ਪਹਿਲੇ ਸਿੱਖ ਪੁਲਿਸ ਅਫਸਰ ਸੰਦੀਪ ਸਿੰਘ ਧਾਲੀਵਾਲ ਦੇ ਸਨਮਾਨ ਵਿੱਚ ਅਮਰੀਕਾ ਦੀ ਪਾਰਲੀਮੈਂਟ 'ਚ ਮਤਾ ਪੇਸ਼ ਕੀਤਾ

ਪਹਿਲੇ ਸਿੱਖ ਪੁਲਿਸ ਅਫਸਰ ਸੰਦੀਪ ਸਿੰਘ ਧਾਲੀਵਾਲ ਦੇ ਸਨਮਾਨ ਵਿੱਚ ਅਮਰੀਕਾ ਦੀ ਪਾਰਲੀਮੈਂਟ 'ਚ ਮਤਾ ਪੇਸ਼ ਕੀਤਾ
ਸੰਦੀਪ ਸਿੰਘ ਧਾਲੀਵਾਲ

ਵਾਸ਼ਿੰਗਟਨ: ਬੀਤੇ ਦਿਨੀਂ ਅਮਰੀਕਾ ਦੇ ਸ਼ਹਿਰ ਹੋਸਟਨ 'ਚ ਡਿਊਟੀ ਕਰਦਿਆਂ ਗੋਲੀ ਮਾਰ ਕੇ ਕਤਲ ਕੀਤੇ ਗਏ ਸਿੱਖ ਪੁਲਿਸ ਅਫਸਰ ਸੰਦੀਪ ਸਿੰਘ ਧਾਲੀਵਾਲ ਦੇ ਸਨਮਾਨ ਦਾ ਮਤਾ ਅਮਰੀਕਾ ਦੀ  ਪਾਰਲੀਮੈਂਟ (ਕਾਂਗਰਸ) ਵਿੱਚ ਪੇਸ਼ ਕੀਤਾ ਗਿਆ। 

ਸੰਦੀਪ ਸਿੰਘ ਧਾਲੀਵਾਲ ਦੀ ਮੌਤ 'ਤੇ ਦੁੱਖ ਪ੍ਰਗਟ ਕਰਦਿਆਂ ਮਤੇ ਵਿੱਚ ਸੰਦੀਪ ਸਿੰਘ ਦੀਆਂ ਸਮਾਜ ਪ੍ਰਤੀ ਕੀਤੀਆਂ ਸੇਵਾਵਾਂ ਅਤੇ ਉਸਦੀ ਦਲੇਰੀ ਨੂੰ ਯਾਦ ਕਰਦਿਆਂ ਉਸ ਨੂੰ ਅਮਰੀਕੀ ਸਿਧਾਂਤਾਂ ਦਾ ਪੂਰਕ ਕਿਹਾ ਗਿਆ। 

ਦੱਸ ਦਈਏ ਕਿ 27 ਸਤੰਬਰ ਨੂੰ ਆਪਣੀ ਡਿਊਟੀ ਦੇਣ ਦੌਰਾਨ ਇੱਕ ਟ੍ਰੈਫਿਕ ਸਟੋਪ 'ਤੇ ਇੱਕ ਵਿਅਕਤੀ ਨੇ ਸੰਦੀਪ ਸਿੰਘ ਦੀ ਪਿੱਠ ਪਿੱਛੋਂ ਗੋਲੀ ਮਾਰ ਦਿੱਤੀ ਸੀ। 

ਕਾਂਗਰਸਵੂਮੈਨ ਲਿਜ਼ੇ ਫਲੈਚਰ ਵੱਲੋਂ ਪੇਸ਼ ਕੀਤੇ ਗਏ ਮਤੇ ਵਿੱਚ ਕਿਹਾ ਗਿਆ ਕਿ ਸੰਦੀਪ ਸਿੰਘ ਨੇ ਆਪਣੇ ਧਾਰਮਿਕ ਚਿੰਨ੍ਹਾਂ ਜਿਵੇਂ ਦਸਤਾਰ, ਕੜੇ ਅਤੇ ਬਿਨ੍ਹਾਂ ਕੱਟੇ ਕੇਸਾਂ ਨਾਲ ਆਪਣੀ ਡਿਊਟੀ ਪੂਰੀ ਤਨਦੇਹੀ ਨਾਲ ਨਿਭਾਈ, ਜਿਹਨਾਂ ਦਾ ਇੱਕ ਵੱਡਾ ਰੂਹਾਨੀ ਅਤੇ ਇਖਲਾਕੀ ਮਹੱਤਵ ਹੈ। 

ਮਤੇ ਵਿੱਚ ਕਿਹਾ ਗਿਆ ਹੈ ਕਿ ਧਾਲੀਵਾਲ ਫੌਜ ਅਤੇ ਪੁਲਿਸ ਵਿੱਚ ਕੰਮ ਕਰਦੇ ਦੇ ਚਾਹਵਾਨ ਹਰ ਧਰਮ ਦੇ ਅਮਰੀਕਨਾਂ ਲਈ ਇੱਕ ਨਾਇਕ ਬਣ ਗਿਆ ਹੈ। 

ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।