ਲਾਹੌਰ ਤੋਂ ਕਰਾਚੀ ਜਾ ਰਿਹਾ ਯਾਤਰੀ ਜਹਾਜ਼ ਉਤਰਦਿਆਂ ਰਿਹਾਇਸ਼ੀ ਇਲਾਕੇ ਵਿਚ ਡਿਗਿਆ; ਸੈਂਕੜੇ ਮੌਤਾਂ ਦਾ ਖਦਸ਼ਾ

ਲਾਹੌਰ ਤੋਂ ਕਰਾਚੀ ਜਾ ਰਿਹਾ ਯਾਤਰੀ ਜਹਾਜ਼ ਉਤਰਦਿਆਂ ਰਿਹਾਇਸ਼ੀ ਇਲਾਕੇ ਵਿਚ ਡਿਗਿਆ; ਸੈਂਕੜੇ ਮੌਤਾਂ ਦਾ ਖਦਸ਼ਾ

ਅੰਮ੍ਰਿਤਸਰ ਟਾਈਮਜ਼ ਬਿਊਰੋ

ਪਾਕਿਸਤਾਨ ਦੇ ਸ਼ਹਿਰ ਕਰਾਚੀ ਵਿਚ ਅੱਜ ਪਾਕਿਸਤਾਨ ਇੰਟਰਨੈਸ਼ਨਲ ਏਅਰਲਾਈਨਜ਼ ਦਾ ਯਾਤਰੀ ਜਹਾਜ਼ ਹਾਦਸਾਗ੍ਰਸਤ ਹੋ ਗਿਆ। ਇਸ ਜਹਾਜ਼ ਵਿਚ 99 ਸਵਾਰੀਆਂ ਅਤੇ 8 ਜਹਾਜ਼ ਅਮਲੇ ਦੇ ਲੋਕ ਸਵਾਰ ਸਨ। ਲਾਹੌਰ ਤੋਂ ਆਇਆ ਇਹ ਜਹਾਜ਼ ਕਰਾਚੀ ਹਵਾਈ ਅੱਡੇ 'ਤੇ ਉਤਰਣ ਤੋਂ ਪਹਿਲਾਂ ਹੀ ਹਵਾਈ ਅੱਡੇ ਨੇੜਲੇ ਸ਼ਹਿਰ ਦੇ ਰਿਹਾਇਸ਼ੀ ਇਲਾਕੇ ਮਾਡਲ ਕਲੋਨੀ ਵਿਚ ਡਿਗ ਗਿਆ। 

ਰਿਹਾਇਸ਼ੀ ਇਲਾਕੇ ਵਿਚ ਜਹਾਜ਼ ਦੇ ਡਿਗਣ ਕਾਰਨ ਸਵਾਰੀਆਂ ਤੋਂ ਇਲਾਵਾ ਵੀ ਮੌਤਾਂ ਹੋਣ ਦਾ ਖਦਸ਼ਾ ਹੈ। ਪਾਕਿਸਤਾਨ ਸਰਕਾਰ ਨੇ ਫੌਜ ਸਮੇਤ ਸਾਰੀਆਂ ਐਮਰਜੈਂਸੀ ਸੇਵਾਵਾਂ ਨੂੰ ਲੋਕਾਂ ਦੇ ਬਚਾਅ ਕਾਰਜਾਂ ਵਿਚ ਲਾਇਆ ਗਿਆ ਹੈ। 

ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।