ ਆਉਂਦੇ ਨੇ ਸਾਲ ਪਹਿਲਾਂ ਕਿਸੇ ਹੋਰ ਪਿੰਡ ਵਿਚ ਮੈਂ ਕਿਸੇ ਬੰਦੇ ਨਾਲ ਕੁੱਟਮਾਰ ਕਰਨ ਵੀ ਗਿਆ ਸੀ  ਪਰ ਮੇਰੇ ਨਾਲ ਵਾਲਾ ਭੱਜ ਗਿਆ ਤੇ ਪਿੰਡ ਵਾਲਿਆਂ ਨੇ ਮੈਨੂੰ ਫੜ ਲਿਆ ਪੁਲਸ ਨੇ ਬਹੁਤ ਪਟਾ ਫੇਰਿਆ ਪਰ ਕੋਈ ਚੱਕਰ ਨਹੀਂ ਚੰਗਾ ਮਾੜਾ ਸਮਾਂ ਵੀ ਮਰਦਾਂ ਤੇ ਹੀ ਆਉਂਦਾ ਹੈ । ਮੇਰੇ ਭਰਾ ਨੂੰ ਵੱਢਣ ਲਈ  6,7 ਮੁੰਡੇ ਆਏ ਸੀ ਜਿਨ੍ਹਾਂ ਨੇ ਕਿਰਪਾਨਾਂ ਚੁੱਕੀਆਂ ਹੋਈਆਂ ਸਨ ਜੇ ਅਸੀਂ ਟਾਈਮ ਸਿਰ ਭਰਾ ਨੂੰ ਬਚਾਉਣ ਨਾ ਪਹੁੰਚਦੇ ਤਾਂ ਸ਼ਾਇਦ ਉਹ ਮੇਰੇ ਭਰਾ ਨੂੰ ਮਾਰ ਦਿੰਦੇ । ਇਸ ਦੌਰਾਨ ਦੋਨਾਂ ਧਿਰਾਂ ਵਿੱਚ ਲੜਾਈ ਹੋਈ ਉਨ੍ਹਾਂ ਨੂੰ ਵੀ ਚੰਗਾ ਸਬਕ ਸਿਖਾਇਆ ਗਿਆ । ਪੁਲਿਸ ਨੇ ਸਾਡੇ ਉੱਤੇ  25ਦਾ ਪਰਚਾ ਕਰ ਦਿੱਤਾ ਜਿਸ ਦਾ ਕੇਸ ਹੁਣ ਵੀ ਚੱਲ ਰਿਹਾ ਹੈ  । ਇੱਕ ਵਾਰ ਮੇਰੇ ਭਰਾ ਦੀ ਘਰਵਾਲੀ ਨੂੰ ਰਸਤੇ ਵਿੱਚ ਘੇਰ ਕੇ ਕੁਝ ਬੰਦਿਆਂ ਨੇ ਬਦਸਲੂਕੀ ਕੀਤੀ ।

ਜਿਸ ਦੇ ਚੱਲਦੇ  ਇਕ ਬੰਦੇ ਨੂੰ ਮੌਕੇ ਉਤੇ ਫੜ ਲਿਆ ਗਿਆ ਅਤੇ ਉਸ ਦੀ ਚੰਗੀ ਕੁੱਟਮਾਰ ਕੀਤੀ ਗਈ ਫਿਰ ਉਸ ਨੂੰ ਥਾਣੇ ਲੈ ਗਏ ਥਾਣੇ ਵਿਚ ਉਸ ਬੰਦੇ ਨੇ ਮਾਫੀ ਮੰਗੀ ਦੋ ਬੰਦੇ ਭੱਜ ਗਏ ਸੀ ਉਨ੍ਹਾਂ ਨਾਲ ਵੀ  ਬਾਅਦ ਵਿਚ ਪਿੰਡ  ਇਸੇ ਮਸਲੇ ਨੂੰ ਲੈ ਕੇ ਪਿੰਡ ਵਿੱਚ ਲੜਾਈ ਹੋਈ ਅਤੇ ਦੋਨਾਂ ਧਿਰਾਂ ਦਾ ਖ਼ੂਨ ਖ਼ਰਾਬਾ ਹੋਇਆ । ਪਰ ਇਸ ਸਮੇਂ ਦੌਰਾਨ ਵੀ ਕਰੌਸ ਪਰਚਾ ਬਣਦਾ ਸੀ ਪਰ ਪੁਲੀਸ ਨੇ ਕੇਵਲ ਸਾਡੇ ਉੱਤੇ ਹੀ ਪਰਚਾ ਕੀਤਾ ਤੇ ਦੂਜੀ ਧਿਰ ਨੂੰ ਕੁਝ ਵੀ ਨਹੀਂ ਪੁੱਛਿਆ  । ਮੈਂ ਇਹ ਜਿੰਨੀਆਂ ਵੀ ਲੜਾਈਆਂ ਕੀਤੀਆਂ ਉਹ ਕੇਵਲ ਤੇ ਕੇਵਲ ਸੱਚ ਦੇ ਪੱਖ ਲਈ ਕੀਤੀਆਂ ਪਰ ਸਮੇਂ ਦੀ ਰਾਜਨੀਤੀ ਅਤੇ ਪੁਲਿਸ ਪ੍ਰਸ਼ਾਸਨ ਨੇ ਹਮੇਸ਼ਾ ਹੀ ਝੂਠ ਦਾ ਸਾਥ ਦਿੱਤਾ ।  ਉਸ ਦੇ ਹੁਨਰ ਨੂੰ ਦੇਖਦੇ ਹੋਏ ਵੀ ਸਰਕਾਰ ਨੇ ਅਜੇ ਤੱਕ ਉਸ ਨੂੰ ਕੋਈ ਨੌਕਰੀ ਨਹੀਂ ਦਿੱਤੀ ਜੋ ਨੌਕਰੀ ਉਸ ਨੂੰ ਪਹਿਲਾ ਦਿੱਤੀ ਸੀ ਉਸ 'ਤੇ ਕੇਵਲ ਇਕ ਹਫਤਾ ਜਾਣ ਤੋਂ ਬਾਅਦ ਉਸ ਦੀ ਜਗ੍ਹਾਂ ਸਿਫ਼ਾਰਸ਼ ਵਾਲਾ ਬੰਦਾ ਰੱਖ ਲਿਆ ਤੇ ਕਮਲਪ੍ਰੀਤ ਬੇਰੁਜ਼ਗਾਰ ਹੋ ਗਿਆ। ਇਸ ਦੀ ਅਜਿਹੀ ਹਾਲਤ ਦਾ ਜਿੰਮੇਵਾਰ ਰੋਪੜ ਜਿਲ੍ਹੇ ਦੇ ਰਾਜਨੀਤੀ ਲੀਡਰ ਹਨ ਜੋ ਆਪਣੀ ਹੇਕੜਬਾਜੀ ਕਰਕੇ ਇਸ ਨੋਜਵਾਨ ਦੀ ਅਵਾਜ ਨੂੰ ਵੀ ਦਬਾ ਰਿਹਾ ਹੈ ਤਾਂ ਜੋ ਉਨ੍ਹਾਂ ਖਿਲਾਫ ਬੋਲਣ ਵਾਲਾ ਲੋਕਾਂ ਸਾਹਮਣੇ ਨਾ ਆ ਸਕੇ, ਪਰ ਸੱਚ ਇਹ ਹੈ ਕਿ ਸੱਚਾਈ ਕਦੇ ਵੀ ਛੁੱਪ ਕੇ ਨਹੀਂ ਰਹਿ ਸਕਦੀ ਉਹ ਦੇਰ ਸਵੇਰ ਸਾਹਮਣੇ ਆ ਹੀ ਜਾਂਦੀ ਹੈ।

ਸਰਬਜੀਤ ਕੌਰ 'ਸਰਬ'