ਮਾਮਲਾ ਦੇਸ਼ ਖਿਲਾਫ ਸਾਜਿਸ਼ ਰੱਚਣ ਅਤੇ ਆਰਮਸ ਐਕਟ ਦਾ

ਮਾਮਲਾ ਦੇਸ਼ ਖਿਲਾਫ ਸਾਜਿਸ਼ ਰੱਚਣ ਅਤੇ ਆਰਮਸ ਐਕਟ ਦਾ

10 ਦਿਨਾਂ ਵਿਚ ਭਾਈ ਹਵਾਰਾ ਨੂੰ ਮਿਲੀ ਦੂਜੀ ਵੱਡੀ ਰਾਹਤ , ਚੰਡੀਗੜ੍ਹ ਅਦਾਲਤ ਨੇ   ਕੀਤਾ ਬਰੀ

ਅੰਮ੍ਰਿਤਸਰ ਟਾਈਮਜ਼ ਬਿਊਰੋ 

ਚੰਡੀਗੜ੍ਹ: ਬੰਦੀ ਸਿੰਘ ਭਾਈ ਜਗਤਾਰ ਸਿੰਘ ਹਵਾਰਾ ਨੂੰ 10 ਦਿਨਾਂ ਦੇ ਅੰਦਰ ਚੰਡੀਗੜ੍ਹ ਦੀ ਜ਼ਿਲ੍ਹਾ ਅਦਾਲਤ ਨੇ ਦੂਜੇ ਮਾਮਲੇ ਵਿੱਚ ਬਰੀ ਕਰ ਦਿੱਤਾ ਗਿਆ ਹੈ । ਪੁਲਿਸ ਇਸ ਮਾਮਲੇ ਵਿੱਚ ਵੀ ਪੁੱਖਤਾ ਸਬੂਤ ਪੇਸ਼ ਨਹੀਂ ਕਰ ਸਕੀ ਸੀ। ਮਾਮਲੇ ਵਿੱਚ ਵੀ ਗਵਾਹ ਦੀ ਮੌਤ ਹੋ ਗਈ ਸੀ । 2005 ਵਿੱਚ ਚੰਡੀਗੜ੍ਹ ਦੇ ਸੈਕਟਰ 17 ਵਿੱਚ ਹਵਾਰਾ ਦੇ ਖਿਲਾਫ ਦੇਸ਼ ਖਿਲਾਫ ਸਾਜਿਸ਼ ਰੱਚਣ ਅਤੇ ਆਰਮਸ ਐਕਟ ਅਤੇ ਧਮਾਕਾਖੇਜ ਸਮੱਗਰੀ ਦੇ ਤਹਿਤ ਮੁਕੱਦਮਾ ਦਰਜ ਕੀਤਾ ਗਿਆ ਸੀ। ਇਸ ਤੋਂ ਪਹਿਲਾਂ ਪਿਛਲੇ ਮਹੀਨੇ 22 ਨਵੰਬਰ ਨੂੰ ਚੰਡੀਗੜ੍ਹ ਦੀ ਕੋਰਟ ਨੇ ਹਵਾਰਾ ਨੂੰ ਆਪਣੇ ਸਾਥੀ ਕਮਲਜੀਤ  ਸਿੰਘ ਅਤੇ ਪਰਮਜੀਤ  ਸਿੰਘ ਨੂੰ ਆਰਡੀਐਕਸ ਪਹੁੰਚਾਉਣ ਦੇ ਇਲਜ਼ਾਮ ਵਿੱਚ ਬਰੀ ਕੀਤਾ ਸੀ । ਇਸ ਮਾਮਲੇ ਵਿੱਚ ਵੀ ਗਵਾਹ ਦੀ ਮੌਤ ਹੋ ਗਈ ਸੀ । ਜਗਤਾਰ ਸਿੰਘ ਹਵਾਰਾ ਇਸ ਵੇਲੇ ਦਿੱਲੀ ਦੀ ਤਿਹਾੜ ਜੇਲ੍ਹ ਵਿੱਚ ਹੈ ।

