ਦਿੱਲੀ 'ਚ ਨਤੀਜਿਆਂ ਦੀ ਸ਼ੁਰੂਆਤ; ਆਪ ਦੀ ਜਿੱਤ ਦੇ ਇਸ਼ਾਰੇ

ਦਿੱਲੀ 'ਚ ਨਤੀਜਿਆਂ ਦੀ ਸ਼ੁਰੂਆਤ; ਆਪ ਦੀ ਜਿੱਤ ਦੇ ਇਸ਼ਾਰੇ

ਨਵੀਂ ਦਿੱਲੀ: ਭਾਰਤ ਦੀ ਰਾਜਧਾਨੀ ਦਿੱਲੀ ਵਿਚ ਹੋਈਆਂ ਵਿਧਾਨ ਸਭਾ ਚੌਣਾਂ ਦੇ ਨਤੀਜੇ ਆਉਣੇ ਸ਼ੁਰੂ ਹੋ ਗਏ ਹਨ ਤੇ ਮੁੱਢਲੇ ਇਸ਼ਾਰਿਆਂ ਤੋਂ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਦੇ ਇਸ਼ਾਰੇ ਮਿਲ ਰਹੇ ਹਨ ਪਰ ਇਸ ਵਾਰ ਆਮ ਆਦਮੀ ਪਾਰਟੀ ਦੀਆਂ ਸੀਟਾਂ ਪਿਛਲੀ ਵਾਰ ਤੋਂ ਕਾਫੀ ਜ਼ਿਆਦਾ ਘਟਣ ਦੀ ਸੰਭਾਵਨਾ ਹੈ। 

ਦਿੱਲੀ ਦੀਆਂ 70 ਵਿਧਾਨ ਸਭਾ ਸੀਟਾਂ ਵਿਚੋਂ ਪਿਛਲੀ ਵਾਰ ਆਪ ਨੇ 67 ਸੀਟਾਂ ਜਿੱਤ ਕੇ ਸਰਕਾਰ ਬਣਾਈ ਸੀ ਪਰ ਇਸ ਵਾਰ ਆਪ ਦਾ 50 ਦੇ ਕਰੀਬ ਸੀਟਾਂ 'ਤੇ ਜਿੱਤਣ ਦੀ ਸੰਭਾਵਨਾ ਹੈ। ਪਰ ਫੇਰ ਵੀ ਮੋਦੀ ਲਹਿਰ ਦਰਮਿਆਨ ਅਰਵਿੰਦ ਕੇਜਰੀਵਾਲ ਦੀ ਇਸ ਵੱਡੀ ਜਿੱਤ 'ਤੇ ਕਈ ਤਰ੍ਹਾਂ ਦੀਆਂ ਚਰਚਾਵਾਂ ਹੋਣਗੀਆਂ।