ਭਾਰਤ ਸਰਕਾਰ ਨੇ ਲਾਂਘੇ ਦੇ ਉਦਘਾਟਨੀ ਪੱਥਰ 'ਤੇ ਪੰਜਾਬੀ ਨੂੰ ਨਹੀਂ ਦਿੱਤੀ ਥਾਂ, ਪੰਜਾਬ ਦੇ ਮੰਤਰੀ ਨਰਾਜ਼

ਭਾਰਤ ਸਰਕਾਰ ਨੇ ਲਾਂਘੇ ਦੇ ਉਦਘਾਟਨੀ ਪੱਥਰ 'ਤੇ ਪੰਜਾਬੀ ਨੂੰ ਨਹੀਂ ਦਿੱਤੀ ਥਾਂ, ਪੰਜਾਬ ਦੇ ਮੰਤਰੀ ਨਰਾਜ਼

ਅੰਮ੍ਰਿਤਸਰ: ਕਰਤਾਰਪੁਰ ਸਾਹਿਬ ਲਾਂਘੇ ਦੇ ਉਦਘਾਟਨੀ ਪੱਥਰ 'ਤੇ ਭਾਰਤ ਸਰਕਾਰ ਵੱਲੋਂ ਪੰਜਾਬੀ ਨੂੰ ਥਾਂ ਨਾ ਦੇਣ 'ਤੇ ਪੰਜਾਬ ਦੇ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਨਰਾਜ਼ਗੀ ਦਾ ਪ੍ਰਗਟਾਵਾ ਕਰਦਿਆਂ ਇਸ ਨੂੰ ਪੰਜਾਬ ਸੂਬੇ ਦੀ ਮਾਂ-ਬੋਲੀ ਪੰਜਾਬੀ ਨਾਲ ਬੇਇਨਸਾਫੀ ਕਿਹਾ ਹੈ। 

ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਡੇਰਾ ਬਾਬਾ ਨਾਨਕ ਵਿਖੇ ਕਰਤਾਰਪੁਰ ਲਾਂਘੇ ਦੇ ਜਿਸ ਉਦਘਾਟਨੀ ਪੱਥਰ ਤੋਂ ਕੱਪੜਾ ਚੁੱਕਿਆ ਸੀ ਉਸ ਉੱਤੇ ਸਾਰੀ ਜਾਣਕਾਰੀ ਪਹਿਲਾਂ ਹਿੰਦੀ ਵਿੱਚ ਅਤੇ ਫੇਰ ਅੰਗਰੇਜੀ ਵਿੱਚ ਦਿੱਤੀ ਗਈ ਹੈ। 

ਬਾਜਵਾ ਨੇ ਕਿਹਾ ਕਿ ਕੇਂਦਰ ਸਰਕਾਰ ਨੂੰ ਚਾਹੀਦਾ ਹੈ ਕਿ ਪੰਜਾਬ ਵਿੱਚ ਜਿਹੜਾ ਵੀ ਕੋਈ ਬੋਰਡ ਉਹ ਲਾਏ ਉਸ ਉੱਤੇ ਪੰਜਾਬੀ ਪਹਿਲੇ ਥਾਂ 'ਤੇ ਲਿਖੀ ਜਾਵੇ।

ਬਾਜਵਾ ਨੇ ਕਿਹਾ ਕਿ ਪੰਜਾਬੀ ਸਿਰਫ ਭਾਰਤ ਦੇ ਸੰਵਿਧਾਨ ਵਿੱਚ ਦਰਜ 17 ਬੋਲੀਆਂ ਵਿੱਚ ਹੀ ਨਹੀਂ ਆਉਂਦੀ ਬਲਕਿ ਇਹ ਪੰਜਾਬ ਸੂਬੇ ਦੀ ਸਰਕਾਰੀ ਭਾਸ਼ਾ ਵੀ ਹੈ। ਉਹਨਾਂ ਕਿਹਾ ਕਿ ਮਾਂ-ਬੋਲੀ ਪੰਜਾਬੀ ਨਾਲ ਭਾਰਤ ਸਰਕਾਰ ਵੱਲੋਂ ਕੀਤੇ ਜਾ ਰਹੇ ਵਿਤਕਰੇ ਨੂੰ ਪ੍ਰਵਾਨ ਨਹੀਂ ਕੀਤਾ ਜਾਵੇਗਾ।

ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।