ਚੀਨ ਨੇ ਹਾਂਗਕਾਂਗ ਵਿਚ ਵਧੇਰੇ ਦਖਲ ਲਈ ਨਵਾਂ ਕਾਨੂੰਨ ਬਣਾਇਆ

ਚੀਨ ਨੇ ਹਾਂਗਕਾਂਗ ਵਿਚ ਵਧੇਰੇ ਦਖਲ ਲਈ ਨਵਾਂ ਕਾਨੂੰਨ ਬਣਾਇਆ

ਅੰਮ੍ਰਿਤਸਰ ਟਾਈਮਜ਼ ਬਿਊਰੋ

ਚੀਨ ਨੇ ਹਾਂਗਕਾਂਗ ਸੁਰੱਖਿਆ ਬਿੱਲ ਕਾਨੂੰਨ ਨੂੰ ਮਨਜ਼ੂਰੀ ਦੇ ਦਿੱਤੀ ਹੈ ਜਿਸ ਨਾਲ ਚੀਨ ਸਰਕਾਰ ਨੂੰ ਹਾਂਗਕਾਂਗ ਉੱਤੇ ਵੱਧ ਪ੍ਰਸ਼ਾਸਨਕ ਅਧਿਕਾਰ ਹਾਸਲ ਹੋ ਜਾਣਗੇ। ਇਸ ਬਿੱਲ ਖਿਲਾਫ ਹਾਂਗਕਾਂਗ ਵਿਚ ਲਗਾਤਾਰ ਵਿਰੋਧ ਪ੍ਰਦਰਸ਼ਨ ਹੋ ਰਹੇ ਹਨ। 

ਇਸ ਕਾਨੂੰਨ ਅਧੀਨ ਚੀਨ ਹਾਂਗਕਾਂਗ ਵਿਚ ਉੱਠਦੀਆਂ ਚੀਨ ਸਰਕਾਰ ਵਿਰੋਧੀ ਅਵਾਜ਼ਾਂ ਨੂੰ ਦਬਾਉਣਾ ਚਾਹੁੰਦਾ ਹੈ। ਚੀਨ ਨੇ ਇਸ ਕਾਨੂੰਨ ਰਾਹੀਂ ਅਜਿਹੀਆਂ ਅਵਾਜ਼ਾਂ ਚੁੱਕਣ ਵਾਲੇ ਲੋਕਾਂ ਖਿਲਾਫ ਦੇਸ਼ ਧ੍ਰੋਹ ਜਿਹੇ ਸੰਗੀਨ ਦੋਸ਼ਾਂ ਤਹਿਤ ਸਖਤ ਕਾਰਵਾਈ ਦਾ ਰਾਹ ਖੋਲ੍ਹ ਲਿਆ ਹੈ। 

ਦੱਸ ਦਈਏ ਕਿ ਬੀਤੇ ਕੁੱਝ ਸਾਲਾਂ ਤੋਂ ਹਾਂਗਕਾਂਗ ਵਿਚ ਚੀਨ ਦੀ ਵੱਧ ਰਹੀ ਦਖਲਅੰਦਾਜ਼ੀ ਖਿਲਾਫ ਲਗਾਤਾਰ ਵਿਰੋਧ ਪ੍ਰਦਰਸ਼ਨ ਹੋ ਰਹੇ ਹਨ। ਚੀਨ ਦਾ ਕਹਿਣਾ ਹੈ ਕਿ ਇਸ ਪਿੱਛੇ ਅਮਰੀਕਾ ਦੀ ਸਾਜਿਸ਼ ਹੈ। 

ਚੀਨ ਅਤੇ ਹਾਂਗਕਾਂਗ ਦੇ ਰਿਸ਼ਤਿਆਂ ਅਤੇ ਇਸ ਕਾਨੂੰਨ ਸਬੰਧੀ ਵਧੇਰੇ ਜਾਣਕਾਰੀ ਲਈ ਇਸ ਲਿੰਕ ਨੂੰ ਖੋਲ੍ਹ ਕੇ ਪੜ੍ਹ ਸਕਦੇ ਹੋ:
ਚੀਨ ਅਤੇ ਹਾਂਗ ਕਾਂਗ ਦੀ ਕੀ ਲੜਾਈ ਹੈ? ਨਵੇਂ ਕਾਨੂੰਨ ਤੋਂ ਕਿਉਂ ਘਬਰਾਏ ਹਾਂਗ ਕਾਂਗ ਦੇ ਲੋਕ?

ਅੱਜ ਸਵੇਰੇ ਹੀ ਚੀਨ ਦੀ ਨੈਸ਼ਨਲ ਪੀਪਲਜ਼ ਕਾਂਗਰਸ ਦੀ ਸਟੈਂਡਿੰਗ ਕਮੇਟੀ ਨੇ ਸਰਬ ਸੰਮਤੀ ਨਾਲ ਇਸ ਬਿਲ ਨੂੰ ਪਾਸ ਕਰ ਦਿੱਤਾ।