ਪਾਕਿਸਤਾਨ ਦੇ ਪਿਸ਼ਾਵਰ ‘ਚ ਸਿੱਖਾਂ ਨੂੰ ਹੈਲਮਟ ਪਹਿਨਣ ਤੋਂ ਮਿਲੀ ਛੋਟ

ਪਾਕਿਸਤਾਨ ਦੇ ਪਿਸ਼ਾਵਰ ‘ਚ ਸਿੱਖਾਂ ਨੂੰ ਹੈਲਮਟ ਪਹਿਨਣ ਤੋਂ ਮਿਲੀ ਛੋਟ

ਪਿਸ਼ਾਵਰ/ਬਿਊਰੋ ਨਿਊਜ਼ :

ਪਾਕਿਸਤਾਨ ਦੇ ਲਾਹੌਰ ਵਿਚ ਭਾਵੇਂ ਹੈਲਮਟ ਨਾ ਪਹਿਨਣ ਵਾਲੇ ਦੁਪਹੀਆ ਵਾਹਨ ਚਾਲਕਾਂ ਖ਼ਿਲਾਫ਼ ਕਾਰਵਾਈ ਕੀਤੀ ਜਾ ਰਹੀ ਹੈ ਪਰ ਪਿਸ਼ਾਵਰ ਵਿਚਲੇ ਸਿੱਖਾਂ ਨੂੰ ਮੋਟਰਸਾਈਕਲ ਅਤੇ ਹੋਰ ਦੋ-ਪਹੀਆ ਵਾਹਨਾਂ ‘ਤੇ ਸਫਰ ਦੌਰਾਨ ਹੈਲਮਟ ਪਹਿਨਣ ਤੋਂ ਛੋਟ ਮਿਲ ਗਈ ਹੈ। ਐਕਸਪ੍ਰੈਸ ਟ੍ਰਿਬਿਊਨ ਦੀ ਖਬਰ ਦਿੱਤੀ ਹੈ ਕਿ ਘੱਟ ਗਿਣਤੀ ਫਿਰਕੇ ਦੇ ਇਕ ਮੈਂਬਰ ਨੇ ਖੈਬਰ ਪਖਤੂਨਵਾ ਵਿਧਾਨ ਸਭਾ ਵਿੱਚ ਇਹ ਮੁੱਦਾ ਉਠਾਇਆ ਸੀ, ਜਿਸ ਤੋਂ ਬਾਅਦ ਪਿਸ਼ਾਵਰ ਪੁਲੀਸ ਨੇ ਸਿੱਖ ਧਰਮ ਦੇ ਲੋਕਾਂ ਨੂੰ ਇਹ ਛੋਟ ਦਿੱਤੀ ਹੈ। ਗੌਰਤਲਬ ਹੈ ਕਿ ਇਹ ਛੋਟ ਸਿਰਫ ਉਨ੍ਹਾਂ ਸਿੱਖਾਂ ਲਈ ਹੈ, ਜਿਹੜੇ ਦਸਤਾਰ ਬੰਨ੍ਹਦੇ ਹਨ। ਖ਼ੈਬਰ ਪਖਤੂਨਵਾ ਵਿੱਚ 60 ਹਜ਼ਾਰ ਸਿੱਖ ਰਹਿੰਦੇ ਹਨ, ਜਿਨ੍ਹਾਂ ਵਿਚੋਂ 15 ਹਜ਼ਾਰ ਸਿਰਫ ਪਿਸ਼ਾਵਰ ਵਿੱਚ ਹੀ ਰਹਿੰਦੇ ਹਨ। ਪਿਸ਼ਾਵਰ ਦੇ ਐਸਐਸਪੀ ਟਰੈਫਿਕ ਕਾਸ਼ਿਫ ਜੁਲਫੀਕਾਰ ਨੇ ਘੱਟ ਗਿਣਤੀ ਫਿਰਕਿਆਂ ਨੂੰ ਪੂਰਾ ਸਹਿਯੋਗ ਦੇਣ ਦਾ ਭਰੋਸਾ ਦਿੱਤਾ ਹੈ।