ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਆਉਣਗੇ ਸੰਯੁਕਤ ਰਾਸ਼ਟਰ ਮੁਖੀ

ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਆਉਣਗੇ ਸੰਯੁਕਤ ਰਾਸ਼ਟਰ ਮੁਖੀ

ਇਸਲਾਮਾਬਾਦ: ਦੁਨੀਆ ਦੇ ਦੇਸ਼ਾਂ ਦੀ ਸਭ ਤੋਂ ਵੱਡੀ ਸਾਂਝੀ ਸੰਸਥਾ ਸੰਯੁਕਤ ਰਾਸ਼ਟਰ ਦੇ ਮੁਖੀ ਸਕੱਤਰ ਜਨਰਲ ਐਂਟੋਨੀਓ ਗੁਟਰਸ 16 ਫਰਵਰੀ ਤੋਂ 19 ਫਰਵਰੀ ਤਕ ਪਾਕਿਸਤਾਨ ਦੇ ਦੌਰੇ 'ਤੇ ਆ ਰਹੇ ਹਨ ਤੇ ਇਸ ਦੌਰਾਨ ਉਹ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਵੀ ਜਾਣਗੇ। 

ਇਸ ਦੌਰੇ ਦੌਰਾਨ ਯੂਐਨ ਮੁਖੀ ਅਫਗਾਨ ਰਫਿਊਜ਼ੀਆਂ ਬਾਰੇ ਹੋ ਰਹੀ ਅੰਤਰਰਾਸ਼ਟਰੀ ਕਾਨਫਰੰਸ ਨੂੰ ਸੰਬੋਧਨ ਕਰਨਗੇ। ਇਸ ਦੌਰੇ ਦੌਰਾਨ ਯੂਐਨ ਮੁਖੀ ਦੀਆਂ ਪਾਕਿਸਤਾਨ ਦੇ ਰਾਸ਼ਟਰਪਤੀ, ਪ੍ਰਧਾਨ ਮੰਤਰੀ ਅਤੇ ਹੋਰ ਕੈਬਿਨਟ ਮੰਤਰੀਆਂ ਨਾਲ ਮੁਲਾਕਾਤਾਂ ਹੋਣਗੀਆਂ। ਇਸ ਮੌਕੇ ਪਾਕਿਸਤਾਨ ਵੱਲੋਂ ਕਸ਼ਮੀਰ ਦਾ ਮਸਲਾ ਚੁੱਕੇ ਜਾਣ ਦੀ ਵੀ ਸੰਭਾਵਨਾ ਹੈ। 

ਪੰਜਾਬ ਵਿਚ ਕਰਤਾਰਪੁਰ ਸਾਹਿਬ ਤੋਂ ਇਲਾਵਾ ਉਹ ਲਾਹੌਰ ਦਾ ਵੀ ਦੌਰਾ ਕਰਨਗੇ।