ਚੀਲੀ ਵਿੱਚ ਰਾਜਨੀਤਕ ਤੇ ਸਮਾਜਿਕ ਤਬਦੀਲੀਆਂ ਲਈ ਰਾਜਧਾਨੀ ਦੀਆਂ ਸੜਕਾਂ 'ਤੇ ਆਏ 10 ਲੱਖ ਲੋਕ

ਚੀਲੀ ਵਿੱਚ ਰਾਜਨੀਤਕ ਤੇ ਸਮਾਜਿਕ ਤਬਦੀਲੀਆਂ ਲਈ ਰਾਜਧਾਨੀ ਦੀਆਂ ਸੜਕਾਂ 'ਤੇ ਆਏ 10 ਲੱਖ ਲੋਕ

ਸੈਂਟਿਆਗੋ: ਚੀਲੀ ਦੀ ਰਾਜਧਾਨੀ ਸੈਂਟਿਆਗੋ ਦੀਆਂ ਸੜਕਾਂ 'ਤੇ ਅੱਜ ਸਮਾਜਿਕ ਅਤੇ ਰਾਜਨੀਤਕ ਤਬਦੀਲੀਆਂ ਦੀ ਮੰਗ ਕਰਦੇ ਲੋਕਾਂ ਦਾ ਹੜ੍ਹ ਆ ਗਿਆ। 10 ਲੱਖ ਤੋਂ ਵੱਧ ਲੋਕ ਸੈਂਟਿਆਗੋ ਦੀਆਂ ਸੜਕਾਂ 'ਤੇ ਉਤਰ ਕੇ ਸਰਕਾਰੀ ਨੀਤੀਆਂ ਖਿਲਾਫ ਪ੍ਰਦਰਸ਼ਨ ਕੀਤਾ। 

ਸੈਂਟਿਆਗੋ ਵਿੱਚ ਮੈਟਰੋ ਕਿਰਾਇਆ ਵਧਾਏ ਜਾਣ ਖਿਲਾਫ ਸ਼ੁਰੂ ਹੋਏ ਵਿਦਿਆਰਥੀ ਸੰਘਰਸ਼ ਨੇ ਵਿਆਪਕ ਲੋਕ ਸੰਘਰਸ਼ ਦਾ ਰੂਪ ਲੈ ਲਿਆ ਹੈ। ਇਸ ਪ੍ਰਦਰਸ਼ਨ ਦਾ ਮੁੱਖ ਅਜੈਂਡਾ ਸਿਹਤ ਅਤੇ ਸਿੱਖਿਆ ਖੇਤਰ ਨੂੰ ਮੁਕੰਮਲ ਤੌਰ 'ਤੇ ਨਿਜੀਕਰਨ ਦੇ ਹੱਥਾਂ ਵਿੱਚ ਦੇਣ, ਆਵਾਜਾਈ ਸੇਵਾਵਾਂ ਦੀਆਂ ਕੀਮਤਾਂ ਵਧਾਉਣ, ਘੱਟ ਤਨਖਾਹਾਂ ਅਤੇ ਪੈਂਸ਼ਨਾਂ ਖਿਲਾਫ ਵਿਰੋਧ ਕਰਨਾ ਹੈ।

ਇਸ ਵਿਰੋਧ ਪ੍ਰਦਰਸ਼ਨ ਦੌਰਾਨ ਲੋਕਾਂ ਨੇ ਰਵਾਇਤੀ ਸਾਜਾਂ ਦੀਆਂ ਧੁਨਾਂ ਨਾਲ ਆਪਣੀ ਅਵਾਜ਼ ਨੂੰ ਸਰਕਾਰ ਦੇ ਕੰਨਾਂ ਵਿੱਚ ਪਾਉਣ ਦੀ ਕੋਸ਼ਿਸ਼ ਕੀਤੀ। ਵਿਰੋਧ ਦੌਰਾਨ ਲੋਕ ਰਵਾਇਤੀ ਸਾਜਾਂ 'ਤੇ ਨਚਦੇ ਵੀ ਨਜ਼ਰ ਆਏ।

ਅੱਜ ਦੇ ਵਿਰੋਧ ਪ੍ਰਦਰਸ਼ਨ ਨੂੰ 1988 ਵਿੱਚ ਓਗੋਸਤੋ ਪੀਨੋਚੇਟ ਦੀ ਤਾਨਾਸ਼ਾਹੀ ਖਿਲਾਫ ਹੋਏ ਇਤਿਹਾਸਕ ਵਿਰੋਧ ਪ੍ਰਦਰਸ਼ਨਾਂ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ। ਵਿਰੋਧ ਪ੍ਰਦਰਸ਼ਨ ਕਰ ਰਹੇ ਲੋਕਾਂ ਵੱਲੋਂ ਚੀਲੀ ਦੇ ਸੰਵਿਧਾਨ ਵਿੱਚ ਤਬਦੀਲੀਆਂ ਕਰਨ ਦੀ ਮੰਗ ਕੀਤੀ ਜਾ ਰਹੀ ਹੈ ਜੋ ਤਾਨਾਸ਼ਾਹੀ ਦੇ ਖਤਮ ਹੋਣ ਬਾਅਦ ਵੀ ਉਸੇ ਤਰ੍ਹਾਂ ਚੱਲ ਰਿਹਾ ਹੈ।

ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।