ਭਾਰਤੀ ਫੌਜ ਦੇ ਕਰਨਲ 'ਤੇ ਔਰਤ ਮੁਲਾਜ਼ਮ ਦਾ ਸ਼ਰੀਰਕ ਸੋਸ਼ਣ ਕਰਨ ਦੇ ਦੋਸ਼ ਲੱਗੇ

ਭਾਰਤੀ ਫੌਜ ਦੇ ਕਰਨਲ 'ਤੇ ਔਰਤ ਮੁਲਾਜ਼ਮ ਦਾ ਸ਼ਰੀਰਕ ਸੋਸ਼ਣ ਕਰਨ ਦੇ ਦੋਸ਼ ਲੱਗੇ

ਨਵੀਂ ਦਿੱਲੀ: ਭਾਰਤੀ ਫੌਜ ਵਿਚ ਅਫਸਰਾਂ ਵੱਲੋਂ ਔਰਤ ਮੁਲਾਜ਼ਮਾਂ ਦੇ ਸ਼ਰੀਰਕ ਸੋਸ਼ਣ ਦੀਆਂ ਗੱਲਾਂ ਆਮ ਸੁਣਨ ਨੂੰ ਮਿਲਦੀਆਂ ਹਨ ਤੇ ਹੁਣ ਅਜਿਹਾ ਹੀ ਇਕ ਮਾਮਲਾ ਸਾਹਮਣੇ ਆਇਆ ਹੈ ਜਿਸ ਵਿਚ ਫੌਜੀ ਅਦਾਲਤੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਇਹ ਮਾਮਲਾ ਫੌਜ ਦੇ ਕਰਨਲ ਵੱਲੋਂ ਉਸਦੇ ਦਫਤਰ 'ਚ ਤੈਨਾਤ ਇਕ ਮਹਿਲਾ ਮੁਲਾਜ਼ਮ ਨਾਲ ਸ਼ਰੀਰਕ ਸਬੰਧ ਬਣਾਉਣ ਦਾ ਹੈ। ਫੌਜ ਦੇ ਹੀ ਜਵਾਨਾਂ ਵੱਲੋਂ ਕਰਨਲ ਦੀ ਅਪੱਤੀਜਨਕ ਹਾਲਾਤਾਂ 'ਚ ਵੀਡੀਓ ਬਣਾ ਲਈ ਗਈ ਸੀ, ਕਿਉਂਕਿ ਜਵਾਨਾਂ ਮੁਤਾਬਕ ਇਹ ਕਰਨਲ ਉਹਨਾਂ ਨੂੰ ਤੰਗ ਕਰਦਾ ਸੀ। 

ਫੌਜ ਦੇ ਦੋ ਜਵਾਨਾਂ ਵੱਲੋਂ ਕਰਨਲ ਦੀ ਸ਼ਿਕਾਇਤ ਸਬੰਧੀ ਭਾਰਤ ਦੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੂੰ ਚਿੱਠੀ ਲਿਖੀ ਗਈ ਸੀ। ਉਸ ਮਗਰੋਂ ਇਹ ਕਾਰਵਾਈ ਸ਼ੁਰੂ ਕੀਤੀ ਗਈ ਹੈ। ਜਾਣਕਾਰੀ ਮੁਤਾਬਕ ਇਹ ਕਰਨਲ ਹੁਣ ਫੌਜ ਤੋਂ ਰਿਟਾਇਰ ਹੋ ਚੁੱਕਾ ਹੈ ਪਰ ਫੌਜੀ ਨਿਯਮਾਂ ਮੁਤਾਬਕ ਉਸ ਖਿਲਾਫ ਜਾਂਚ ਕੀਤੀ ਜਾਵੇਗੀ।

ਸੂਤਰਾਂ ਮੁਤਾਬਕ ਇਹ ਮਾਮਲਾ ਪੰਜਾਬ ਦੇ ਅਬੋਹਰ ਵਿਚ ਤੈਨਾਤੀ ਸਮੇਂ ਦਾ ਹੈ। 25 ਰਾਜਪੁਤਾਨਾ ਰਾਈਫਲ ਦੇ ਜਵਾਨਾਂ ਵੱਲੋਂ ਇਹ ਸ਼ਿਕਾਇਤ ਕੀਤੀ ਗਈ ਹੈ। ਉਹਨਾਂ ਨੇ ਸ਼ਿਕਾਇਤ ਵਿਚ ਕਿਹਾ ਹੈ ਕਿ ਕਰਨਲ ਵੱਲੋਂ ਕੀਤੀਆਂ ਜਾ ਰਹੀਆਂ ਘਟੀਆ ਕਰਤੂਤਾਂ ਨੂੰ ਸਾਹਮਣੇ ਲਿਆਉਣ ਕਾਰਨ ਉਹਨਾਂ ਨੂੰ ਬਹੁਤ ਤੰਗ ਕੀਤਾ ਗਿਆ।