ਸੰਘ ਦੇ ਹਿੰਦੀ-ਹਿੰਦੂ-ਹਿੰਦੁਸਤਾਨ ਦੀ ਰਾਹ ‘ਤੇ ਭਾਜਪਾ

ਸੰਘ ਦੇ ਹਿੰਦੀ-ਹਿੰਦੂ-ਹਿੰਦੁਸਤਾਨ ਦੀ ਰਾਹ ‘ਤੇ ਭਾਜਪਾ

ਸਮਾਜਿਕ ਨਿਆਂ ਦੇ ਮਾਮਲੇ ਨੂੰ ਵੇਖੀਏ ਤਾਂ ਅੰਬੇਦਕਰ ਨੇ ਜਾਤੀ ਖ਼ਾਤਮੇ ਦੀ ਗੱਲ ਕਹੀ ਸੀ, ਜਿਸ ‘ਚ ਭਾਰਤ ਦੇ ਆਧੁਨਿਕ ਤੇ ਸੰਵਿਧਾਨਿਕ ਲੋਕਤੰਤਰ ਨੂੰ ਆਜ਼ਾਦੀ, ਸਮਾਨਤਾ ਤੇ ਭਾਈਚਾਰੇ ਦੇ ਖੰਭ ‘ਤੇ ਸਥਾਪਤ ਕਰਨ ਦੀ ਗੱਲ ਆਖੀ ਸੀ। ਪਰ ਇੰਨੇ ਸਾਲ ਬੀਤਣ ਤੋਂ ਬਾਅਦ ਅੰਬੇਦਕਰ ਦੀ ਸਮਾਜਿਕ ਨਿਆਂ ਦੀ ਗੱਲ ਜਾਤੀ ਆਧਾਰਤ ਸੋਸ਼ਲ ਇੰਜਨੀਅਰਿੰਗ ‘ਚ ਤਬਦਲੀ ਹੋ ਚੁੱਕੀ ਹੈ। ਅੰਬੇਦਕਰ ਨੇ ਚਿਤਾਵਨੀ ਦਿੱਤੀ ਸੀ ਕਿ ਭਾਰਤ ਲਈ ਹਿੰਦੂ ਰਾਸ਼ਟਰ ਬਣਨਾ ਸਭ ਤੋਂ ਵੱਡਾ ਖਤਰਾ ਹੋਵੇਗਾ, ਪਰ ਉਨ੍ਹਾਂ ਦੀ ਚਿਤਾਵਨੀ ਨੂੰ ਅਣਗੋਲਿਆਂ ਕਰਦਿਆਂ ਮਾਇਆਵਤੀ ਨੇ 2002 ‘ਚ ਗੁਜਰਾਤ ਵਿੱਚ ਮੋਦੀ ਲਈ ਚੋਣ ਪ੍ਰਚਾਰ ਕੀਤਾ ਸੀ ਅਤੇ ਭਾਜਪਾ ਨਾਲ ਉੱਤਰ ਪ੍ਰਦੇਸ਼ ‘ਚ ਹੱਥ ਵੀ ਮਿਲਾਇਆ ਸੀ।
ਦੀਪਕ ਭੱਟਾਚਾਰਿਆ
2014 ਦੀਆਂ ਲੋਕ ਸਭਾ ਚੋਣਾਂ ‘ਚ ਸ਼ਾਨਦਾਰ ਜਿੱਤ ਪ੍ਰਾਪਤ ਕਰਨ ਤੋਂ ਤਿੰਨ ਸਾਲ ਬਾਅਦ ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ‘ਚ ਵੀ ਭਾਰਤੀ ਜਨਤਾ ਪਾਰਟੀ ਨੇ ਵਧੀਆ ਪ੍ਰਦਰਸ਼ਨ ਕੀਤਾ ਹੈ। ਮਈ, 2014 ‘ਚ ਉੱਤਰ ਪ੍ਰਦੇਸ਼ ਨੇ ਹੀ ਉਹ ਜ਼ਮੀਨ ਤਿਆਰ ਕੀਤੀ, ਜਿਸ ਦੇ ਆਧਾਰ ‘ਤੇ ਨਰਿੰਦਰ ਮੋਦੀ ਦੇਸ਼ ਦੇ ਪ੍ਰਧਾਨ ਮੰਤਰੀ ਬਣੇ। ਮਾਰਚ 2017 ਦੀਆਂ ਵਿਧਾਨ ਸਭਾ ਚੋਣਾਂ ਦੇ ਨਤੀਜੇ ਨੇ ਭਾਰਤੀ ਜਨਤਾ ਪਾਰਟੀ ਨੂੰ ਉਹ ਤਾਕਤ ਦਿੱਤੀ ਕਿ ਉਹ ਦੇਸ਼ ਦੇ ਸਭ ਤੋਂ ਵੱਡੇ ਸੂਬੇ ‘ਚ ਆਰ.ਐਸ.ਐਸ. ਅਤੇ ਭਾਜਪਾ ਦੇ ਫਾਸੀਵਾਦ ਏਜੰਡੇ ਨੂੰ ਪੂਰਾ ਕਰਨ ਲਈ ਯੋਗੀ ਆਦਿਤਿਯਾਨਾਥ ਨੂੰ ਮੁੱਖ ਮੰਤਰੀ ਬਣਾ ਸਕੇ।
ਦਰਅਸਲ, ਭਾਰਤ ਦੀ ਚੋਣ ਵਿਵਸਥਾ ਇਸ ਸਮੇਂ ਭਾਜਪਾ ਦੇ ਪੱਖ ‘ਚ ਨਾਟਕੀ ਢੰਗ ਨਾਲ ਕੰਮ ਕਰ ਰਹੀ ਹੈ। ਸਿਰਫ 31 ਫ਼ੀਸਦੀ ਵੋਟਾਂ ਉਸ ਨੂੰ ਲੋਕ ਸਭਾ ‘ਚ ਸਪਸ਼ਟ ਬਹੁਮਤ ਦਿਵਾਉਂਦੀ ਹੈ ਅਤੇ ਉੱਤਰ ਪ੍ਰਦੇਸ਼ ‘ਚ 39 ਫ਼ੀਸਦੀ ਵੋਟਾਂ ਨਾਲ ਉਸ ਨੂੰ 80 ਫ਼ੀਸਦੀ ਸੀਟਾਂ ਮਿਲੀਆਂ ਹਨ। ਉਥੇ ਹੀ ਲੋਕ ਸਭਾ ‘ਚ 20 ਫ਼ੀਸਦੀ ਵੋਟਾਂ ਹਾਸਲ ਕਰਨ ਦੇ ਬਾਵਜੂਦ ਬਹੁਜਨ ਸਮਾਜ ਪਾਰਟੀ ਨੂੰ ਕੋਈ ਸੀਟ ਨਹੀਂ ਮਿਲਦੀ ਅਤੇ ਵਿਧਾਨ ਸਭਾ ‘ਚ 20 ਫ਼ੀਸਦੀ ਤੋਂ ਵੱਧ ਵੋਟਾਂ ਪ੍ਰਾਪਤ ਕਰਨ ਦੇ ਬਾਵਜੂਦ ਉਸ ਨੂੰ ਸਿਰਫ 5 ਫ਼ੀਸਦੀ ਸੀਟਾਂ ਮਿਲੀਆਂ ਹਨ। ਇਨ੍ਹਾਂ ਸਾਰੀਆਂ ਗੱਲਾਂ ਤੋਂ ਇਲਾਵਾ ਈ.ਵੀ.ਐਮ. ਦੇ ਨਾਲ ਸੰਭਾਵੀ ਛੇੜਛਾੜ ਦਾ ਮਾਮਲਾ ਵੀ ਉਭਰਿਆ ਹੈ। ਕੁੱਝ ਲੋਕ ਬੈਲੇਟ ਪੇਪਰ ਰਾਹੀਂ ਚੋਣਾਂ ਕਰਵਾਉਣ ਦੀ ਮੰਗ ਕਰ ਰਹੇ ਹਨ। ਪਰ ਇਸ ਆਧਾਰ ‘ਤੇ ਭਾਰਤੀ ਜਨਤਾ ਪਾਰਟੀ ਨੂੰ ਚੁਣੌਤੀ ਨਹੀਂ ਦਿੱਤੀ ਜਾ ਸਕੀ, ਕਿਉਂਕਿ ਇਸੇ ਵਿਵਸਥਾ ‘ਚ ਦੂਜੀਆਂ ਪਾਰਟੀਆਂ ਨੂੰ ਪਿਛੋਕੜ ‘ਚ ਬਹੁਮਤ ਮਿਲਿਆ ਹੈ। ਭਾਜਪਾ ਦੇ ਖਤਰਨਾਕ ਏਜੰਡੇ ਅਤੇ ਤਾਨਾਸ਼ਾਹੀ ਸ਼ਾਸਨ ਵਿਰੁੱਧ ਵੱਡੇ ਪੱਧਰ ਅਤੇ ਰਾਜਨੀਤਕ ਤੌਰ ‘ਤੇ ਲੋਕਾਂ ਨੂੰ ਜਾਗਰੂਕ ਤੇ ਇਕਜੁੱਟ ਕਰਨ ਦੀ ਲੋੜ ਹੈ। ਜ਼ਮੀਨੀ ਪੱਧਰ ‘ਤੇ ਅਜਿਹਾ ਵਿਰੋਧ ਕਰਨ ਤੋਂ ਪਹਿਲਾਂ ਇਹ ਵੇਖਣਾ ਹੋਵੇਗਾ ਕਿ ਮੋਦੀ ਦੀ ਅਗਵਾਈ ‘ਚ ਭਾਜਪਾ ਇੰਨਾ ਚੰਗਾ ਪ੍ਰਦਰਸ਼ਨ ਕਿਵੇਂ ਕਰ ਰਹੀ ਹੈ?
ਕੁੱਝ ਲੋਕਾਂ ਦਾ ਮੰਨਣਾ ਹੈ ਕਿ ਭਾਜਪਾ ਦੀ ਕਾਮਯਾਬੀ ‘ਚ ਆਰ.ਐਸ.ਐਸ. ਦੀ ਅਹਿਮ ਭੂਮਿਕਾ ਹੈ ਅਤੇ ਮੀਡੀਆ ‘ਚ ਅਚਾਨਕ ਆਰ.ਐਸ.ਐਸ. ਨੂੰ ਅਹਿਮਿਅਤ ਮਿਲਣ ਲੱਗੀ ਹੈ। ਇਹ ਗੱਲ ਆਪਣੀ ਥਾਂ ਸਹੀ ਹੈ ਕਿ ਆਰ.ਐਸ.ਐਸ. ਲਗਾਤਾਰ ਭਾਜਪਾ ਦੀ ਅਗਵਾਈ ਕਰਦੀ ਰਹੀ ਹੈ ਅਤੇ ਬੀਤੇ 9 ਦਹਾਕਿਆਂ ਤੋਂ ਇਸ ਦੇ ਸੰਗਠਨ ਲੋਕਾਂ ਵਿਚਕਾਰ ਰਾਜਨੀਤਕ ਨੈੱਟਵਰਕ ਤਿਆਰ ਕਰਨ ਲਈ ਮਦਦ ਕਰਦੇ ਰਹੇ ਹਨ। ਪਰ ਭਾਜਪਾ ਦੀ ਮੌਜੂਦਾ ਕਾਮਯਾਬੀ ਨਵੀਂ ਗੱਲ ਹੈ। ਭਾਜਪਾ ਦੀ ਮੌਜੂਦਾ ਕਾਮਯਾਬੀ ਬਾਰੇ ਇਹ ਕਹਿਣਾ ਸਹੀ ਨਹੀਂ ਹੈ ਕਿ ਆਰ.ਐਸ.ਐਸ. ਦੀ ਵਿਚਾਰਧਾਰਾ ਹਰਮਨਪਿਆਰੀ ਹੋ ਰਹੀ ਹੈ। ਆਰ.ਐਸ.