ਭਾਈ ਦਲਜੀਤ ਸਿੰਘ ਬਿੱਟੂ ਵਲੋਂ ਸਿੱਖ ਸ਼ਹਾਦਤ ਦਾ ਕਿਸਾਨ ਸੰਘਰਸ਼ ਵਿਸ਼ੇਸ਼ ਅੰਕ ਜਾਰੀ

ਭਾਈ ਦਲਜੀਤ ਸਿੰਘ ਬਿੱਟੂ ਵਲੋਂ ਸਿੱਖ ਸ਼ਹਾਦਤ ਦਾ ਕਿਸਾਨ ਸੰਘਰਸ਼ ਵਿਸ਼ੇਸ਼ ਅੰਕ ਜਾਰੀ

ਭਾਈ ਦਲਜੀਤ ਸਿੰਘ ਬਿੱਟੂ ਵਲੋਂ ਸਿੱਖ ਸ਼ਹਾਦਤ ਪੁਸਤਕ ਲੜੀ-1 ਤਹਿਤ ਕਿਸਾਨ ਸੰਘਰਸ਼ ਵਿਸ਼ੇਸ਼ ਅੰਕ ਜਾਰੀ।
ਧੰਨਵਾਦ ਸੰਪਾਦਕ ਡਾ. ਕੰਵਲਜੀਤ ਸਿੰਘ, ਸਹਿ-ਸੰਪਾਦਕ ਸ. ਮਲਕੀਤ ਸਿੰਘ ਭਵਾਨੀਗੜ੍ਹ ਤੇ ਸਹਿ-ਸੰਪਾਦਕ ਸ. ਅਮਰਿੰਦਰ ਸਿੰਘ

ਅਗਸਤ 2009 ਵਿੱਚ ਭਾਈ ਦਲਜੀਤ ਸਿੰਘ ਬਿੱਟੂ ਤੇ ਸਾਥੀਆਂ ਦੀ ਗ੍ਰਿਫਤਾਰੀ ਤੋਂ ਬਾਅਦ ਤਤਕਾਲੀ ਸਰਕਾਰ ਵਲੋਂ ਚਲਾਏ ਦਮਨ ਚੱਕਰ ਅਧੀਨ ਪੰਥਕ ਰਸਾਲਾ ‘ਸਿੱਖ ਸ਼ਹਾਦਤ’ ਬੰਦ ਕਰ ਦਿੱਤਾ ਗਿਆ ਸੀ ਅਤੇ ਹੁਣ ਕਰੀਬ 11 ਸਾਲ ਬਾਅਦ ਜਦੋਂ ਸਿੱਖ ਕਿਰਸਾਨੀ ਤੇ ਨੌਜਵਾਨੀ ਮੁੜ ਵਿਗਸ ਰਹੀ ਹੈ ਤਾਂ ਸਿੱਖ ਪੰਥ ਦੇ ਹਿਰਾਵਲ ਦਸਤੇ ਵਲੋਂ ਨਵੇਂ ਸਮਿਆਂ ਦੀ ਨਵੀ ਬਾਤ ਪਾਉਂਦਿਆ ਸਿੱਖ ਸ਼ਹਾਦਤ ਨਾਮ ਹੇਠ ਉਸੇ ਵਿਰਸੇ ਦੀ ਓਟ ਲੈਂਦਿਆ ਸਿੱਖ ਸ਼ਹਾਦਤ (ਪੁਸਤਕ ਲੜੀ-1) ਤਹਿਤ ਸਿੱਖ ਸ਼ਹਾਦਤ ਦੇ ਕਿਸਾਨ ਸੰਘਰਸ਼ ਦਾ ਵਿਸ਼ੇਸ਼ ਅੰਕ ਸੰਪਾਦਕ ਡਾ. ਕੰਵਲਜੀਤ ਸਿੰਘ, ਸਹਿ-ਸੰਪਾਦਕ ਸ. ਮਲਕੀਤ ਸਿੰਘ ਭਵਾਨੀਗੜ੍ਹ ਤੇ ਸ. ਅਮਰਿੰਦਰ ਸਿੰਘ ਦੀ ਸੁਚੱਜੀ ਅਗਵਾਈ ਵਿੱਚ ਬਿਬੇਕਗੜ ਪ੍ਰਕਾਸ਼ਕ ਵਲੋਂ ਪ੍ਰਕਾਸ਼ਿਤ ਕੀਤਾ ਗਿਆ ਹੈ ਜਿਸਨੂੰ ਅੱਜ ਭਾਈ ਦਲਜੀਤ ਸਿੰਘ ਬਿੱਟੂ ਵਲੋਂ ਸੰਪਾਦਕ ਡਾ. ਕੰਵਲਜੀਤ ਸਿੰਘ, ਭਾਈ ਸੁਖਦੀਪ ਸਿੰਘ, ਬੀਬੀ ਪਰਮਿੰਦਰਪਾਲ ਕੌਰ, ਬੀਬੀ ਅੰਮ੍ਰਿਤ ਕੌਰ, ਐਡਵੋਕੇਟ ਜਸਪਾਲ ਸਿੰਘ ਮੰਝਪੁਰ ਤੇ ਭਾਈ ਪਲਵਿੰਦਰ ਸਿੰਘ ਸ਼ੁਤਰਾਣਾ ਦੀ ਹਾਜ਼ਰੀ ਵਿੱਚ ਜਾਰੀ ਕੀਤਾ ਗਿਆ। ਇਸ ਮੌਕੇ ਭਾਈ ਦਲਜੀਤ ਸਿੰਘ ਬਿੱਟੂ ਨੇ ਕਿਹਾ ਕਿ ‘ਸਿੱਖ ਸ਼ਹਾਦਤ’ ਵੀਹਵੀਂ ਸਦੀ ਦੇ ਆਖਰੀ ਦਹਾਕਿਆ ਵਿੱਚ ਸਿੱਖਾਂ ਦੁਆਰਾ ਆਪਣੀ ਰਾਜਸੀ ਪ੍ਰਭੂਸੱਤਾ, ਸੱਭਿਆਚਾਰਕ ਵਿਲੱਖਣਤਾ ਅਤੇ ਆਜ਼ਾਦ ਹਸਤੀ ਦੀ ਮਾਨਤਾ ਲਈ ਲੜੇ ਗਏ ਸੰਘਰਸ਼ ਵਿਚ ਕਾਰਜਸ਼ੀਲ ਦ੍ਰਿਸ਼ਟੀ ਦੇ ਬੌਧਿਕ ਅਤੇ ਕਲਾਤਾਮਕ ਪ੍ਰਗਟਾਵੇ ਦਾ ਜਾਮਨ ਬਣਕੇ ਨਿੱਤਰਿਆ ਰਸਾਲਾ ਹੈ ਜੋ ਸਿੱਖ ਸੰਘਰਸ਼ ਦੀ ਸਿੱਖ ਨੁਕਤਾ ਨਿਗਾਹ ਤੋਂ ਪੇਸ਼ਕਾਰੀ ਕਰਨ ਦਾ ਸਬੱਬ ਬਣਿਆ।

