ਗੁਰਦੁਆਰਾ ਸਾਹਿਬ 'ਤੇ ਹਮਲੇ ਦੀ ਜ਼ਿੰਮੇਵਾਰ ਆਈਐਸਆਈਐਸ ਦਾ ਮੁਖੀ ਗ੍ਰਿਫਤਾਰ

ਗੁਰਦੁਆਰਾ ਸਾਹਿਬ 'ਤੇ ਹਮਲੇ ਦੀ ਜ਼ਿੰਮੇਵਾਰ ਆਈਐਸਆਈਐਸ ਦਾ ਮੁਖੀ ਗ੍ਰਿਫਤਾਰ

ਕਾਬੁਲ: ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ਵਿਚ ਪਿਛਲੇ ਦਿਨੀਂ ਗੁਰਦੁਆਰਾ ਸਾਹਿਬ 'ਤੇ ਹਮਲੇ ਦੀ ਜਿੰਮੇਵਾਰੀ ਲੈਣ ਵਾਲੀ ਆਈਐਸਆਈਐਸ (ਖੁਰਾਸਾਨ) ਦੇ ਮੁਖੀ ਨੂੰ ਉਸਦੇ 19 ਸਾਥੀਆਂ ਸਮੇਤ ਗ੍ਰਿਫਤਾਰ ਕਰ ਲਿਆ ਗਿਆ ਹੈ। 

ਆਈਐਸਆਈਐਸ (ਖੁਰਾਸਾਨ) ਦੇ ਮੁਖੀ ਅਬਦੁੱਲ੍ਹਾ ਔਰਕਜ਼ਾਈ ਉਰਫ ਅਸਲਮ ਫਾਰੂਕੀ ਨੂੰ ਕੰਧਾਰ ਦੇ ਨੇੜਿਓਂ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਗਿਆ ਹੈ। ਇਹ ਬਿਆਨ ਅਫਗਾਨਿਸਤਾਨ ਦੀ ਇੰਟੈਲੀਜੈਂਸ ਅਜੈਂਸੀ ਐਨਡੀਐਸ ਨੇ ਬੀਤੇ ਕੱਲ੍ਹ ਜਾਰੀ ਕੀਤਾ।

ਜ਼ਿਕਰਯੋਗ ਹੈ ਕਿ ਆਈਐਸਆਈਐਸ (ਖੁਰਾਸਾਨ) ਖਿਲਾਫ ਅਫਗਾਨਿਸਤਾਨ ਵਿਚ ਅਮਰੀਕੀ ਫੌਜ ਅਤੇ ਤਾਲਿਬਾਨ ਵੱਲੋਂ ਭਾਰੀ ਹਮਲੇ ਕੀਤੇ ਗਏ ਜਿਸ ਨਾਲ ਆਈਐਸਆਈਐਸ ਦਾ ਲੱਟ ਟੁੱਟ ਗਿਆ ਸੀ ਤੇ ਉਸਦੇ ਸਭ ਤੋਂ ਵੱਧ ਪ੍ਰਭਾਵ ਵਾਲੇ ਨਾਨਗਰਹਾਰ ਸੂਬੇ ਵਿਚੋਂ ਵੀ ਉਸਦਾ ਪ੍ਰਭਾਵ ਖਤਮ ਹੋ ਗਿਆ ਸੀ। ਪਰ ਆਈਐਸਆਈਐਸ (ਖੁਰਾਸਾਨ) ਨੇ ਇਸ ਤੋਂ ਬਾਅਦ ਵੀ ਕਈ ਸ਼ਹਿਰਾਂ ਵਿਚ ਅੱਤਵਾਦੀ ਹਮਲੇ ਕਰਕੇ ਲੋਕਾਂ ਨੂੰ ਆਪਣਾ ਨਿਸ਼ਾਨਾ ਬਣਾਇਆ ਜਿਸ ਵਿਚ ਜ਼ਿਆਦਾ ਤਰ ਸ਼ੀਆ ਮੁਸਲਮਾਨਾਂ 'ਤੇ ਹਮਲੇ ਕੀਤੇ ਗਏ। ਪਿਛਲੇ ਦਿਨੀਂ ਗੁਰਦੁਆਰਾ ਸਾਹਿਬ 'ਤੇ ਹਮਲਾ ਕਰਕੇ 25 ਸਿੱਖਾਂ ਨੂੰ ਕਤਲ ਕਰ ਦਿੱਤਾ ਸੀ। 
 

ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।