ਪੰਜਾਬ ਪੁਲਸ ਤੋਂ ਤੰਗ ਆ ਕੇ ਦੁਕਾਨਦਾਰ ਨੇ ਕੀਤੀ ਖੁਦਕੁਸ਼ੀ

ਪੰਜਾਬ ਪੁਲਸ ਤੋਂ ਤੰਗ ਆ ਕੇ ਦੁਕਾਨਦਾਰ ਨੇ ਕੀਤੀ ਖੁਦਕੁਸ਼ੀ

ਲੁਧਿਆਣਾ: ਲਾਕਡਾਊਨ ਦੌਰਾਨ ਪੰਜਾਬ ਸਰਕਾਰ ਵੱਲੋਂ ਪੰਜਾਬ ਪੁਲਸ ਨੂੰ ਦਿੱਤੀ ਗਈ ਵਾਧੂ ਖੁੱਲ੍ਹ ਦੀ ਗਲਤ ਵਰਤੋਂ ਕਰਦੇ ਪੁਲਸ ਮੁਲਾਜ਼ਮਾਂ ਤੋਂ ਤੰਗ ਆ ਕੇ ਲੁਧਿਆਣਾ ਦੇ ਇਕ ਦੁਕਾਨਦਾਰ ਨੇ ਖੁਦਕੁਸ਼ੀ ਕਰ ਲਈ ਹੈ। ਮ੍ਰਿਤਕ ਦੀ ਪਛਾਣ ਲੁਧਿਆਣਾ ਦੇ ਡਵੀਜ਼ਨ ਨੰਬਰ-3 ਦੇ ਸਾਹਮਣੇ ਸਥਿਤ ਕਵਾਲਿਟੀ ਫਾਸਟ ਫੂਡ ਦੇ ਮਾਲਕ ਗਗਨਦੀਪ ਸਿੰਘ ਵਜੋਂ ਹੋਈ ਹੈ।

ਗਗਨਦੀਪ ਸਿੰਘ ਨੇ ਪੱਖੇ ਨਾਲ ਲਟਕ ਕੇ ਫਾਹਾ ਲਿਆ। ਪੁਲਸ ਨੇ ਮੌਕੇ 'ਤੇ ਪਹੁੰਚ ਕੇ ਮ੍ਰਿਤਕ ਦੇਹ ਨੂੰ ਕਬਜ਼ੇ ਵਿਚ ਲੈ ਜਾਂਚ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕ ਗਗਨਦੀਪ ਸਿੰਘ ਦੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਜਦੋਂ ਤੋਂ ਕਰਫਿਊ/ਲਾਕਡਾਊਨ ਹੋਇਆ ਹੈ, ਪੁਲਸ ਵਲੋਂ ਗਗਨਦੀਪ ਨੂੰ ਕਾਫੀ ਤੰਗ-ਪਰੇਸ਼ਾਨ ਕੀਤਾ ਜਾ ਰਿਹਾ ਸੀ।

ਪਰਿਵਾਰ ਨੇ ਦੱਸਿਆ ਕਿ ਪੁਲਸ ਵਾਲੇ ਰੋਜ਼ਾਨਾ 2 ਤੋਂ 3 ਹਜ਼ਾਰ ਰੁਪਏ ਦਾ ਖਾਣ-ਪੀਣ ਦਾ ਮੁਫਤ ਸਮਾਨ ਲੈ ਜਾਂਦੇ ਸਨ, ਜਿਸ ਕਾਰਨ ਗਗਨਦੀਪ ਨੂੰ ਕਾਫੀ ਘਾਟਾ ਪੈ ਰਿਹਾ ਸੀ, ਜਿਸ ਤੋਂ ਦੁਖੀ ਹੋ ਕੇ ਮੰਗਲਵਾਰ ਨੂੰ ਗਗਨਦੀਪ ਨੇ ਪੱਖੇ ਨਾਲ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਖਤਮ ਕਰ ਲਈ। ਫਿਲਹਾਲ ਇਸ ਘਟਨਾ ਕਾਰਨ ਪੂਰੇ ਇਲਾਕੇ 'ਚ ਹਫੜਾ-ਦਫੜੀ ਮਚ ਗਈ ਹੈ।
 

ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।