ਸਾਥੀਆਂ ਦੇ ਨਾਲ ਗ੍ਰਿਫਤਾਰੀ ਹੋਈ ਸੀ

ਜਗਤਾਰ ਸਿੰਘ ਹਵਾਲਾ ਦੀ ਚੰਡੀਗੜ੍ਹ ਪੁਲਿਸ ਨੇ 11 ਜੁਲਾਈ 2005 ਵਿੱਚ ਸਾਥੀ ਸਮੀਰ ਮਲਾਹ ਉਰਫ ਟੋਨੀ ਦੇ ਨਾਲ ਗ੍ਰਿਫਤਾਰੀ ਕੀਤੀ ਸੀ । ਪੁਲਿਸ ਨੇ ਇਸ ਮਾਮਲੇ ਵਿੱਚ ਗ੍ਰਿਫਤਾਰੀ ਦੇ ਸਮੇਂ ਆਰ ਡੀ ਐਕਸ ਬਰਾਮਦ ਹੋਣ ਦਾ ਦਾਅਵਾ ਕੀਤਾ ਸੀ । ਇਸ ਨੂੰ ਭਾਰਤ ਸਰਕਾਰ ਦੇ ਖਿਲਾਫ ਕਾਰਵਾਈ ਦੱਸਿਆ ਗਿਆ ਸੀ। ਪੁਲਿਸ ਨੇ ਖੁਫੀਆ ਸੂਤਰਾਂ ਦੇ ਅਧਾਰ ‘ਤੇ ਭਾਈ ਹਵਾਰਾ ਦੀ ਗ੍ਰਿਫਤਾਰੀ ਦਾ ਦਾਅਵਾ ਕੀਤਾ ਸੀ ।

ਚੰਡੀਗੜ੍ਹ ਪ੍ਰਸ਼ਾਸਨ ਨੇ ਲਗਾਈ ਸੀ ਜੇਲ੍ਹ ਤੋਂ ਬਾਹਰ ਆਉਣ ਦੀ ਰੋਕ

ਭਾਈ ਜਗਤਾਰ ਸਿੰਘ ਹਵਾਰਾ ‘ਤੇ ਚੰਡੀਗੜ੍ਹ ਪ੍ਰਸ਼ਾਸਨ ਦੇ ਵੱਲੋਂ ਸੀਆਰਪੀਸੀ ਦੀ ਧਾਰਾ 268 ਲਗਾਈ ਸੀ । ਇਸ ਦੇ ਤਹਿਤ ਮੁਲਜ਼ਮ ਨੂੰ ਜੇਲ੍ਹ ਤੋਂ ਬਾਹਰ ਕੱਢ ਕੇ ਅਦਾਲਤ ਵਿੱਚ ਪੇਸ਼ ਕਰਨ ‘ਤੇ ਰੋਕ ਹੁੰਦੀ ਹੈ। ਪਿਛਲੇ ਮਹੀਨੇ 22 ਨਵੰਬਰ ਨੂੰ ਭਾਈ ਜਗਤਾਰ ਸਿੰਘ ਹਵਾਰਾ ਨੂੰ ਚੰਡੀਗੜ੍ਹ ਦੀ ਜ਼ਿਲਾ ਅਦਾਲਤ ਨੇ ਇੱਕ ਹੋਰ ਮਾਮਲੇ ਵਿੱਚ ਪਹਿਲਾਂ ਹੀ ਬਰੀ ਕਰ ਦਿੱਤਾ ਸੀ । ਸੈਕਟਰ 36 ਵਿੱਚ ਦਰਜ ਮਾਮਲੇ ਵਿੱਚ ਸਬੂਤ ਨਾ ਹੋਣ ‘ਤੇ ਭਾਈ ਹਵਾਰਾ ਨੂੰ ਅਦਾਲਤ ਨੇ ਬਰੀ ਕਰ ਦਿੱਤਾ ਸੀ । ਇਲਜ਼ਾਮ ਸਨ ਕਿ ਉਸ ਨੇ ਆਪਣੇ ਸਾਥੀ ਕਰਮਜੀਤ ਅਤੇ ਪਰਮਜੀਤ ਸਿੰਘ ਨੂੰ ਪੁਲਿਸ ਨੇ ਕਿਸਾਨ ਭਵਨ ਦੇ ਕੋਲੋ ਗ੍ਰਿਫਤਾਰ ਕੀਤਾ ਸੀ ਉਨ੍ਹਾਂ ਕੋਲੋ ਆਰਡੀਐਕਸ ਮਿਲੇ ਸਨ ਜੋ ਭਾਈ ਹਵਾਰਾ ਨੇ ਪਹੁੰਚਾਏ ਸਨ । ਪਰ ਗਵਾਹ ਦੀ ਮੌਤ ਤੋਂ ਬਾਅਦ ਅਦਾਲਤ ਨੇ ਭਾਈ ਹਵਾਰਾ ਨੂੰ ਬਰੀ ਕਰ ਦਿੱਤਾ ।