WhatsApp ਦੀ ਬਜਾਏ Telegram ਨੂੰ ਵਰਤਿਆ ਜਾਵੇ

WhatsApp ਦੀ ਬਜਾਏ Telegram ਨੂੰ ਵਰਤਿਆ ਜਾਵੇ

ਅਦਾਰਾ ਅੰਮ੍ਰਿਤਸਰ ਟਾਈਮਜ਼ ਨੇ ਵੈਟਸਐਪ ਦੀ ਰਲਾਂਇਸ ਜੀਉ ਨਾਲ ਭਾਈਵਾਲੀ ਹੋਣ ਕਰਕੇ ਅੱਗੇ ਤੋਂ ਆਪਣੇ ਪਾਠਕਾਂ ਨਾਲ ਟੈਲੀਗ੍ਰਾਮ ਦੇ ਜ਼ਰੀਏ ਸੰਪਰਕ ਕਰਨ ਦਾ ਫੈਸਲਾ ਲਿਆ ਹੈ। ਉਹਨਾਂ ਨੇ ਆਪਣੇ ਪਾਠਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਟੈਲੀਗ੍ਰਾਮ ਨੂੰ ਡਾਊਨਲੋਡ ਕਰ ਲੈਣ। 

ਵੈਟਸਐਪ ਨੇ ਹਾਲ ਹੀ ਵਿੱਚ ਆਪਣੀਆਂ ਸ਼ਰਤਾਂ ਵੀ ਤਬਦੀਲ ਕੀਤੀਆਂ ਹਨ ਅਤੇ ਟੈਲੀਗ੍ਰਾਮ ਕਲਾਊਡ ਤੇ ਚੱਲਦਾ ਸਿਸਟਮ ਹੈ ਅਤੇ ਕਿਸੇ ਵੀ ਸੰਦ ਜਿਵੇਂ ਟੈਲੀਫੂਨ, ਕੰਪਿਊਟਰ ਜਾਂ ਕਿਸੇ ਵੀ ਪਬਲਿਕ ਜਗ੍ਹਾ ਤੇ ਲੱਗੀ ਸੁਵਿਧਾ ਤੇ ਵੀ ਵਰਤਿਆ ਜਾ ਸਕਦਾ ਹੈ। ਇਸ ਰਾਹੀਂ ਫੋਟੋਆਂ ਜਾਂ ਵੀਡੀਉ ਤੇ ਵੀ ਭਾਰੀਆਂ ਫ਼ਾਈਲਾਂ ਭੇਜੀਆਂ ਜਾ ਸਕਦੀਆਂ ਹਨ। 

#WeStandWithFarmers #PunjabFarmers