ਸ਼ਹਿਰ ਦੇ 900 ਬੱਚੇ ਐਚਆਈਵੀ ਦੇ ਸ਼ਿਕਾਰ ਹੋਏ

ਸ਼ਹਿਰ ਦੇ 900 ਬੱਚੇ ਐਚਆਈਵੀ ਦੇ ਸ਼ਿਕਾਰ ਹੋਏ

ਰੱਤੋਦੇਰੋ: ਪਾਕਿਸਤਾਨ ਦੇ ਛੋਟੇ ਜਿਹੇ ਸ਼ਹਿਰ ਰੱਤੋਦੇਰੋ ਵਿੱਚ 900 ਬੱਚੇ ਐਚਆਈਵੀ ਨਾਲ ਪੀੜਤ ਪਾਏ ਗਏ ਹਨ। ਇਸ ਸਾਲ ਦੇ ਸ਼ੁਰੂ ਵਿੱਚ ਬੱਚੇ ਬਿਮਾਰ ਹੋਣੇ ਸ਼ੁਰੂ ਹੋਏ ਤੇ ਜਦੋਂ ਇਹਨਾਂ ਦੀ ਜਾਂਚ ਕੀਤੀ ਗਈ ਤਾਂ ਇਸ ਗੱਲ ਦਾ ਪਤਾ ਲੱਗਿਆ ਕਿ ਇਹ ਸਾਰੇ ਐਚਆਈਵੀ ਦੇ ਸ਼ਿਕਾਰ ਹਨ। 

ਇਸ ਛੋਟੇ ਜਿਹੇ ਸ਼ਹਿਰ ਦੇ ਕਰੀਬ 1100 ਵਸ਼ਿੰਦੇ ਇਸ ਬਿਮਾਰੀ ਨਾਲ ਪੀੜਤ ਹਨ ਜਿਹਨਾਂ ਵਿੱਚੋਂ 900 ਦੇ ਕਰੀਬ 12 ਸਾਲ ਤੋਂ ਘੱਟ ਉਮਰ ਦੇ ਬੱਚੇ ਹਨ। ਇਹ ਗਿਣਤੀ ਇਸ ਤੋਂ ਵੀ ਜ਼ਿਆਦਾ ਹੋ ਸਕਦੀ ਹੈ ਕਿਉਂਕਿ ਫਿਲਹਾਲ ਸਾਰੇ ਲੋਕਾਂ ਦੀ ਜਾਂਚ ਨਹੀਂ ਕੀਤੀ ਗਈ ਹੈ। 

ਜਾਂਚ ਤੋਂ ਬਾਅਦ ਪਤਾ ਲੱਗਿਆ ਕਿ ਪੀੜਤ ਬੱਚੇ ਕਿਸੇ ਨਾ ਕਿਸੇ ਤਰ੍ਹਾਂ ਦੇ ਇਲਾਜ ਲਈ ਇੱਕ ਹੀ ਬੱਚਿਆਂ ਦੇ ਡਾਕਟਰ ਕੋਲ ਗਏ ਸੀ, ਜੋ ਕਿ ਸਭ ਤੋਂ ਸਸਤਾ ਡਾਕਟਰ ਸੀ। ਇਸ ਡਾਕਟਰ ਵੱਲੋਂ ਕੀਤੀ ਗਈ ਕੁਤਾਹੀ ਲਈ ਪੁਲਿਸ ਨੇ ਇਸ ਖਿਲਾਫ ਮਾਮਲਾ ਦਰਜ ਕਰ ਲਿਆ ਸੀ, ਪਰ ਇਸ ਨੂੰ ਅਜੇ ਤੱਕ ਦੋਸ਼ੀ ਸਾਬਿਤ ਨਹੀਂ ਕੀਤਾ ਜਾ ਸਕਿਆ ਹੈ। ਡਾਕਟਰ ਖੁਦ ਨੂੰ ਬੇਗੁਨਾਹ ਦੱਸ ਰਿਹਾ ਹੈ।

ਇਸ ਬਿਮਾਰੀ ਦੇ ਵਧਣ ਪਿੱਛੇ ਸਭ ਤੋਂ ਵੱਡਾ ਕਾਰਨ ਸਰਿੰਜਾਂ ਨੂੰ ਵਾਰ-ਵਾਰ ਅਲੱਗ-ਅਲੱਗ ਮਰੀਜਾਂ 'ਤੇ ਵਰਤਣਾ ਦੱਸਿਆ ਜਾ ਰਿਹਾ ਹੈ। ਇਸ ਖੇਤਰ ਵਿੱਚ ਜ਼ਿਆਦਾ ਗਰੀਬੀ ਹੋਣ ਅਤੇ ਅਨਪੜ੍ਹਤਾ ਹੋਣ ਕਾਰਨ ਲੋਕ ਅਸੁਰੱਖਿਅਤ ਤਰੀਕੇ ਵਰਤ ਰਹੇ ਹਨ। 

ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।