ਸਿਲੀਕਾਨ ਵੈਲੀ ਚਾਹੁੰਦੀ ਹੈ, ਸਕੂਲਾਂ ‘ਚ ਸਿਖਾਈ ਜਾਵੇ ਕੰਪਿਊਟਰ ਕੋਡਿੰਗ

ਸਿਲੀਕਾਨ ਵੈਲੀ ਚਾਹੁੰਦੀ ਹੈ, ਸਕੂਲਾਂ ‘ਚ ਸਿਖਾਈ ਜਾਵੇ ਕੰਪਿਊਟਰ ਕੋਡਿੰਗ

ਆਈ.ਟੀ. ਖੇਤਰ ਦੇ ਮਾਹਰ ਪਾਠਕ੍ਰਮ ਵਿਚ ਚਾਹੁੰਦੇ ਹਨ ਬਦਲਾਅ

ਨਤਾਸ਼ਾ ਸਿੰਜਰ
ਅਮਰੀਕਾ ਵਿਚ ਕੁਝ ਹੀ ਦਿਨ ਪਹਿਲਾਂ ਆਈ.ਟੀ. ਖੇਤਰ ਦੇ ਮਾਹਰ ਵ•ਾਈਟ ਹਾਊਸ ਪਹੁੰਚੇ ਸਨ। ਉਥੇ ਐਪਲ ਦੇ ਸੀ.ਈ.ਓ. ਟਿਮ ਕੁਕ ਨੇ ਰਾਸ਼ਟਰਪਤੀ ਡੋਨਲਡ ਟਰੰਪ ਨੂੰ ਗੱਲਾਂ-ਗੱਲਾਂ ਵਿਚ ਕਹਿ ਦਿੱਤਾ ਕਿ ਕਿਉਂ ਨਾ ਪਬਲਿਕ ਸਕੂਲਾਂ ਵਿਚ ਬੱਚਿਆਂ ਲਈ ਕੰਪਿਊਟਰ ਕੋਡਿੰਗ ਪਾਠਕ੍ਰਮ ਸ਼ੁਰੂ ਕੀਤੇ ਜਾਣ। ਇਸ ਨਾਲ ਸਾਡੇ ਬੱਚੇ ਜ਼ਿਆਦਾ ਬਿਹਤਰ ਸਿਖ ਸਕਣਗੇ ਅਤੇ ਦੇਸ਼ ਨੂੰ ਉਹ ਦੇ ਸਕਣਗੇ ਜਿਸ ਦੀ ਜ਼ਰੂਰਤ ਹੈ। ਇਸ ਨਾਲ ਪ੍ਰਤਿਭਾ ਦੀ ਉਸ ਕਮੀ ਨਾਲ ਨਜਿੱਠਣ ਵਿਚ ਮਦਦ ਮਿਲੇਗੀ, ਜਿਸ ਦਾ ਸਾਹਮਣਾ ਟੇਕ ਇੰਡਸਟਰੀ ਨੂੰ ਕਰਨਾ ਪੈ ਰਿਹਾ ਹੈ। ਟਿਮ ਕੁਕ ਨੇ ਕਿਹਾ ਕਿ ਸਰਕਾਰ ਨੂੰ ਇਸ ਵਿਸ਼ੇ ‘ਤੇ ਆਪਣੀ ਭੂਮਿਕਾ ਨਿਭਾਉਣੀ ਚਾਹੀਦੀ ਹੈ।
ਐਪਲ ਦੇ ਸੀ.ਈ.ਓ. ਦਾ ਇਹ ਮਤ ਟੇਕ ਕੰਪਨੀਆਂ ਦੇ ਉਨ•ਾਂ ਯਤਨਾਂ ਦੀ ਪੁਸ਼ਟੀ ਹੈ, ਜਿਸ ਵਿਚ ਉਹ ਚਾਹੁੰਦੀਆਂ ਹਨ ਕਿ ਕੋਡਿੰਗ ਦੇ ਵਿਸ਼ੇ ਹੋਣ ਅਤੇ ਘੱਟ ਉਮਰ ਤੋਂ ਬੱਚਿਆਂ ਨੂੰ ਇਹ ਸਿਖਾਈ ਜਾਣੀ ਚਾਹੀਦੀ ਹੈ। ਪਰ ਰਾਸ਼ਟਰਪਤੀ ਟਰੰਪ ਦੇ ਸਹਿਯੋਗ ਬਿਨਾਂ ਹੀ ਸਿਲੀਕਾਨ ਵੈਲੀ ਇਸ ਦਿਸ਼ਾ ਵਿਚ ਅੱਗੇ ਵੱਧ ਰਹੀ ਹੈ। ਇਸ ‘ਤੇ ਕੋਡ ਡਾਟ ਓ.ਆਰ.ਜੀ. ਪਹਿਲਾਂ ਤੋਂ ਕੰਮ ਕਰ ਰਹੀ ਹੈ। ਉਹ ਸੈਮੀਨਾਰ ਵਿਚ ਤੀਸਰੀ-ਚੌਥੀ ਦੇ ਬੱਚਿਆਂ ਨੂੰ ਕੋਡਿੰਗ ਬਾਰੇ ਦਸਦੀ ਹੈ। ਇਸ ਸਮੂਹ ਦੀ ਸਥਾਪਨਾ ਸਾਲ 2012 ਵਿਚ ਹਦੀ ਪਾਰਤੋਵੀ ਨੇ ਕੀਤੀ ਸੀ, ਉਹ ਫੇਸਬੁੱਕ ਅਤੇ ਏਅਰਬੀਐਨਬੀ ਦੇ ਸ਼ੁਰੂਆਤੀ ਨਿਵੇਸ਼ਕ ਰਹਿ ਚੁੱਕੇ ਹਨ। ਇਸ ਨੇ ਆਪਣਾ ਟੀਚਾ ਅਮਰੀਕਾ ਦੇ ਹਰੇਕ ਪਬਲਿਕ ਸਕੂਲ ਤਕ ਪਹੁੰਚਣ ਦਾ ਰੱਖ ਲਿਆ ਹੈ, ਜਿਸ ਵਿਚ ਕੰਪਿਊਟਰ ਸਾਇੰਸ ਪੜ•ਾਉਣਾ ਸ਼ਾਮਲ ਹੈ। ਹਦੀ ਪਾਰਤੋਵੀ ਕਹਿੰਦੇ ਹਨ-ਅੱਜ ਤਕਨੀਕ ਦੀ ਦੁਨੀਆ ਵਿਚ ਬੱਚਿਆਂ ਲਈ ਕੰਪਿਊਟਰ ਸਾਇੰਸ ਪੜ•ਨਾ-ਲਿਖਣਾ ਬਹੁਤ ਜ਼ਰੂਰੀ ਹੋ ਗਿਆ ਹੈ।
ਹਦੀ ਪਾਰਤੋਵੀ ਅਨੁਸਾਰ ਉਨ•ਾਂ ਦੀਆਂ ਕੋਡਿੰਗ ਕਲਾਸਾਂ-ਸੈਮੀਨਾਰਾਂ (ਆਵਰ ਆਫ਼ ਕੋਡ) ਵਿਚ ਉਦੋਂ ਤਕ ਵੱਖ ਵੱਖ ਮੁਲਕਾਂ ਦੇ ਲੱਖਾਂ ਬੱਚੇ ਸ਼ਾਮਲ ਹੋ ਚੁੱਕੇ ਹਨ। 57 ਹਜ਼ਾਰ ਟੀਚਰ ਟਰੇਨਿੰਗ ਵਰਕਸ਼ਾਪ ਦਾ ਹਿੱਸਾ ਬਣਾ ਚੁੱਕੇ ਹਨ। ਮਿਸ਼ੀਗਨ ਸਟੇਟ ਯੂਨੀਵਰਸਿਟੀ ਵਿਚ ਪਾਲੀਟੀਕਲ ਸਾਇੰਸ ਦੀ ਸਹਾਇਕ ਪ੍ਰੋਫੈਸਰ ਸਾਰਾ ਰੇਕੋ ਕਹਿੰਦੀ ਹੈ-ਸਿਲੀਕਾਨ ਵੈਲੀ ਪਬਲਿਕ ਸਕੂਲਾਂ ਨੂੰ ਆਪਣੇ ਹਿਤ ਵਾਲੇ ਪਾਠਕ੍ਰਮਾਂ ਲਈ ਕਿਵੇਂ ਕਹਿ ਸਕਦੀ ਹੈ। ਕੀ ਕੰਪਨੀਆਂ ਅਜਿਹੀ ਪ੍ਰਤਿਭਾ ਲਈ ਲੋਕਾਂ ਦਾ ਖ਼ਰਚਾ ਚਾਹੁੰਦੀਆਂ ਹਨ, ਜੋ ਉਨ•ਾਂ ਦੇ ਵਪਾਰ ਲਈ ਲਾਹੇਵੰਦ ਹਨ?