ਇਸ ਮੌਕੇ ਬੋਲਦਿਆ ਸੰਪਾਦਕ ਡਾ. ਕੰਵਲਜੀਤ ਸਿੰਘ ਜੀ ਨੇ ਕਿਹਾ ਕਿ ਸਿੱਖ ਸ਼ਹਾਦਤ ਦਾ ਯਕੀਨ ਹੈ ਕਿ ਚੱਲ ਰਹੇ ਮੌਜੂਦਾ ਸੰਘਰਸ਼ ਵਿਚ ਅਸਲ ਰੂਹਾਨੀ ਸ਼ਕਤੀ ਨੂੰ ਪਛਾਣੇ ਬਿਨਾਂ ਪ੍ਰਚੱਲਤ ਇਤਹਿਾਸਕ, ਰਾਜਨੀਤਕ ਅਤੇ ਆਰਥਿਕ ਨਜ਼ਰੀਏ ਇਸ ਨਾਲ ਨਿਆਂ ਨਹੀ ਕਰ ਸਕਦੇ। ਇਸ ਸੰਘਰਸ਼ ਦਾ ਅਸਲ ਬਿਰਤਾਂਤ ਸਿਰਜਣ, ਇਸਦਾ ਸੰਤੁਲਿਤ ਅਤੇ ਵਿਸਮਾਦ ਪੂਰਨ ਵਿਸ਼ਲੇਸ਼ਣ ਕਰਨ ਹਿੱਤ ਅਦਾਰਾ ਸਿੱਖ ਸ਼ਹਾਦਤ ਆਪਣੀਆਂ ਸੇਵਾਵਾਂ ਸੰਗਤ ਦੇ ਚਰਨਾਂ ਵਿਚ ਅਰਪਣ ਕਰਦਾ ਹੈ।