ਐਸ. ਦੀ ਭੂਮਿਕਾ ਨੂੰ ਨਾ ਤਾਂ ਘੱਟ ਕਰਕੇ ਵੇਖੇ ਜਾਣ ਦੀ ਲੋੜ ਹੈ ਅਤੇ ਨਾ ਹੀ ਵਧਾ-ਚੜ੍ਹਾ ਕੇ ਅਨੁਮਾਨ ਲਗਾਉਣ ਦੀ ਲੋੜ ਹੈ। ਅਜਿਹੇ ਹਾਲਾਤ ‘ਚ ਸਾਨੂੰ ਉਸ ਵਾਤਾਵਰਣ ‘ਤੇ ਧਿਆਨ ਦੇਣਾ ਹੋਵੇਗਾ ਕਿ ਜਿਸ ਰਾਹੀਂ ਭਾਜਪਾ ਦੀ ਸਥਿਤੀ ਇੰਨੀ ਮਜ਼ਬੂਤ ਹੋਈ ਹੈ। ਨੀਤੀਗਤ ਆਧਾਰ ‘ਤੇ ਸਾਰੀਆਂ ਸੱਤਾਧਾਰੀ ਪਾਰਟੀਆਂ ਦਾ ਏਜੰਡਾ ਇਕੋ ਜਿਹਾ ਹੈ। ਭਾਵੇਂ ਉਹ ਆਰਥਿਕ ਨੀਤੀਆਂ ‘ਚ ਉਦਾਰੀਕਰਨ ਨੂੰ ਉਤਸ਼ਾਹਤ ਕਰਨਾ ਹੋਵੇ ਜਾਂ ਫਿਰ ਨਿੱਜੀਕਰਨ ਤੇ ਭੂਮੰਡਲੀਕਰਨ ਦੀ ਗੱਲ ਹੋਵੇ। ਇਸ ਤੋਂ ਇਲਾਵਾ ਵਿਦੇਸ਼ ਨੀਤੀ ‘ਚ ਅਮਰੀਕਾ ਦੇ ਪੱਖ ‘ਚ ਰਹਿਣਾ ਹੋਵੇ ਜਾਂ ਫਿਰ ਤਾਨਾਸ਼ਾਹੀ ਸ਼ਾਸਨ ਰਾਹੀਂ ਵਿਰੋਧ ਦਬਾਉਣ ਦੀ ਰਾਜਨੀਤੀ ਹੋਵੇ, ਜਿਸ ਲਈ ਅਫਸਪਾ, ਯੂ.ਏ.ਪੀ.ਏ. ਅਤੇ ਦੇਸ਼ਧ੍ਰੋਹ ਦੇ ਕਾਨੂੰਨ ਹਨ।
ਨਾਲ ਹੀ, ਆਧਾਰ ਕਾਰਡ ਰਾਹੀਂ ਲੋਕਾਂ ‘ਤੇ ਨਜ਼ਰ ਰੱਖੀ ਜਾ ਰਹੀ ਹੈ। ਮੋਦੀ ਅਤੇ ਮਨਮੋਹਨ ਸਿੰਘ ਦੀ ਸ਼ਖ਼ਸੀਅਸਤ ‘ਚ ਭਾਵੇਂ ਕਾਫੀ ਫਰਕ ਹੋਵੇ, ਪਰ ਨੀਤੀਆਂ ਨੂੰ ਲਾਗੂ ਕਰਨ ‘ਚ ਦੋਵੇਂ ਬਰਾਬਰ ਹਨ। ਫੈਸਲਿਆਂ ‘ਚ ਬਰਾਬਰੀ ਤੋਂ ਇਲਾਵਾ ਰਾਜਨੀਤਕ ਵਿਚਾਰ ਤੇ ਧਾਰਨਾ ਦੇ ਮਤਲਬ ਵੀ ਬਦਲ ਰਹੇ ਹਨ। ਪਹਿਲਾਂ ਦੇ ਰਾਸ਼ਟਰਵਾਦ, ਵਿਦੇਸ਼ ਬਸਤੀਵਾਦ ਵਿਰੁੱਧ ਸੰਘਰਸ਼ ਨਾਲ ਆਇਆ ਸੀ, ਪਰ ਅੱਜ ਦਾ ਰਾਸ਼ਟਰਵਾਦ ਸਿਰਫ਼ ਪਾਕਿਸਤਾਨ ਤੇ ਚੀਨ ਜਿਹੇ ਗੁਆਂਢੀ ਦੇਸ਼ਾਂ ਦੇ ਵਿਰੋਧ ਤੱਕ ਸੀਮਤ ਰਹਿ ਗਿਆ ਹੈ। ਦੂਜੇ ਪਾਸੇ ਭਾਰਤ ਅਮਰੀਕਾ ਦਾ ਜੂਨੀਅਰ ਪਾਟਨਰ ਬਣਨ ਲਈ ਤਿਆਰ ਹੈ। ਨਸਲੀ ਤੇ ਤਾਨਾਸ਼ਾਹ ਉਪ-ਨਿਵੇਸ਼ੀ ਅਮਰੀਕੀ ਤਾਕਤ ਦੇ ਸਾਹਮਣੇ ਰਾਸ਼ਟਰਵਾਦ ਰੋੜਾ ਨਹੀਂ ਬਣਦਾ। ਧਰਮ-ਨਿਰਪੇਖ ਇਕ ਆਧੁਨਿਕ ਵਿਚਾਰ ਸੀ, ਜਿਸ ‘ਚ ਧਰਮ ਤੇ ਰਾਜਨੀਤੀ ਨੂੰ ਵੱਖ-ਵੱਖ ਰੱਖਿਆ ਜਾਂਦਾ ਸੀ, ਪਰ ਹੁਣ ਧਰਮ ਦੇ ਨਾਂ ‘ਤੇ ਰਾਜਨੀਤੀ ਹੋ ਰਹੀ ਹੈ। ਆਰ.ਐਸ.ਐਸ. ਪਰਿਵਾਰ ਹਿੰਦੁਤਵ ਦਾ ਝੰਡਾ ਬੁਲੰਦ ਕਰ ਰਿਹਾ ਹੈ। ਆਧੁਨਿਕ ਭਾਰਤ ਬਾਰੇ ਕਿਹਾ ਜਾਂਦਾ ਰਿਹਾ ਹੈ ਕਿ ਅਨੇਕਤਾ ‘ਚ ਏਕਤਾ ਦਾ ਦੇਸ਼ ਹੈ।
ਪਰ ਹੁਣ ਭਿੰਨਤਾ ਨੂੰ ਸਨਮਾਨ ਨਾ ਦੇਣ ਅਤੇ ਉਸ ਦਾ ਜਸ਼ਨ ਨਾ ਮਨਾਉਣ ਲਈ ਕਿਹਾ ਜਾ ਰਿਹਾ ਹੈ। ਹੁਣ ਜ਼ੋਰ ਭਿੰਨਤਾ ਦੀ ਥਾਂ ਏਕਤਾ ‘ਤੇ ਦਿੱਤਾ ਜਾ ਰਿਹਾ ਹੈ ਅਤੇ ਇਹ ਏਕਤਾ ਆਰ.ਐਸ.ਐਸ. ਦੇ ਹਿੰਦੀ-ਹਿੰਦੂ-ਹਿੰਦੁਤਾਨ ਦੇ ਰਸਤੇ ‘ਚ ਅੱਗੇ ਵੱਧ ਰਹੀ ਹੈ। ਇਕ ਹੋਰ ਉਦਾਹਰਣ ਵੀ ਵੇਖ ਲਓ। ਸਮਾਜਿਕ ਨਿਆਂ ਦੇ ਮਾਮਲੇ ਨੂੰ ਵੇਖੀਏ ਤਾਂ ਅੰਬੇਦਕਰ ਨੇ ਜਾਤੀ ਖ਼ਾਤਮੇ ਦੀ ਗੱਲ ਕਹੀ ਸੀ, ਜਿਸ ‘ਚ ਭਾਰਤ ਦੇ ਆਧੁਨਿਕ ਤੇ ਸੰਵਿਧਾਨਿਕ ਲੋਕਤੰਤਰ ਨੂੰ ਆਜ਼ਾਦੀ, ਸਮਾਨਤਾ ਤੇ ਭਾਈਚਾਰੇ ਦੇ ਖੰਭ ‘ਤੇ ਸਥਾਪਤ ਕਰਨ ਦੀ ਗੱਲ ਆਖੀ ਸੀ। ਪਰ ਇੰਨੇ ਸਾਲ ਬੀਤਣ ਤੋਂ ਬਾਅਦ ਅੰਬੇਦਕਰ ਦੀ ਸਮਾਜਿਕ ਨਿਆਂ ਦੀ ਗੱਲ ਜਾਤੀ ਆਧਾਰਤ ਸੋਸ਼ਲ ਇੰਜਨੀਅਰਿੰਗ ‘ਚ ਤਬਦਲੀ ਹੋ ਚੁੱਕੀ ਹੈ। ਅੰਬੇਦਕਰ ਨੇ ਚਿਤਾਵਨੀ ਦਿੱਤੀ ਸੀ ਕਿ ਭਾਰਤ ਲਈ ਹਿੰਦੂ ਰਾਸ਼ਟਰ ਬਣਨਾ ਸਭ ਤੋਂ ਵੱਡਾ ਖਤਰਾ ਹੋਵੇਗਾ, ਪਰ ਉਨ੍ਹਾਂ ਦੀ ਚਿਤਾਵਨੀ ਨੂੰ ਅਣਗੋਲਿਆਂ ਕਰਦਿਆਂ ਮਾਇਆਵਤੀ ਨੇ 2002 ‘ਚ ਗੁਜਰਾਤ ਵਿੱਚ ਮੋਦੀ ਲਈ ਚੋਣ ਪ੍ਰਚਾਰ ਕੀਤਾ ਸੀ ਅਤੇ ਭਾਜਪਾ ਨਾਲ ਉੱਤਰ ਪ੍ਰਦੇਸ਼ ‘ਚ ਹੱਥ ਵੀ ਮਿਲਾਇਆ ਸੀ। ਨਿਤਿਸ਼ ਕੁਮਾਰ ਕੇਂਦਰ ਸਰਕਾਰ ‘ਚ ਭਾਜਪਾ ਦੇ ਨਾਲ 7 ਸਾਲ ਤੱਕ ਰਹੇ ਅਤੇ ਉਸ ਤੋਂ ਬਾਅਦ ਬਿਹਾਰ ਸਰਕਾਰ ‘ਚ 8 ਸਾਲ ਨਾਲ ਰਹੇ। ਇਸ ਲਈ ਇਸ ਗੱਲ ‘ਤੇ ਕੋਈ ਹੈਰਾਨੀ ਨਹੀਂ ਹੈ ਕਿ ਜਗੀਰੂ ਅਤੇ ਮੁਖੀਆ ਤਾਕਤਾਂ ਦੀ ਪਾਰਟੀ ਅੱਜ ਦਲਿਤਾਂ, ਹੋਰ ਪਿਛੜਾ ਵਰਗ ਅਤੇ ਔਰਤਾਂ ‘ਚ ਆਪਣੀ ਥਾਂ ਬਣਾ ਚੁੱਕੀ ਹੈ। ਕਾਰਪੋਰੇਟ ਹਿਤਾਂ ਅਤੇ ਅਮਰੀਕੀ ਨੀਤੀਆਂ ਦੇ ਵਿਰੋਧ ‘ਚ ਸਾਨੂੰ ਭਾਰਤ ਦੇ ਆਮ ਲੋਕਾਂ ਦੇ ਹਿੱਤਾਂ ਅਤੇ ਅਧਿਕਾਰਾਂ ਦੀ ਵਕਾਲਤ ਕਰਨ ਦੀ ਲੋੜ ਹੈ। ਇਸ ਤੋਂ ਇਲਾਵਾ ਆਰ.ਐਸ.ਐਸ. ਦੇ ਪ੍ਰਭਾਵ ਅਤੇ ਉਨ੍ਹਾਂ ਦੀ ਨਫ਼ਰਤੀ ਅਤੇ ਅਫ਼ਵਾਹ ਫੈਲਾਉਣ ਵਾਲੇ ਨੈੱਟਵਰਕ ਵਿਰੁੱਧ ਲੋਕਾਂ ਨੂੰ ਜਾਗਰੂਕ ਕਰਨ ਦੀ ਲੋੜ ਹੈ। ਇਸ ਰਾਹੀਂ ਹੀ ਕਮਿਊਨਿਸਟ ਅੰਦੋਲਨ ਨੂੰ ਵੱਡੇ ਪੱਧਰ ‘ਤੇ ਲੋਕਾਂ ਤੱਕ ਪਹੁੰਚਾਉਣਾ ਸੰਭਵ ਹੋਵੇਗਾ। ਖੱਬੇਪੱਖੀ ਅੰਦੋਲਨ ਦੇ ਇਤਿਹਾਸ ਦੇ ਸਭ ਤੋਂ ਨਾਜ਼ੁਕ ਦੌਰ ‘ਚ ਸਾਨੂੰ ਦੋ ਅਹਿਮ ਨੀਤੀਆਂ ‘ਤੇ ਚੱਲਣ ਦੀ ਲੋੜ ਹੈ। ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ ਲੈਨਿਨ ਵਾਦੀ) ਇਸ ਗੱਲ ਨੂੰ ਲੈ ਕੇ ਦ੍ਰਿੜ੍ਹ ਹਨ ਕਿ ਆਮ ਲੋਕਾਂ ਨੂੰ ਵਿਚਾਰਕ ਤੌਰ ‘ਤੇ ਅੰਦੋਲਨ ਲਈ ਤਿਆਰ ਕਰਨ ਦੀ ਲੋੜ ਹੈ।
ਨਾਲ ਹੀ ਹੁਣ ਖੱਬੇਪੱਖੀ ਅਤੇ ਪ੍ਰਗਤੀਸ਼ੀਲ ਤਾਕਤਾਂ ਨੂੰ ਇਕਜੁੱਟ ਹੋਣ ਦੀ ਲੋੜ ਹੈ, ਤਾਂ ਕਿ ਸਮਾਜ ਨੂੰ ਤਰਕ ਨਾਲ ਪ੍ਰਗਤੀਸ਼ੀਲ ਨਜ਼ਰੀਏ ਰਾਹੀਂ ਅੱਗੇ ਵਧਾਇਆ ਜਾ ਸਕੇ। ਹਿੰਸਾ ਤੇ ਡਰ ਦੀ ਰਾਜਨੀਤੀ ਦਾ ਜਵਾਬ ਦਿੱਤਾ ਜਾ ਸਕੇ। ਇਹ ਚੁਣੌਤੀਆਂ ਪਹਿਲਾਂ ਕਦੇ ਇੰਨੀਆਂ ਮਹੱਤਵਪੂਰਨ ਨਹੀਂ ਸਨ, ਜਿੰਨੀਆਂ ਮੌਜੂਦਾ ਸਮੇਂ ‘ਚ ਹੋ ਗਈਆਂ ਹਨ।
ਭਾਜਪਾ ਦੇ ਵਿਰੁੱਧ ਚੋਣ ਗਠਜੋੜ ‘ਤੇ ਧਿਆਨ ਦੇਣ ਦੀ ਥਾਂ ਸਾਨੂੰ ਲੋਕਾਂ ਨੂੰ ਜਮਹੂਰੀ ਅਧਿਕਾਰਾਂ ਦਾ ਪ੍ਰਚਾਰ ਕਰਨ ‘ਤੇ ਧਿਆਨ ਦੇਣਾ ਚਾਹੀਦਾ ਹੈ। ਸਾਨੂੰ ਇਸ ਦਾ ਧਿਆਨ ਵੀ ਰੱਖਣਾ ਹੋਵੇਗਾ ਕਿ ਗੈਰ-ਭਾਜਪਾ ਰਾਜਨੀਤਕ ਪਾਰਟੀਆਂ ਦੇ ਮੌਕਾਪ੍ਰਸਤ ਫੈਸਲਿਆਂ ਨਾਲ ਭਾਜਪਾ ਮਜ਼ਬੂਤ ਹੋਵੇਗੀ। ਇਸ ਲਈ ਕਮਿਊਨਿਸਟ ਤਾਕਤਾਂ ਨੂੰ ਵਿਹਾਰਕ ਸਿਆਣਪ ਛੱਡ ਕੇ ਆਪਣਾ ਧਿਆਨ ਲੜਾਕਾ ਅੰਦਾਜ਼ ‘ਚ ਲਗਾਤਾਰ ਲੋਕਤੰਤਰ ਅਤੇ ਨਿਆਂ ਦੀ ਰੱਖਿਆ ‘ਚ ਲਗਾਉਣਾ ਪਵੇਗਾ।
(ਲੇਖਕ ਸੀ.ਪੀ.ਆਈ. ਦਾ (ਐਮ-ਐਲ) ਜਨਰਲ ਸਕੱਤਰ ਹੈ)