ਪਾਰਤੋਵੀ ਕਹਿੰਦੇ ਹਨ-ਮੈਂ ਬਚਪਨ ਵਿਚ ਇਰਾਨ ਤੋਂ ਅਮਰੀਕਾ ਆਇਆ। ਕੰਪਿਊਟਰ ਸਾਇੰਸ ਹਾਵਰਡ ਵਿਚ ਸਿਖਿਆ, ਫਿਰ ਆਵਾਜ਼ ਦੀ ਪਛਾਣ ਕਰਨ ਵਾਲੀ ਸਟਾਰਟਅਪ ਮਾਈਕਰੋਸਾਫਟ ਨੂੰ 52 ਅਰਬ ਰੁਪਏ ਵਿਚ ਵੇਚਿਆ। ਅੱਜ ਅਮਰੀਕੀ ਸਕੂਲਾਂ ਵਿਚ ਅਇਜਹਾ ਕੋਈ ਨਹੀਂ ਕਹੇਗਾ ਕਿ ਤੁਹਾਨੂੰ ਇਸ ਤਰ•ਾਂ ਦੇ ਕੋਈ ਫੀਲਡ ਵਿਚ ਜਾਣਾ ਚਾਹੀਦਾ ਹੈ। ਇਹ ਸੰਜੋਗ ਹੈ ਕਿ ਅਮਰੀਕੀ ਟੇਕ ਕੰਪਨੀਆਂ ਵੀ ਪ੍ਰਾਈਮਰੀ ਅਤੇ ਸੈਕੰਡਰੀ ਸਕੂਲਾਂ ਵਿਚ ਕੰਪਿਊਟਰ ਅਤੇ ਲਰਨਿੰਗ ਐਪ ਵਿਚ ਸੁਧਾਰ ਦੇ ਯਤਨ ਕਰ ਰਹੀਆਂ ਹਨ।
ਯੂਨੀਵਰਸਿਟੀ ਆਫ਼ ਕੈਲੀਫੋਰਨੀਆ (ਲਾਸ ਏਂਜਲਸ) ਦੇ ਗਰੈਜੁਏਟ ਸਕੂਲ ਆਫ਼ ਐਜੁਕੇਸ਼ਨ ਐਂਡ ਇਨਫਰਮੇਸ਼ਨ ਸਟਡੀਜ਼ ਵਿਚ ਸੀਨੀਅਰ ਰਿਸਰਚਰ ਜੇਨ ਮਾਰਗੋਲਿਸ ਕਹਿੰਦੀ ਹੈ-ਜਦੋਂ ਕੋਈ ਇੰਡਸਟਰੀ ਸਕੂਲਾਂ ਦੇ ਪਾਠਕ੍ਰਮ ਅਤੇ ਸਾਮਗੱਰੀ ਤੈਅ ਕਰਨ ਲੱਗਦੀ ਹੈ ਤਾਂ ਬਹੁਤ ਵੱਡੀ ਸਮੱਸਿਆ ਖੜ•ੀ ਹੋ ਜਾਂਦੀ ਹੈ।
ਮਾਈਕਰੋਸਾਫਟ ਦੇ ਮੁਖੀ ਬਰੇਡਫੋਰਡ ਸਮਿਥ ਅਨੁਸਾਰ ਵੱਡੇ ਪੱਧਰ ‘ਤੇ ਸਕੂਲਾਂ ਦੀ ਸਿੱਖਿਆ ਕਿਸੇ ਇੰਡਸਟਰੀ ਅਨੁਸਾਰ ਨਹੀਂ ਹੋਣੀ ਚਾਹੀਦੀ। ਇਸ ਨੂੰ ਲੈ ਕੇ ਸਾਨੂੰ ਕੌਮੀ ਪੱਧਰ ‘ਤੇ ਗੱਲ ਕਰਨੀ ਚਾਹੀਦੀ ਹੈ, ਜਿਸ ਵਿਚ ਸਾਰੇ ਵਰਗਾਂ ਦੇ ਲੋਕ ਸ਼ਾਮਲ ਹੋਣ। ਉਹ ਪਤਾ ਕਰਨ ਕਿ ਅਮਰੀਕੀ ਬੱਚਿਆਂ ਦੇ ਭਵਿੱਖ ਲਈ ਕੀ ਬਿਹਤਰ ਕੀਤਾ ਜਾ ਸਕਦਾ ਹੈ। ਪਾਰਤੋਵੀ ਕਹਿੰਦੇ ਹਨ-ਬੱਚਿਆਂ ਨੂੰ ਕਿਵੇਂ ਪੜ•ਾਇਆ ਜਾਵੇ, ਇਸ ‘ਤੇ ਕਾਫ਼ੀ ਬਹਿਸ ਹੋ ਚੁੱਕੀ ਹੈ, ਕੀ ਪੜ•ਾਇਆ ਜਾਵੇ, ਇਸ ‘ਤੇ ਬਿਲਕੁਲ ਬਹਿਸ ਨਹੀਂ ਹੋਈ।
( ‘ਦੀ ਨਿਊ ਯਾਰਕ ਟਾਈਮਜ਼’ ਤੋਂ ਧੰਨਵਾਦ ਸਹਿਤ)