ਕੋਰੋਨਾਵਾਇਰਸ ਦੀ ਅਫਵਾਹ ਫੈਲਣ ਮਗਰੋਂ ਲੋਕਾਂ ਨੇ 5ਜੀ ਮੋਬਾਈਲ ਟਾਵਰ ਨੂੰ ਲਾਈ ਅੱਗ
ਲੰਡਨ: ਕੋਰੋਨਾਵਾਇਰਸ ਦੇ ਫੈਲਣ ਦੇ ਕਾਰਨ ਸਬੰਧੀ ਕੁੱਝ ਵੈੱਬਸਾਈਟਾਂ ਵੱਲੋਂ ਅਫਵਾਹ ਫੈਲਾਉਣ ਮਗਰੋਂ ਇਕ ਥਾਂ 'ਤੇ 5ਜੀ ਮੋਬਾਈਲ ਟਾਵਰ ਨੂੰ ਅੱਗ ਲਾ ਦਿੱਤੀ ਗਈ। ਇਹਨਾਂ ਸੁਨੇਹਿਆਂ ਵਿਚ ਕਿਹਾ ਗਿਆ ਸੀ ਕਿ ਕੋਰੋਨਾਵਾਇਰਸ ਫੈਲਣ ਦਾ ਇਹ 5ਜੀ ਮੋਬਾਈਲ ਟਾਵਰ ਵੀ ਇਕ ਕਾਰਨ ਹਨ। ਦੱਸ ਦਈਏ ਕਿ ਇਹਨਾਂ ਟਾਵਰਾਂ ਬਾਰੇ ਪਹਿਲਾਂ ਹੀ ਇਹ ਵਿਵਾਦ ਚੱਲ ਰਿਹਾ ਹੈ ਕਿ ਇਹਨਾਂ ਤੋਂ ਨਿਕਲਦੀਆਂ ਕਿਰਨਾਂ (ਰੇਡੀਏਸ਼ਨ) ਨਾਲ ਕੈਂਸਰ ਵਰਗੀਆਂ ਬਿਮਾਰੀਆਂ ਹੋ ਸਕਦੀਆਂ ਹਨ।
ਇਹ ਘਟਨਾ ਬਰਤਾਨੀਆ ਦੇ ਸ਼ਹਿਰ ਬਰਮਿੰਘਮ ਵਿਚ ਵਾਪਰੀ। ਇਸ ਅੱਗਜਨੀ ਦੀ ਵੀਡੀਓ ਵੀ ਵਾਇਰਲ ਹੋ ਗਈ ਹੈ। ਹਲਾਂਕਿ ਸਰਕਾਰ ਨੇ ਕਿਹਾ ਹੈ ਕਿ ਇਸ ਗੱਲ ਦਾ ਕੋਈ ਪ੍ਰਮਾਣ ਨਹੀਂ ਹੈ ਕਿ ਇਹਨਾਂ ਟਾਵਰਾਂ ਨਾਲ ਸਿਹਤ 'ਤੇ ਕੋਈ ਅਸਰ ਪੈਂਦਾ ਹੈ ਤੇ ਨਾ ਹੀ ਕੋਰੋਨਾਵਾਇਰਸ ਨਾਲ ਇਹਨਾਂ ਦਾ ਕੋਈ ਸਬੰਧ ਹੈ।
ਜ਼ਿਕਰਯੋਗ ਹੈ ਕਿ ਦੁਨੀਆ ਭਰ ਵਿਚ ਕੋਰੋਨਾਵਾਇਰਸ ਦੇ ਨਾਂ 'ਤੇ ਕਈ ਤਰ੍ਹਾਂ ਦੀਆਂ ਅਫਵਾਹਾਂ ਫੈਲਾਈਆਂ ਜਾ ਰਹੀਆਂ ਹਨ ਤੇ ਕਈ ਮੁਲਕਾਂ ਵਿਚ ਪਹਿਲਾਂ ਤੋਂ ਹੀ ਜ਼ਬਰ ਦਾ ਸ਼ਿਕਰ ਘੱਟਗਿਣਤੀਆਂ ਦੀ ਪਛਾਣ ਨੂੰ ਇਸ ਵਾਇਰਸ ਨਾਲ ਜੋੜ ਕੇ ਰਾਜਨੀਤਕ ਖੇਡਾਂ ਵੀ ਖੇਡੀਆਂ ਜਾ ਰਹੀਆਂ ਹਨ।
ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।
Comments (0)